ਮੇਹਰ ਚੰਦ ਪੌਲੀਟੈਕਨਿਕ ਕਾਲੇਜ ਦੇ ਇਲੈਕਟ੍ਰੀਕਲ ਵਿਭਾਗ ਨੇ ਪਰਸਨੈਲਿਟੀ ਡਿਵੈਲਪਮੈਂਟ ਤੇ ਕੀਤਾ ਸੈਮੀਨਾਰ

आज की ताजा खबर शिक्षा
Spread the love

टाकिंग पंजाब

जालंधर। ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਦੀ ਅਗਵਾਈ ਹੇਠ ਮੇਹਰ ਚੰਦ ਪਾਲੀਟੈਕਨਿਕ ਕਾਲਜ, ਜਲੰਧਰ ਦੇ ਇਲੈਕਟ੍ਰਿਕਲ ਵਿਭਾਗ ਵੱਲੋਂ ਪਰਸਨੈਲਿਟੀ ਡਿਵੈਲਪਮੈਂਟ ਅਤੇ ਰੈਜ਼ਿਊਮੇ ਲਿਖਣ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿਚ ਕਾਲਜ ਦੇ ਟੀ.ਪੀ.ਓ. ਗਗਨਦੀਪ ਨੇ ਵਿਦਿਆਰਥੀਆਂ ਨੂੰ ਪਰਸਨੈਲਿਟੀ ਡਿਵੈਲਪਮੈਂਟ ਬਾਰੇ ਜਾਗਰੂਕ ਕੀਤਾ।          ਵਿਭਾਗੀ ਟੀ.ਪੀ.ਓ. ਮੈਡਮ ਗੀਤਾ ਰਾਣੀ ਨੇ ਇਹ ਸੈਮੀਨਾਰ ਫਿਨਿਸ਼ਿੰਗ ਸਕੂਲ ਐਕਟੀਵਿਟੀ ਹੇਠ ਵਿਦਿਆਰਥੀਆਂ ਦੀ ਭਲਾਈ ਲਈ ਆਯੋਜਿਤ ਕੀਤਾ।ਮੈਡਮ ਸਿਮਰਤਪਾਲ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਅੰਤਿਮ ਸਾਲ ਦੇ ਵਿਦਿਆਰਥੀਆਂ ਦੀ ਭਲਾਈ ਲਈ ਬਹੁਤ ਹੀ ਮਦਦਗਾਰ ਹਨ। ਅੰਤ ਵਿੱਚ ਇਲੈਕਟ੍ਰਿਕਲ ਵਿਭਾਗ ਦੇ ਮੁਖੀ ਵਿਕਰਮਜੀਤ ਸਿੰਘ ਸੰਘੋਤਰਾ ਨੇ ਵਿਸਤਾਰ ਨਾਲ ਦੱਸਿਆ ਕਿ ਇਸ ਕਿਸਮ ਦੇ ਸੈਮੀਨਾਰ ਆਖਰੀ ਸਾਲ ਦੇ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਹਨ ਕਿਉਂਕਿ ਉਹਨਾਂ ਨੂੰ ਅੱਗੇ ਨੌਕਰੀ, ਕਾਰੋਬਾਰੀ ਜਾਂ ਉੱਚ ਸਿਖਿਆ ਲਈ ਜਾਣਾ ਹੈ।

Leave a Reply

Your email address will not be published. Required fields are marked *