ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ਕੀਤਾ ਗਿਆ ਸਾਰਿਆ ਦਾ ਧੰਨਵਾਦ
टाकिंग पंजाब
जालंधर। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ 2024 ਵਿਚ ਪਲੈਟੀਨਮ ਜੁਬਲੀ ਮਨਾਉਣ ਸਬੰਧੀ ਵਿਚਾਰ ਚਰਚਾ ਕਰਨ ਲਈ ਅਲੁਮਨੀ ਮੀਟ ਰੱਖੀ ਗਈ। ਜਿਸ ਵਿਚ 50 ਦੇ ਕਰੀਬ ਪੁਰਾਣੇ ਵਿਦਿਆਰਥੀ ਸ਼ਾਮਿਲ ਹੋਏ। ਜਿਨ੍ਹਾਂ ਵਿੱਚ ਪ੍ਰਿੰਸੀਪਲ ਸੀ.ਐਲ.ਕੋਛੜ, ਪ੍ਰਿੰਸੀਪਲ ਆਰ.ਕੇ.ਧਵਨ, ਅਜੇ ਗੋਸਵਾਮੀ, ਐਨ.ਕੇ.ਸ਼ਰਮਾ, ਰਾਜ ਕੁਮਾਰ ਚੋਧਰੀ, ਵੀ.ਕੇ ਕਪੂਰ, ਕੁਲਦੀਪ ਜੋਸ਼ੀ, ਮਤੁਲ ਕੁਮਾਰ ਪ੍ਰਮੁੱਖ ਤੌਰ ਤੇ ਸ਼ਾਮਿਲ ਹੋਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਸਭ ਮੈਂਬਰਾ ਦਾ ਸੁਆਗਤ ਕੀਤਾ ਤੇ ਸਾਲ 2024 ਵਿਚ ਮਨਾਏ ਜਾਣ ਵਾਲੇ 70 ਈਵੈਂਟ ਦੀ ਚਰਚਾ ਕੀਤੀ।
ਸਭ ਮੈਂਬਰਾ ਨੇ ਆਪਣੇ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ ਤੇ ਸੁਝਾਅ ਵੀ ਦੱਸੇ, ਕਿ ਹੋਰ ਕਿਹੜੇ- ਕਿਹੜੇ ਈਵੈਂਟ ਸ਼ਾਮਿਲ ਕਰਨੇ ਚਾਹੀਦੇ ਹਨ। ਪ੍ਰਿੰਸੀਪਲ ਸੀ.ਐਲ. ਕੋਛੜ, ਪ੍ਰਿੰਸੀਪਲ ਆਰ.ਕੇ.ਧਵਨ, ਐਨ.ਕੇ ਸ਼ਰਮਾ, ਰਾਜ ਕੁਮਾਰ ਚੋਧਰੀ, ਅਮਿਤ ਕੁਮਾਰ ਨੇ ਅਲੁਮਨੀ ਸਭਾ ਨੂੰ ਸਬੋਧਨ ਕੀਤਾ ਤੇ ਆਪਣੇ ਵਿਚਾਰ ਰੱਖੇ। ਮਤੁਲ ਕੁਮਾਰ ਨੇ ਇਸ ਮੋਕੇ 11000 ਰੁਪਏ ਅਲੁਮਨੀ ਫੰਡ ਲਈ ਦੇਣ ਦਾ ਐਲਾਨ ਕੀਤਾ। ਰਾਜ ਕੁਮਾਰ ਨੇ ਕਿਹਾ ਕਿ ਸ਼ਹਿਰ ਦੇ ਕਿਸੇ ਚੌਕ ਨੂੰ ਪਲੈਟੀਨਮ ਜੁਬਲੀ ਦੀ ਯਾਦ ਵਿੱਚ ਅਡਾਪਟ ਕਰਨਾ ਚਾਹੀਦਾ ਹੈ, ਜਿਸ ਦੀ ਦੇਖ- ਭਾਂਲ ਕੀਤੀ ਜਾਵੇ। ਵੀ.ਕੇ. ਕਪੂਰ ਨੇ ਕਿਹਾ ਕਿ ਇਸ ਮੌਕੇ ਉਹ ਆਪਣਾ ਖੁਨਦਾਨ ਦੇਣਾ ਚਾਹੁਣਗੇ। ਪ੍ਰਿੰਸੀਪਲ ਸੀ.ਐਲ.ਕੋਛੜ ਨੇ ਕਿਹਾ ਕਿ ਪਲੈਟੀਨਮ ਜੁਬਲੀ ਮੀਟ, ਬਹੁਤ ਵੱਡੀ ਪ੍ਰਾਪਤੀ ਹੈ ਤੇ ਇਸ ਲਈ ਸਭ ਮੈਂਬਰਾ ਨੂੰ ਇਕ-ਜੁਟ ਹੋਣਾ ਚਾਹੀਦਾ ਹੈ ਤੇ ਭਰਪੂਰ ਪ੍ਰਯਾਸ ਕਰਨੇ ਚਾਹੀਦੇ ਹਨ। ਅਮਿਤ ਕੁਮਾਰ ਨੇ ਕਿਹਾ ਕਿ ਉਹ ਸੱਤਰ ਬੂਟੇ ਇਸ ਪਰਿਸਰ ਵਿੱਚ ਲਾਉਣਗੇ ਤੇ ਇਸ ਦੀ ਦੇਖ-ਭਾਲ ਵੀ ਕਰਨਗੇ। ਸ਼੍ਰੀ ਅਜੇ ਗੋਸਵਾਮੀ ਨੇ ਕਿਹਾ ਕਿ ਇੰਡਸਟਰੀ ਕਾਰਨਰ ਸਥਾਪਿਤ ਕਰਨ ਲਈ ਉਹ ਹੋਰ ਸੰਭਵ ਸਹਿਯੋਗ ਦੇਣਗੇ। ਆਰ.ਕੇ ਧਵਨ ਨੇ ਖੁਬਸੂਰਤ ਅਤੇ ਵਿਸ਼ਾਲ ਅਭਿਨੰਦਨ ਗੇਟ ਬਣਾਉਣ ਲਈ ਕਿਹਾ। ਅੰਤ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ਸਾਰਿਆ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਜਲਦ ਹੀ ਸਾਰੇ ਪ੍ਰੋਗ੍ਰਾਮ ਦੀ ਰੂਪ ਰੇਖਾ ਸਲਾਹ ਨਾਲ ਜਾਰੀ ਕੀਤੀ ਜਾਵੇਗੀ।