Skip to content
ਸ਼ਹਿਰ ਦੇ ਜਿਆਦਾਤਰ ਵਪਾਰਕ ਸੰਸਥਾਵਾਂ ਨੇ ਆਪਣੇ ਵਪਾਰਕ ਅਦਾਰੇ ਬੰਦ ਰੱਖ ਕੇ ਦਿੱਤਾ ਪੂਰਾ ਸਹਿਯੋਗ
टाकिंग पंजाब
ਜਲੰਧਰ। ਕਿਸਾਨ ਸੰਗਠਨਾਂ ਵੱਲੋਂ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ 16 ਫਰਵਰੀ ਨੂੰ ਦਿੱਤੇ ਭਾਰਤ ਬੰਦ ਦੇ ਐਲਾਨ ਨੂੰ ਸਿੱਖ ਤਾਲਮੇਲ ਕਮੇਟੀ ਅਤੇ ਟੂ ਵੀਲਰ ਮਾਰਕੀਟ ਐਸੋਸੀਏਸ਼ਨ ਅਲੀ ਮੁਹੱਲਾ ਰੋਡ ਵੱਲੋਂ ਭਰਪੂਰ ਸਮਰਥਨ ਦਿੱਤਾ ਗਿਆ। ਜਿਸ ਦੇ ਤਹਿਤ ਨਿਰਧਾਰਿਤ ਟਾਈਮ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਤੱਕ ਦੋਨੋਂ ਸੰਸਥਾਵਾਂ ਦੇ ਮੈਂਬਰਾਂ ਨੇ ਆਪਣੇ ਵਪਾਰਿਕ ਅਦਾਰੇ ਬੰਦ ਰੱਖ ਕੇ ਇਸ ਵਿੱਚ ਆਪਣਾ ਭਰਪੂਰ ਸਹਿਯੋਗ ਦਿੱਤਾ। ਜਿਕਰਯੋਗ ਹੈ ਕੀ ਦੋਨਾਂ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਸ਼ਹਿਰ ਵਾਸੀਆਂ ਨੂੰ ਭਾਰਤ ਬੰਦ ਵਿੱਚ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ, ਜਿਸ ਦੇ ਚਲਦੇ ਸ਼ਹਿਰ ਦੇ ਜਿਆਦਾਤਰ ਵਪਾਰਕ ਸੰਸਥਾਵਾਂ ਨੇ ਇਹਨਾਂ ਦੋਨਾਂ ਸੰਸਥਾਵਾਂ ਦੀ ਅਪੀਲ ਨੂੰ ਮੰਨਦੇ ਹੋਏ ਆਪਣੇ ਵਪਾਰਕ ਅਦਾਰੇ ਬੰਦ ਰੱਖ ਕੇ ਪੂਰਾ ਸਹਿਯੋਗ ਦਿੱਤਾ। ਇਸ ਸੰਬੰਧ ਦੇ ਵਿੱਚ ਸਿੱਖ ਤਾਲਮੇਲ ਕਮੇਟੀ ਪੁਲੀ ਅਲੀ ਮੁਹੱਲਾ ਸਥਿਤ ਦਫਤਰ ਵਿੱਚ ਇਕੱਤਰਿਤ ਹੋਏ ਦੋਨੋਂ ਸੰਸਥਾਵਾਂ ਦੇ ਮੈਂਬਰਾਂ ਨੇ ਸ਼ਹਿਰ ਵਾਸੀਆਂ ਵੱਲੋਂ ਇਸ ਬੰਦ ਵਿੱਚ ਦਿੱਤੇ ਗਏ ਸਹਿਯੋਗ ਤੇ ਉਹਨਾਂ ਦਾ ਆਭਾਰ ਜਤਾਇਆ। ਇਸ ਦੌਰਾਨ ਕਮੇਟੀ ਦੇ ਪ੍ਰਮੁੱਖ ਤੇਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ, ਹਰਪ੍ਰੀਤ ਸਿੰਘ ਸੋਨੂ, ਗੁਰਦੀਪ ਸਿੰਘ ਕਾਲੀਆ ਕਲੋਨੀ ,ਜਸਪ੍ਰੀਤ ਸਿੰਘ ਭਾਟੀਆ,ਹਰਜੋਤ ਸਿੰਘ ਲੱਕੀ,ਨਵਪ੍ਰੀਤ ਸਿੰਘ, ਗੁਰਜੀਤ ਸਿੰਘ ਪੋਪਲੀ,ਕਮਲਜੀਤ ਸਿੰਘ ਟੋਨੀ,ਨਵ ਵਿਕਾਸ ਸ਼ਿਮਪੋ ਬਾਲਮੀਕ ਸੈਨਾ ਪੰਜਾਬ, ਕਮਲ ਠਾਕੁਰ ਲੱਕੀ ਕਲਿਆਣ, ਵਿਨੋਦ ਭੱਟੀ, ਸਮੇਤ ਮੈਂਬਰਾਂ ਨੇ ਕਿਸਾਨ ਜਥੇਬੰਦੀਆਂ ਦੇ ਬਾਰਡਰ ਤੇ ਉੱਪਰ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਰੋਸ ਜਤਾ ਰਹੇ ਕਿਸਾਨ ਭਾਈਚਾਰੇ ਉੱਪਰ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ ਜਿਹਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਭਵਿੱਖ ਵਿੱਚ ਵੀ ਜੋ ਪ੍ਰੋਗਰਾਮ ਉਲੀਕਿਆ ਜਾਏਗਾ, ਉਸ ਨੂੰ ਇਹ ਦੋਨੋਂ ਸੰਸਥਾਵਾਂ ਦੇ ਮੈਂਬਰ ਆਪਣੇ ਵੱਲੋਂ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਸਿੰਘ ਟਿੰਕੂ ,ਆਤਮ ਪ੍ਰਕਾਸ਼ ਰਜਿੰਦਰ ਕੁਮਾਰ ਕੁਕੂ, ਅਸ਼ੋਕ ਕੁਮਾਰ ਤੇ ਲੱਕੀ ਸਿੱਕਾ ਆਦੀ ਹਾਜ਼ਰ ਸਨ।
Website Design and Developed by OJSS IT Consultancy, +91 7889260252,www.ojssindia.in