ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਿਵਲ ਵਿਭਾਗ ਦੇ ਮੁੱਖੀ ਅਤੇ ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ ਨੂੰ ਦਿੱਤੀ ਵਧਾਈ
टाकिंग पंजाब
ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਿਵਲ ਵਿਭਾਗ ਦੇ ਪੰਜ ਵਿਦਿਆਰਥੀਆਂ ਅਨੁਜ ਯਾਦਵ, ਕਾਜਲ, ਜਤਿੰਦਰ, ਆਸ਼ੂਤੋਸ਼, ਜਸਕਰਨ ਤੇ ਇਲੈਕਟਰੀਕਲ ਵਿਭਾਗ ਦੇ ਤਿੰਨ ਵਿੱਦਿਆਰਥੀਆਂ ਭਰਤ ਸ਼ਰਮਾ, ਬ੍ਰਜੇਸ਼ ਕੁਮਾਰ ਤੇ ਰਾਹੁਲ ਨੂੰ ਕੈਂਪਸ ਪਲੇਸਮੈਂਟ ਦੌਰਾਨ ਕਲਸਰਟ ਬਿਲਡਰਜ਼ ਵਲੋਂ 2.25 ਲੱਖ ਸਲਾਨਾ ਪੈਕੇਜ ਤੇ ਟ੍ਰਰੇਨਿੰਗ ਇੰਜੀਨਅਰ ਵਜੋਂ ਚੁਣ ਲਿਆ ਹੈ। ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਟ੍ਰਰੇਨਿੰਗ ਪੀਰੀਅਡ ਦੇ ਸਫ਼ੳਮਪ; ਲਮੁਕੰਮਲ ਹੋਣ ਪਿਛੋਂ, ਇਹ ਪੈਕੇਜ ਹੋਰ ਵੀ ਵੱਧ ਜਾਵੇਗਾ। ਡਾ. ਜਗਰੂਪ ਸਿੰਘ ਨੇ ਸਿਵਲ ਵਿਭਾਗ ਦੇ ਮੁੱਖੀ ਡਾ. ਰਾਜੀਵ ਭਾਟੀਆ, ਇਲੈਕਟ੍ਰੀਕਲ ਵਿਭਾਗ ਦੇ ਕਾਰਜਗਾਰੀ ਮੁੱਖੀ ਕਸ਼ਮੀਰ ਕੁਮਾਰ ਅਤੇ ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ ਇੰਜੀ. ਰਾਜੇਸ਼ ਕੁਮਾਰ ਨੂੰ ਵੀ ਵਧਾਈ ਦਿੱਤੀ। ਪ੍ਰਿੰਸੀਪਲ ਡਾ.ਜਗਰੂਪ ਸਿੰਘ ਨੇ ਦੱਸਿਆ ਕਿ ਕਾਲਜ ਦੇ 60 ਫੀਸਦੀ ਵਿੱਦਿਆਰਥੀ ਚੋਟੀ ਦੇ ਇੰਜੀਨੀਅਰਿੰਗ ਕਾਲਜਾਂ ਅਤੇ ਯੁਨੀਵਰਸਟੀਆਂ ਵਿੱਚ ਬੀ.ਟੈਕ ਦੇ ਦੂਜੇ ਸਾਲ ਵਿੱਚ ਲੈਟਰਲ ਐਂਟਰੀਰਾਹੀ ਦਾਖਲਾ ਲੈਂਦੇ ਹਨ। 35 ਫੀਸਦੀ ਵਿੱਦਿਆਰਥੀ ਵਧੀਆ ਕੰਪਨੀਆ ਵਿੱਚ ਚੰਗੇ ਸਲਾਨਾ ਪੈਕੇਜ਼ ਨਾਲ ਚੁਣੇ ਜਾਦੇ ਹਨ ਤੇ 15 ਫੀਸਦੀ ਵਿਦਿਆਰਥੀ ਆਪਣਾ ਰੁਜਗਾਰ ਜਾ ਕੋਈ ਨਵੀਂ ਇੰਡਸਟਰੀ ਸ਼ੁਰੂ ਕਰਨ ਦਾ ਸੁਪਨਾ ਲੈਂਦੇ ਹਨਤੇ ਸਫ਼ੳਮਪਲ ਉਦਯੋਗਪਤੀ ਬਣ ਹੋ ਨਿਬੜਦੇ ਹਨ। ਉਹਨਾ ਇਹ ਵੀ ਦੱਸਿਆ ਕਿ ਕਾਲਜ ਵਿਚਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਮਾਪਿਆਂ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਐਡਮਿਸ਼ਨ ਡੈਸਕ ਵੀ ਸਥਾਪਿਤ ਕੀਤਾ ਹੈ ਜੋਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9:00 ਵਜੇ ਤੋਂ 5:00 ਵਜੇ ਤੱਕ ਕੰਮ ਕਰਦਾਹੈ। ਇਸ ਮੌਕੇ ਸ਼ਿਵਮ ਅਰੌੜਾ, ਅਮਿਤ ਖੰਨਾ ਤੇ ਅਰਵਿੰਦ ਦੱਤਾਵੀ ਸ਼ਾਮਿਲ ਸਨ।