ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਮੂਹ ਕੰਪਿਊਟਰ ਸਾਇੰਸ ਵਿਭਾਗ ਦੇ ਸਟਾਫ ਅਤੇ ਜੇਤੂ ਵਿੱਦਿਆਰਥੀਆਂ ਨੂੰ ਦਿੱਤੀ ਵਧਾਈ
टाकिंग पंजाब
जालंधर। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਪਟਿਆਲਾ ਵਿੱਖੇ ਹੋਏ ਪੀ.ਟੀ.ਆਈ.ਐਸ ਦੇ ਪੰਜਾਬ ਪੱਧਰ ਦੇ ਟੈਕਫੈਸਟ 2023 ਵਿੱਚ ਧੁੰਮਾਂ ਪਾਉਦਿਆਂ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਵੱਖ ਵੱਖ ਕੈਟੇਗਰੀ ਵਿੱਚ 2 ਇਨਾਮ ਜਿੱਤੇ ਤੇ 8,000 ਕੈਸ਼ ਅੇਵਾਰਡ ਤੇ ਵੀ ਕਬਜ਼ਾ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਪ੍ਰਿੰਸ ਮਦਾਨ ਮੁੱਖੀ ਵਿਭਾਗ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਨੇ ਸਾਫਟਵੇਅਰ ਕੈਟਾਗਰੀ ਵਿੱਚ ਪਹਿਲਾ ਅਤੇ ਹਾਰਡਵੇਅਰ ਕੈਟਾਗਰੀ ਵਿੱਚ ਦੂਜਾ ਇਨਾਮ ਹਾਸਿਲ ਕੀਤਾ।
ਮੈਡਮ ਹਿਤਾਕਸ਼ੀ ਦੀ ਰਹਿਨੁਮਾਈ ਹੇਠ ਸਾਫਟਵੇਅਰ ਕੈਟਾਗਰੀ ਵਿੱਚ ਜਪਨੂਰ ਸਿੰਘ ਨੇ ਈਗਲ ਆਈ ਵਿਜੀਲੈਂਸ ਪ੍ਰੋਜੈਕਟ ਬਣਾ ਕੇ ਭ੍ਰਿਸ਼ਟਾਚਾਰ ਨੂੰ ਟਰੈਕ ਕਰਨ ਲਈ ਮੋਬਾਇਲ ਐਪ ਬਣਾਈ ਅਤੇ ਸ਼ਿਵਮ ਅਰੌੜਾ ਦੀ ਅਗਵਾਈ ਹੇਠ ਸੰਚਿਤ ਬਜ਼ਾਜ, ਸਾਹਿਲ ਅਤੇ ਸਰਬਜੀਤ ਸਿੰਘ ਨੇ ਡਿਜੀ ਪਾਰਕ ਹਾਰਡਵੇਅਰ ਦਾ ਪ੍ਰੋਜੈਕਟ ਬਣਾ ਕੇ ਪਾਰਕਿੰਗ ਸਿਸਟਮ ਨੂੰ ਇੱਕ ਨਵਾਂ ਮੋੜ ਦਿੱਤਾ।
ਅਜੋਕੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਇਸ ਅਨੋਖੇ ਪੋ੍ਰਜੈਕਟ ਦੀ ਚਾਰੇ ਤਰਫੋ ਬਹੁਤ ਸ਼ਲਾਘਾ ਹੋ ਰਹੀਂ ਹੈ ਜੋ ਕਿ ਮਨੁੱਖੀ ਸ਼ਕਤੀ , ਪੈਸਾ ਅਤੇ ਸਮੇਂ ਦੀ ਬੱਚਤ ਕਰਨ ਵਿੱਚ ਲੋਕਾਂ ਲਈ ਬਹੁਤ ਸਹਾਇਕ ਸਿੱਧ ਹੋਵੇਗਾ ਅਤੇ ਦੇਸ਼ ਦੀ ਪ੍ਰਗਤੀ ਨੂੰ ਹੋਰ ਤੇਜ ਕਰੇਗਾ।ਇਹ ਇਨਾਮ ਜਿੱਤਣ ਤੇ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੱਖੀ ਵਿਭਾਗ ਪ੍ਰਿੰਸ ਮਦਾਨ ਅਤੇ ਸਮੂਹ ਕੰਪਿਊਟਰ ਸਾਇੰਸ ਵਿਭਾਗ ਦੇ ਸਟਾਫ ਅਤੇ ਜੇਤੂ ਵਿੱਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਹੋਸਲਾਂ ਵਧਾਈ ਕੀਤੀ।