ਇਸ ਮੁਹਲਾ ਨਿਹੰਗ ਸਿੰਘਾਂ ਸਜਾਉਣ ਵਿੱਚ ਸਿੱਖ ਤਾਲਮੇਲ ਕਮੇਟੀ ਅਤੇ ਸਮੂਹ ਸਿੰਘ ਸਭਾਵਾਂ ਨੇ ਦਿੱਤਾ ਪੂਰਾ ਸਹਿਯੋਗ
टाकिंग पंजाब
जालंधर। ਸ਼ਹੀਦਾਂ ਤਰਨਾ ਦਲ ਦੇ ਵੱਲੋਂ ਤਿੰਨ ਦਸੰਬਰ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਹ ਮੁਹਲਾ ਨਿਹੰਗ ਸਿੰਘਾ ਬਸਤੀ ਪੀਰ ਦਾਦ ਰਾਣੀ ਬਾਗ ਤੋਂ ਸਵੇਰੇ 11 ਵਜੇ ਅਰਦਾਸ ਉਪਰੰਤ ਆਰੰਭ ਹੋਵੇਗਾ ਇਸ ਮੁਹਲਾ ਨਿਹੰਗ ਸਿੰਘਾਂ ਸਜਾਉਣ ਵਿੱਚ ਸਿੱਖ ਤਾਲਮੇਲ ਕਮੇਟੀ ਅਤੇ ਸਮੂਹ ਸਿੰਘ ਸਭਾਵਾਂ ਨੇ ਪੂਰਾ ਸਹਿਯੋਗ ਦਿੱਤਾ ਹੈ। ਇਹ ਮੁਹਲਾ ਗੁਰਦੁਆਰਾ ਬਸਤੀ ਪੀਰ ਦਾਤ ਤੋਂ ਗੁਰਦੁਆਰਾ ਬਾਬਾ ਬੁੱਢਾ ਜੀ ਸ਼ਹੀਦ ਬਾਬਾ ਬਚਿੱਤਰ ਸਿੰਘ ਜੀ ਬਸਤੀ ਮਿੱਠੂ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਗਰ ਕੁਲਵੰਤ ਢਾਬੇ ਤੋਂ ਗੁਰਦੁਆਰਾ ਆਦਰਸ਼ ਨਗਰ, ਝੰਡੀਆਂ ਵਾਲਾ ਪੀਰ ਤੋਂ ਫੁੱਟਬਾਲ ਚੌਂਕ, ਬਸਤੀ ਸ਼ੇਖ, ਵਾਲਮੀਕ ਚੌਂਕ, ਨਕੋਦਰ ਚੌਂਕ ਤੋਂ ਹੁੰਦਾ ਹੋਇਆ ਖਾਲਸਾ ਸਕੂਲ ਨਕੋਦਰ ਰੋਡ ਵਿਖੇ ਸਮਾਪਤ ਹੋਵੇਗਾ। ਉਥੇ ਵੱਖ-ਵੱਖ ਨਿਹੰਗ ਜਥੇਬੰਦੀਆਂ ਦੇ ਵੱਲੋਂ ਘੋੜ ਦੌੜਾ ਦੇ ਰੋਚਕ ਮੁਕਾਬਲੇ ਕਰਵਾਏ ਜਾਣਗੇ ਅਤੇ ਨਿਹੰਗ ਮੋਹਲਾ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਮਹਾਂਪੁਰਖ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋਣਗੇ। ਘੋੜ ਸਵਾਰ ਨਿਹੰਗ ਸਿੰਘ ਬਾਵਰਦੀ ਸ਼ਾਮਿਲ ਹੋਣਗੇ, ਸਮਾਪਤੀ ਤੇ ਵੱਖ ਵੱਖ ਗੁਰੂ ਘਰਾਂ ਵਿੱਚੋਂ ਵੱਖ ਵੱਖ ਪਕਵਾਨਾਂ ਦੇ ਲੰਗਰ ਤਿਆਰ ਹੋ ਕੇ ਪਹੁੰਚਣਗੇ ਅਤੇ ਅਟੁੱਟ ਵਰਤਾਏ ਜਾਣ ਵਾਲੇ ਗੁਰੂ ਘਰਾਂ ਵਿੱਚ ਗੁਰਦੁਆਰਾ ਮਾਡਲ ਟਾਊਨ, ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ , ਗੁਰਦੁਆਰਾ ਪ੍ਰੀਤ ਨਗਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹਨ। ਸਮੁੱਚੀ ਸਟੇਜ ਅਤੇ ਸਜਾਵਟ ਦੀ ਸੇਵਾ ਸਿੱਖ ਤਾਲਮੇਲ ਕਮੇਟੀ ਵੱਲੋਂ ਕੀਤੀ ਜਾਵੇਗੀ ਇਸ ਸਬੰਧੀ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਭਵਨਜੀਤ ਸਿੰਘ ਬਾਬਾ ਸ਼ੇਰ ਸਿੰਘ ਹਰਪਾਲ ਸਿੰਘ ਚੱਡਾ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਜਗਜੀਤ ਸਿੰਘ ਗਾਬਾ ਮਨਜੀਤ ਸਿੰਘ ਮਿੱਠੂ ਤੇ ਹੋਰ ਇਸ ਵਿੱਚ ਸ਼ਾਮਿਲ ਸਨ।