Skip to content
ਸਾਰੇ ਵਿਦਿਆਰਥੀਆਂ ਨੇ ਗਤੀਵਿਧੀ ਵਿੱਚ ਉਤਸ਼ਾਹ ਨਾਲ ਲਿਆ ਹਿੱਸਾ
टाकिंग पंजाब
जालंधर। ਭਾਰਤ ਦੇ ਮੁੱਖ ਚੋਣ ਕਮੀਸ਼ਨਰ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ਤੇ “ਪੋਸਟਰ ਬਣਾਉਣ ਦੀ ਗਤੀਵਿਧੀ” ਕੀਤੀ ਗਈ । ਨੋਡਲ ਅਫਸਰ ਕਪਿਲ ਓਹਰੀ ਅਤੇ ਸਵੀਪ ਇੰਚਾਰਜ ਪ੍ਰੀਤ ਕੰਵਲ ਦੁਆਰਾ ਵੋਟ ਦੀ ਮਹੱਤਤਾ ਸੰਬਧੀ ਚਾਨਣਾਂ ਪਾਉਦੇਂ ਹੋਏ ਬੱਚਿਆਂ ਨੂੰ ਨਿਡਰਤਾ, ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਆਪਣੇ ਵੋਟ ਦੇ ਇਸਤੇਮਾਲ ਕਰਨ ਦੀ ਗੱਲ ਕਹੀ ਗਈ।
ਸਾਰੇ ਵਿਦਿਆਰਥੀਆਂ ਨੇ ਗਤੀਵਿਧੀ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸ਼ਾਨਦਾਰ ਪੋਸਟਰ ਬਣਾਏ। ਪ੍ਰਿੰਸੀਪਲ ਅਤੇ ਸਾਰੇ ਫੈਕਲਟੀ ਮੈਂਬਰਾਂ ਨੇ ਵਿਦਿਆਰਥੀਆਂ ਦੀ ਬਹੁਤ ਪ੍ਰਸ਼ੰਸਾ ਕੀਤੀ। ਇਸ ਸਮੇਂ ਤੇ ਸੰਜੇ ਬਾਂਸਲ, ਰਾਜੀਵ ਭਾਟੀਆ, ਮੈਡਮ ਮੰਜੂ ਮਨਚੰਦਾ, ਅਮਿਤ ਖੰਨਾ, ਰਾਜੀਵ ਸ਼ਰਮਾ, ਮੈਡਮ ਨੇਹਾ, ਸਾਰੇ ਬੀਐਲਓ ਅਤੇ ਹੋਰ ਸ਼ਾਮਿਲ ਸਨ। ਨੋਡਲ ਅਫਸਰ ਕਪਿਲ ਓਹਰੀ, ਮੈਡਮ ਪ੍ਰੀਤ ਕੰਵਲ ਅਤੇ ਸਾਰੇ ਵਿਦਿਆਰਥੀਆਂ ਦੇ ਯਤਨਾਂ ਸਦਕਾ ਇਹ ਪੋਸਟਰ ਬਣਾਉਣ ਸਮਾਰੋਹ ਨੇਪੜੇ ਚੜਿਆ।


Website Design and Developed by OJSS IT Consultancy, +91 7889260252,www.ojssindia.in