ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਜਿੱਤੀ ਸਟੇਟ ਟੈਕ ਫੈਸਟ ਦੀ ਉਵਰਆਲ ਟਰਾਫੀ

शिक्षा

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਦਿੱਤੀ ਵਧਾਈ

टाकिंग पंजाब

जालंधर। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਸਰਕਾਰੀ ਪੋਲੀਟੈਕਨਿਕ ਕਾਲਜ ਪਟਿਆਲਾ ਵਿਖੇ ਹੋਏ ਸੂਬਾ ਪੱਧਰੀ ਟੈਕ ਫੈਸਟ ਵਿੱਚ ਉਮਦਾ ਪ੍ਰਦਰਸ਼ਨ ਕਰਦਿਆ ੳਵਰਆਲ ਟਰਾਫੀ ਤੇ ਕਬਜਾ ਕੀਤਾ। ਇਸ ਮੁਕਾਬਲੇ ਵਿੱਚ 40 ਬਹੁ ਤਕਨੀਕੀ ਕਾਲਜਾਂ ਵਲੋਂ ਵਿਦਿਆਰਥੀ ਆਂਦੀਆਂ 190 ਐਂਟਰੀਆਂ ਸਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਪੇਪਰ ਪ੍ਰਜੈਂਟੇਸ਼ਨ ਮੁਕਾਬਲੇ ਵਿੱਚ 4 ਗੋਲਡ ਮੈਡਲ ਤੇ 1 ਸਿਲਵਰ ਮੈਡਲ ਜਿੱਤਿਆ। ਇਸੇ ਹੀ ਤਰਾਂ ਪ੍ਰੋਜੈਕਟ ਡਿਸਪਲੇ ਵਿੱਚ ਦੋ ਗੋਲਡ ਜਿੱਤੇ, ਤਿੰਨ ਸਿਲਵਰ, ਇੱਕ ਬਰਾਂਜ ਤੇ ਇੱਕ ਹੌਸਲਾ ਅਫਜਾਊ ਇਨਾਮ ਵੀ ਜਿੱਤਿਆ।        ਇਹਨਾਂ ਇਨਾਮਾਂ ਦੇ ਨਾਲ ਨਾਲ ਕਾਲਜ ਦੇ ਵਿਦਿਆਰਥੀਆਂ ਨੇ 37500 ਰੁਪਏ ਕੈਂਸ਼ ਐਵਾਰਡ ਤੇ ਉਵਰਆਲ ਟਰਾਫੀ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸੱਕਤਰ ਮੈਡਮ ਸੀਮਾ ਜੈਨ, ਆਈਏਐਸ ਤੋਂ ਪ੍ਰਾਪਤ ਕੀਤੀ। ਇਸ ਮੌਕੇ ਅਡੀਸ਼ਨ ਡਾਇਰੈਕਟਰ ਸ. ਮੋਹਨਬੀਰ ਸਿੰਘ ਪੀ.ਟੀ.ਆਈ.ਐਸ.ਪ੍ਰਧਾਨ ਤੇ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਵੀ ਸਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਸਟਾਫ ਅਤੇ ਸਮੂਹ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।        ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਵਾਰ ਵਿਦਿਆਰਥੀਆਂ ਨੇ ਬੜੀ ਹੀ ਮੇਹਨਤ ਨਾਲ ਨਵੇਂ ਇਨੋਵੇਟਿਵ ਮਾਡਲ ਬਣਾਏ ਸੀ, ਜਿਸ ਦੀ ਵਿਸ਼ੇਸ਼ ਪ੍ਰਦਰਸ਼ਨੀ ਦਾ ਉਦਘਾਟਨ ਕੁਝ ਦਿਨ ਪਹਿਲਾਂ ਡੀ.ਏ.ਵੀ ਯੁਨੀਵਰਸਿਟੀ ਅਤੇ ਐਨ.ਆਈ.ਟੀ. ਜਲੰਧਰ ਦੇ ਪ੍ਰੋਫੈਸਰਾਂ ਵਲੋਂ ਕੀਤਾ ਗਿਆ ਸੀ। ਏਸੇ ਹੀ ਪ੍ਰਦਰਸ਼ਨੀ ਰਾਹੀ ਚੁਣੇ ਗਏ ਬੇਹਤਰੀਨ ਮਾਡਲਾਂ ਨੂੰ ਇੰਟਰ ਪੋਲੀਟੈਕਨਿਕ ਮੁਕਾਬਲੇ ਲਈ ਭੇਜਿਆ ਗਿਆ। ਇਸ ਮੌਕੇ ਸਟੂਡੈਂਟ ਚੈਪਟਰ ਦੇ ਅਡਵਾਈਜ਼ਰ ਡਾ. ਰਾਜੀਵ ਭਾਟੀਆ ਡਾ. ਸੰਜੇ ਬਾਂਸਲ, ਮੰਜੂ, ਕਸ਼ਮੀਰ ਕੁਮਾਰ, ਰਿਚਾ ਅਰੋੜਾ, ਪ੍ਰਿੰਸ ਮਦਾਨ, ਹੀਰਾਮਹਾਜਨ, ਤਿਰਲੋਕ ਸਿੰਘ, ਪ੍ਰੀਤ ਕੰਵਲ,  ਰਾਜੇਸ਼ ਕੁਮਾਰ,  ਅਰਵਿੰਦਦੱਤਾ, ਮਨਿੰਦਰ ਤੇ ਹੋਰ ਸਟਾਫ ਹਾਜਿਰ ਸੀ।

Leave a Reply

Your email address will not be published. Required fields are marked *