ਸਿੱਖ ਜਥੇਬੰਦੀਆਂ ਵੱਲੋਂ 3 ਦਸੰਬਰ ਨੂੰ ਨਿਕਲਣ ਵਾਲੇ ਮੁਹੱਲਾ ਨਿਹੰਗ ਸਿੰਘ ਘੋੜ ਦੌੜਾਂ ਤੇ ਗਤਕਾ ਨੂੰ ਵਿਸ਼ਾਲ ਰੂਪ ਦੇਣ ਦਾ ਫੈਸਲਾ

आज की ताजा खबर धर्म

ਟਾਕਿਂਗ ਪੰਜਾਬ

ਜਲੰਧਰ। 3 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਜੋ ਮੁਹੱਲਾ ਨਿਹੰਗ ਸਿੰਘਾ ਘੋੜ ਦੌੜਾਂ ਤੇ ਗਤਕਾ ਜੋ ਬਸਤੀ ਪੀਰ ਦਾਦ ਨਜ਼ਦੀਕ ਰਾਣੀ ਬਾਗ ਤੋਂ ਆਰੰਭ ਹੋ ਕੇ ਸੀਮਤ ਇਲਾਕਿਆਂ ਵਿੱਚ ਨਿਕਲਣਾ ਸੀ। ਉਸ ਨੂੰ ਵਿਸ਼ਾਲ ਰੂਪ ਦੇਣ ਲਈ ਸਿੱਖ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ ਵਿਖੇ ਹੋਈ ਜਿਸ ਵਿੱਚ ਬਾਬਾ ਅੰਗਰੇਜ ਸਿੰਘ, ਬਾਬਾ ਭਵਨਜੀਤ ਸਿੰਘ, ਹਰਪਾਲ ਸਿੰਘ ਚੱਡਾ,ਤਜਿੰਦਰ ਸਿੰਘ ਪ੍ਦੇਸੀ, ਹਰਪ੍ਰੀਤ ਸਿੰਘ ਨੀਟੂ, ਸੁਖਮਿੰਦਰ ਸਿੰਘ ਰਾਜਪਾਲ,ਪ੍ਮਜੀਤ ਸਿੰਘ ਪ੍ਰਧਾਨ ਗੁਰੂਘਰ ਅਤੇ ਅਮਰਜੀਤ ਸਿੰਘ ਬਸਰਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਮੁਹਲਾ ਨਿਹੰਗ ਸਿੰਘਾਂ ਨੂੰ ਵਿਸ਼ਾਲ ਰੂਪ ਦੇਣ ਦਾ ਫੈਸਲਾ ਕੀਤਾ ਗਿਆ।       ਹੁਣ ਇਸ ਦਾ ਰੂਟ ਬਦਲ ਕੇ ਮਹਲਾ ਪੀੜ ਦਾ ਰਾਣੀ ਬਾਗ ਤੋਂ ਆਰੰਭ ਹੋ ਕੇ ਗੁਰਦੁਆਰਾ ਸਿੰਘ ਸਭਾ ਬਸਤੀ ਪੀਰ ਦਾਦ ਤੋਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ,ਗੁਰਦੁਆਰਾ ਸ਼ਹੀਦ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ ਤੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੁਲਵੰਤ ਢਾਬੇ ਤੋਂ ਗੁਰਦੁਆਰਾ ਆਦਰਸ਼ ਨਗਰ ਤੋਂ ਝੰਡਿਆਂ ਵਾਲਾ ਪੀਰ,ਉਸ ਤੋਂ ਬਾਅਦ ਫੁੱਟਬਾਲ ਚੌਕ,ਬਸਤੀ ਅੱਡਾ ਤੋਂ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਤੋਂ ਹੁੰਦਾ ਹੋਇਆ ਬਾਲਮੀਕੀ ਚੌਂਕ (ਜੋਤੀ ਚੌਂਕ) ਤੋਂ ਨਕੋਦਰ ਚੌਂਕ ਹੁੰਦਾ ਹੋਇਆ।       ਖਾਲਸਾ ਸਕੂਲ ਨਕੋਦਰ ਚੌਕ ਵਿਖੇ ਸਮਾਪਤੀ ਹੋਵੇਗੀ।ਜਿਥੇ ਵੱਖ-ਵੱਖ ਨਿਹੰਗ ਜਥੇਬੰਦੀਆਂ ਦੇ ਘੋੜ ਸਵਾਰਾ ਦੇ ਆਪਸੀ ਮੁਕਾਬਲੇ ਹੋਵਣਗੇ ਅਤੇ ਗਤਕਾ ਖਾੜੇ ਆਪਣੇ ਕਰਤਬ ਦਿਖਾਉਣਗੇ ਇਸ ਮੁਹੱਲੇ ਵਿੱਚ ਸੰਤ ਬਾਬਾ ਜੀਤ ਸਿੰਘ ਜੀ ਜੋਹਲਾਂ ਵਾਲੇ,ਬਾਬਾ ਨਾਗਰ ਸਿੰਘ,ਬਾਬਾ ਲੀਡਰ ਸਿੰਘ,ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ ਵਾਲੇ,ਬਾਬਾ ਤਰਲੋਕ ਸਿੰਘ (ਖਿਆਲੇ ਵਾਲੇ),ਬਾਬਾ ਨਾਗਰ ਸਿੰਘ,ਬਾਬਾ ਸਰਵਨਜੀਤ ਸਿੰਘ,ਬਾਬਾ ਗੁਰਬਚਨ ਸਿੰਘ,ਬਾਬਾ ਗੁਰਪ੍ਰੀਤ ਸਿੰਘ,ਬਾਬਾ ਖੜਕ ਸਿੰਘ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਣਗੇ।       ਇਹ ਮੁਹਲਾ ਧੰਨ-ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਅਤੇ ਸੰਤ ਬਾਬਾ ਦਇਆ ਸਿੰਘ ਜੀ (ਟਾਹਲੀ ਸਾਹਿਬ) ਵਾਲਿਆਂ ਦੀ ਯਾਦ ਵਿੱਚ ਸੰਤ ਸਿਪਾਹੀ ਗਤਕਾ ਅਖਾੜਾ ਮਿਸ਼ਨ ਤਰਨਾ ਦਲ ਹਰੀਆਂ ਬੇਲਾਂ,ਸਿੱਖ ਤਾਲਮੇਲ ਕਮੇਟੀ ਸਿੱਖ,ਸਿੱਖ ਇੰਟਰਨੈਸ਼ਨਲ ਕੋਰਸ ਅਤੇ ਸਮੂਹ ਸਿੰਘ ਸਭਾਵਾਂ ਦੇ ਸਹਿਯੋਗ ਨਾਲ ਕੱਢਿਆ ਜਾ ਰਿਹਾ ਹੈ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਗੁਰਵਿੰਦਰ ਸਿੰਘ ਸਿੱਧੂ,ਵਿਕੀ ਸਿੰਘ ਖਾਲਸਾ,ਸੁੱਚਾ ਸਿੰਘ ਬਸਤੀ ਮਿਠੂ, ਕਿਰਪਾਲ ਸਿੰਘ, ਜਰਨੈਲ ਸਿੰਘ,ਕਰਨੈਲ ਸਿੰਘ ਬਸਤੀ ਮਿੱਠੂ,ਮੋਹਨ ਸਿੰਘ,ਨਵਜੋਤ ਸਿੰਘ,ਬਲਜੀਤ ਸਿੰਘ,ਸੰਤੋਖ ਸਿੰਘ ਮੋਂਟੀ,ਵਿਕਰਮਜੀਤ ਸਿੰਘ,ਮੰਗਲ ਸਿੰਘ,ਜੈਲਾ ਸਿੰਘ,ਸਮਪ੍ਰੀਤ ਸਿੰਘ,ਸਾਹਿਲ ਸਿੰਘ,ਸੋਹਣ ਸਿੰਘ,ਗੁਰਮੇਲ ਸਿੰਘ,ਸੰਦੀਪ ਸਿੰਘ,ਵਰਿੰਦਰ ਸਿੰਘ,ਅਰਜਨ ਸਿੰਘ,ਪ੍ਰਭਜੋਤ ਸਿੰਘ,ਗੁਰਬਚਨ ਸਿੰਘ ਗੁਨਾਟੀ,ਪ੍ਰਿਤਪਾਲ ਸਿੰਘ ਟੋਨੀ (ਨਿਰਵੈਰ ਸੇਵਾ ਸੋਸਾਇਟੀ) ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *