3 ਦਸੰਬਰ ਨੂੰ ਨਿਕਲਣ ਵਾਲੇ ਮੁਹੱਲਾ ਨਿਹੰਗ ਸਿੰਘਾਂ ਦੇ ਸਬੰਧ ਵਿੱਚ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ

आज की ताजा खबर धर्म

 

टाकिंग पंजाब

जालंधर। 3 ਦਸੰਬਰ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਜੋ ਮੁਹੱਲਾ ਨਿਹੰਗ ਸਿੰਘਾ ਸਜਾਇਆ ਜਾ ਰਿਹਾ ਹੈ ਉਸ ਦੇ ਪ੍ਰਬੰਧਕਾਂ ਭਾਈ ਸ਼ੇਰ ਸਿੰਘ, ਭਵਨਜੀਤ ਸਿੰਘ, ਜਗਜੀਤ ਸਿੰਘ ਗਾਬਾ, ਤਜਿੰਦਰ ਸਿੰਘ ਪ੍ਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਸੁਖਵਿੰਦਰ ਸਿੰਘ ਰਾਜਪਾਲ, ਮਨਦੀਪ ਸਿੰਘ ਮਿੱਠੂ, ਮਨਪ੍ਰੀਤ ਸਿੰਘ ਗਾਬਾ, ਸੋਨੂ ਸੰਧੜ ਅਤੇ ਸੁਰਿੰਦਰ ਪਾਲ ਸਿੰਘ ਗੋਲਡੀ ਵੱਲੋਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਮੁਲਾਕਾਤ ਕੀਤੀ।        

      ਉਹਨਾਂ ਨੂੰ 3 ਦਸੰਬਰ ਨੂੰ ਨਿਕਲਣ ਵਾਲੇ ਮੁਹੱਲਾਂ ਨਿਹੰਗ ਸਿੰਘਾਂ ਤੇ ਗੱਤਕਾ ਮੁਕਾਬਲਿਆਂ ਦੇ ਰੂਪ ਰੇਖਾ ਦੱਸੀ ਅਤੇ ਉਹਨਾਂ ਨੂੰ ਸਮੁੱਚੇ ਰੂਟ ਵਿੱਚ ਸੁਰੱਖਿਆ ਦੀ ਅਤੇ ਟਰੈਫਿਕ ਦੇ ਯੋਗ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਕਮਿਸ਼ਨਰ ਸਾਹਿਬ ਨੇ ਯਕੀਨ ਦਵਾਇਆ ਕਿ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕਰ ਦਿੱਤੇ ਜਾਣਗੇ।ਇਸ ਉਪਰੰਤ ਪ੍ਰਬੰਧਕਾਂ ਵੱਲੋਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਸਾਹਿਬ ਨਾਲ ਮੁਲਾਕਾਤ ਕਰਕੇ ਫਾਇਰ ਬ੍ਰਿਗੇਡ ਅਤੇ ਕਾਰਪੋਰੇਸ਼ਨ ਦੇ ਕੰਮਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਦੀ ਬੇਨਤੀ ਕੀਤੀ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਪ੍ਰਬੰਧ ਬਾਖੂਬੀ ਨਿਭਾਉਣ ਦਾ ਭਰੋਸਾ ਦਵਾਇਆ ਗਿਆ।           ਡਿਪਟੀ ਕਮਿਸ਼ਨਰ ਸਾਹਿਬ ਅਤੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਨਵਜੀਤ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਮਨ ਸਿੰਘ, ਭੁਪਿੰਦਰ ਸਿੰਘ, ਦਮਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਬਲਜੀਤ ਸਿੰਘ, ਅਕਾਸ਼ਦੀਪ ਸਿੰਘ ਆਦਿ ਸ਼ਾਮਿਲ ਸਨ। ਬਾਅਦ ਵਿੱਚ ਪ੍ਰਬੰਧਕਾਂ ਨੇ ਸਮੁੱਚੇ ਰੂਟ ਵੱਖ-ਵੱਖ ਵਪਾਰਕ ਅਦਾਰਿਆਂ ਨਾਲ ਸੰਪਰਕ ਕਰਕੇ ਗੁਰੂ ਸਾਹਿਬ ਜੀ ਦੀ ਪਾਲਕੀ ਤੇ ਫੁੱਲਾਂ ਦੀ ਵਰਖਾ ਕਰਨ ਅਤੇ ਵੱਖ ਵੱਖ ਪਦਾਰਥ ਦੇ ਲੰਗਰ ਲਗਾ ਕੇ ਸੰਗਤਾਂ ਦਾ ਸਵਾਗਤ ਕਰਨ ਦੀ ਬੇਨਤੀ ਕੀਤੀ।

 

 

Leave a Reply

Your email address will not be published. Required fields are marked *