Notice : Function _load_textdomain_just_in_time was called incorrectly . Translation loading for the news-portal domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in C:\inetpub\vhosts\cavarunsharma.in\talkingpunjab.in\wp-includes\functions.php on line 6131
ਬਸਤੀ ਮਿੱਠੂ ਤੋਂ ਵੱਡਾ ਕਾਫ਼ਲਾ ਲੈਕੇ ਖਾਲਸਾ ਮਾਰਚ ਵਿੱਚ ਸ਼ਾਮਲ ਹੋਣਗੀਆਂ ਸੰਗਤਾਂ – My CMS
Skip to content
ਸੰਗਤਾ ਨੂੰ ਮਾਰਚ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਨ ਲਈ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ ਵਿਚ ਹੋਈ ਮੀਟਿੰਗ
टाकिंग पंजाब
जालंधर। ਜਿਉ ਜਿਉ ਖ਼ਾਲਸਾ ਮਾਰਚ ਦੀ 13 ਅਪ੍ਰੈਲ ਤਰੀਕ ਨੇੜੇ ਆ ਰਹੀ ਹੈ। ਸੰਗਤਾ ਵਿੱਚ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਖਾਲਸਾ ਮਾਰਚ ਵਿੱਚ ਸ਼ਾਮਲ ਹੋਣ ਲਈ ਉਤਸਾਹ ਵੱਧ ਰਿਹਾ ਹੈ। ਸਿੱਖੀ ਦਾ ਗੜ੍ਹ ਬਸਤੀ ਮਿੱਠੂ ਵਿਚ ਮੀਟਿੰਗ ਪ੍ਰੀਤਮ ਸਿੰਘ ਬੰਟੀ ਰਾਠੌਰ ਅਤੇ ਗੁਰਬਿੰਦਰ ਸਿੰਘ ਪਰਮਾਰ ਦੇ ਉਪਰਾਲੇ ਸਦਕਾ ਹੋਈ ਵਿੱਚ ਹੋਈ। ਮੀਟਿੰਗ ਵਿਚ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ।
13 ਅਪ੍ਰੈਲ ਨੂੰ ਜੌ ਖਾਲਸਾ ਮਾਰਚ ਗੁਰਦਆਰਾ ਗੁਰੂ ਤੇਗ ਬਹਾਦਰ ਦੁੱਖ ਨਿਵਾਰਣ ਸਾਹਿਬ ਤੋਂ ਆਰੰਭ ਹੋਣਾ ਹੈ, ਉਸ ਮਾਰਚ ਵਿੱਚ ਸ਼ਾਮਲ ਹੋਣ ਸੰਗਤਾ ਨੂੰ ਬੇਨਤੀ ਕਰਨ ਲਈ ਅੱਜ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ ਵਿਚ ਇਕ ਮੀਟਿੰਗ ਹੋਈ, ਜਿਸ ਵਿਚ ਸੰਗਤਾ ਆਪ ਮੁਹਾਰੇ ਸਮਲ ਹੋਈਆਂ। ਖਾਲਸਾ ਮਾਰਚ ਪਰਬੰਧਕ ਕਮੇਟੀ ਵੱਲੋਂ ਹਰਪਾਲ ਸਿੰਘ ਚੱਡਾ, ਕਮਲਜੀਤ ਸਿੰਘ ਟੋਨੀ, ਤਜਿੰਦਰ ਸਿੰਘ ਪਰਦੇਸੀ, ਗੁਰਦੇਵ ਸਿੰਘ ਭਾਟੀਆ, ਪਰਮਪ੍ਰੀਤ ਸਿੰਘ ਵਿਤੀ, ਗਗਨਦੀਪ ਸਿੰਘ ਨਾਗੀ, ਗੁਰਜੀਤ ਸਿੰਘ ਪੋਪਲੀ, ਕਮਲਜੀਤ ਸਿੰਘ ਸਕੱਤਰ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ। ਪਰਬੰਧਕਾਂ ਵੱਲੋ ਸੰਗਤਾ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮਾਰਚ ਵਿੱਚ ਪਰਿਵਾਰ ਸਮੇਤ ਸ਼ਾਮਲ ਹੋਣ। ਸਮੁਚੀ ਸੰਗਤ ਜੈਕਾਰਿਆਂ ਦੀ ਗੂੰਜ ਵਿੱਚ ਮੋਟਰ ਸਾਈਕਲ ਕਾਰਾ ਅਤੇ ਆਪਣੀਆਂ ਗੱਡੀਆਂ ਲੈਕੇ ਇਕ ਵੱਡਾ ਕਾਫ਼ਲਾ ਜੌ ਲਾਜਵਾਬ ਹੋਵੇਗਾ, ਮਾਰਚ ਵਿੱਚ ਸ਼ਾਮਲ ਹੋਣਗੀਆਂ। ਇਸ ਮੌਕੇ ਤੇ ਗੁਰੂ ਘਰ ਦੇ ਪਰਧਾਨ ਪਰਮਜੀਤ ਸਿੰਘ, ਮੰਗਲ ਸਿੰਘ, ਤਰਵਿੰਦਰ ਸੋਹੀ ਕੌਂਸਲਰ, ਕੁਨਾਲ ਲੱਕੀ ਮਲਹੋਤਰਾ, ਗੌਰਵ ਅਰੋੜਾ, ਗੁਰਸੇਵਕ ਸਿੰਘ ਬਿੱਟੂ, ਗੁਰਦੀਪ ਸਿੰਘ ਕਾਲੀਆ ਕਾਲੋਨੀ, ਕਵਲਜੀਤ ਸਿੰਘ ਸੈਕਟਰੀ, ਹਰਜੀਤ ਸਿੰਘ ਕਾਹਲੋ, ਹਰਜਿੰਦਰ ਸਿੰਘ ਬੈਂਕ ਮੈਨੇਜਰ, ਉੱਤਮ ਸਿੰਘ, ਅਮਨਦੀਪ ਸਿੰਘ ਬੱਗਾ, ਰਾਜਵੰਤ ਸਿੰਘ ਸੁੱਖਾ, ਰਣਜੀਤ ਸਿੰਘ, ਸੁਖਦੀਪ ਸਿੰਘ, ਜਰਨੈਲ ਸਿੰਘ ਜੈਲਾ, ਸੰਦੀਪ ਸਿੰਘ, ਵਿੱਕੀ ਹੈੱਪੀ, ਪ੍ਰਿਤਪਾਲ ਸਿੰਘ, ਗੁਰਨਾਮ ਸਿੰਘ, ਯੁਵਰਾਜ ਸਿੰਘ ਯੁਵੀ, ਦਵਿੰਦਰ ਸਿੰਘ, ਆਤਮਾ ਸਿੰਘ, ਪਰਮਜੀਤ ਸਿੰਘ ਪੰਮਾ, ਕਿਰਪਾਲ ਸਿੰਘ ਪਲਾ, ਸੁਖਦੇਵ ਸਿੰਘ ਪਰਮਾਰ, ਕੁਲਦੀਪ ਸਿੰਘ ਰਾਜੂ, ਕੁਲਦੀਪ ਸਿੰਘ, ਪਰਮਜੀਤ ਸਿੰਘ ਪਿੰਕੀ, ਪਰਮਜੀਤ ਭੱਟੀ, ਕਿਰਪਾਲ ਸਿੰਘ, ਸਤਨਾਮ ਸਿੰਘ, ਨਵਜੋਤ ਸਿੰਘ, ਰਾਹੁਲ ਪਾਰਸ, ਗੁਰਪਰੀਤ ਹੈੱਪੀ, ਗੁਰਨਾਮ ਸਿੰਘ, ਗੁਰਪਰੀਤ ਗੋਪੀ ਚੱਢਾ, ਵੀਰ ਪਾਲ ਸਿੰਘ, ਸੁੱਚਾ ਸਿੰਘ, ਮਿੰਟੂ ਸਿੰਘ, ਅਜੀਤ ਸਿੰਘ ਅਤੇ ਕੁਲਦੀਪ ਸਿੰਘ ਹਾਜਰ ਸਨ।
Post navigation
Website Design and Developed by OJSS IT Consultancy, +91 7889260252,www.ojssindia.in