ਟੂ ਵੀਲਰਜ ਐਸੋਸੀਏਸ਼ਨ ਅਤੇ ਸਿੱਖ ਤਾਲਮੇਲ ਕਮੇਟੀ ਜਨਮ ਅਸ਼ਟਮੀ ਤੇ ਲਗਾਇਆ ਲੰਗਰ
टाकिंग पंजाब
ਜਲੰਧਰ। ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਜਲੰਧਰ ਵਿੱਚ ਹਰ ਪਾਸੇ ਧੂਮ ਧਾਮ ਨਾਲ ਮਨਾਈ ਗਈ ਇਸ ਸੰਬੰਧ ਵਿਚ ਅਲੀ ਪੁਲੀ ਮੁਹੱਲਾ ਵਿਖੇ ਜਲੰਧਰ ਟੂ ਵੀਲਰਜ ਡੀਲਰ ਐਸੋਸੀਏਸ਼ਨ ਅਤੇ ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋਂ ਸੰਗਤਾਂ ਲਈ ਚਾਵਲਾ ਦੇ ਲੰਗਰ ਲਗਾਏ ਗਏ। ਇਸ ਲੰਗਰ ਨੂੰ ਸੰਗਤਾਂ ਨੇ ਬੜੇ ਹੀ ਉਤਸ਼ਾਹ ਨਾਲ ਛਕਿਆ।ਲੰਗਰ ਦੀ ਸੇਵਾ ਕਰਨ ਵਾਲਿਆਂ ਵਿੱਚ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਅਸ਼ਵਨੀ ਕੁਮਾਰ ਕੈਨੇਡਾ, ਆਤਮ ਪ੍ਰਕਾਸ਼,ਬੌਬੀ, ਕਮਲੇਸ਼ ਕੁਮਾਰ, ਮਨਮਿੰਦਰ ਸਿੰਘ ਭਾਟੀਆ, ਸੁਰੇਸ਼ ਕੁਮਾਰ, ਜਤਿੰਦਰ ਸਾਹਨੀ, ਮਨਦੀਪ ਸਿੰਘ,ਟਿੱਕੂ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਸ਼ਾਮਿਲ ਸਨ।