ਸਿੱਖ ਤਾਲਮੇਲ ਕਮੇਟੀ ਨੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਅਧਿਕਾਰੀ ਨੂੰ ਦਿਤਾ ਮੰਗ ਪੱਤਰ…
ਟਾਕਿੰਗ ਪੰਜਾਬ
ਜਲੰਧਰ। ਮਹੀਨੇ ਦੀ 28 ਤਰੀਕ ਨੂੰ ਡੋਲਫਿਨ ਹੋਟਲ ਕੋਲ ਕੰਮ ਕਰਦੇ ਸਰਬਜੀਤ ਸਿੰਘ ਸਪੁੱਤਰ ਸੁਖਬੀਰ ਸਿੰਘ ,ਅਮਨ ਨਗਰ ਸੋਡਲ ਰੋਡ ਜਲੰਧਰ ਨਿਵਾਸੀ ਦੇ ਦਸਤਾਰ ਉਤਾਰ ਕੇ ਕੇਸਾਂ ਦੀ ਬੇਅਦਬੀ ਕੀਤੀ ਗਈ ਸੀ। ਜਿਸ ਅਧੀਨ ਥਾਣਾ ਨੰਬਰ ਦੋ ਵਿੱਚ ਐਫਆਈਆਰ ਨੰਬਰ 12 ਵਿੱਚ 295ਏ ਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਸੂਰਜ ਸ਼ਰਮਾ ਮੋਬਾਈਲ ਟਾਊਨ ਦਾ ਮਾਲਕ ਤੇ ਉਸ ਦੇ ਤਿੰਨ ਸਾਥੀਆਂ ਰਮਨ ,ਗੌਰਵ ਤੇ ਹਰਸ਼ ਨੂੰ ਨਾਮਜ਼ਦ ਕੀਤਾ ਗਿਆ ਸੀ। ਜਿਸ ਵਿੱਚ ਸੂਰਜ ਸ਼ਰਮਾ ਨੂੰ ਤਾਂ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ ਬਾਕੀ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਜਿਨਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ,ਗੁਰਵਿੰਦਰ ਸਿੰਘ ਨਾਗੀ, ਤਜਿੰਦਰ ਸਿੰਘ ਸੰਤ ਨਗਰ ਪ੍ਰਤੀਨਿਧੀ ਮੰਡਲ ਡਵੀਜਨ ਨੰਬਰ ਦੋ ਦੇ ਐਸਐਚਓ ਸਰਦਾਰ ਗੁਰਪ੍ਰੀਤ ਸਿੰਘ ਨੂੰ ਮਿਲੇ ਅਤੇ ਕਿਹਾ ਇਹੋ ਜਿਹੇ ਗੰਭੀਰ ਅਪਰਾਧ ਦੇ ਦੋਸ਼ੀਆਂ ਜੋ ਬਾਹਰ ਘੁੰਮ ਰਹੇ ਹਨ ਨੂੰ ਉਹਨਾਂ ਦੇ ਕੀਤੇ ਦੋਸ਼ਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ, ਤੇ ਤੁਰੰਤ ਬਾਕੀ ਦੋਸ਼ੀਆਂ ਦੀ ਗਿਰਫਤਾਰੀ ਹੋਣੀ ਚਾਹੀਦੀ ਹੈ। ਇਹੋ ਜਿਹੇ ਲੋਕ ਆਪਸੀ ਭਾਈਚਾਰੇ ਵਿੱਚ ਵੱਡੀ ਰੁਕਾਵਟ ਹਨ, ਇਹੋ ਜਿਹੀਆਂ ਹਰਕਤਾਂ ਕਰਨ ਨਾਲ ਸਮਾਜ ਵਿੱਚ ਕੜਵਾਹਟ ਫੈਲ ਰਹੀ ਹੈ ਥਾਣਾ ਮੁਖੀ ਸਰਦਾਰ ਗੁਰਪ੍ਰੀਤ ਸਿੰਘ ਨੇ ਭਰੋਸਾ ਦਵਾਇਆ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਦੇ ਪਿੱਛੇ ਸੁੱਟਿਆ ਜਾਵੇਗਾ।