Skip to content
ਅਸੀ ਸਕੂਲ ਪੱਧਰ ਤੇ ਹਰ ਸਿੱਖ ਨੂੰ ਦਸਤਾਰ ਦੀ ਮਹੱਤਤਾ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਵਾਂਗੇ- ਸਿੱਖ ਤਾਲਮੇਲ ਕਮੇਟੀ
टाकिंग पंजाब
ਜਲੰਧਰ। ਪੱਛਮੀ ਬੰਗਾਲ ਵਿੱਚ ਮਹਿਲਾ ਭਾਜਪਾ ਵਿਧਾਇਕ ਵੱਲੋਂ ਇੱਕ ਆਈਪੀਐਸ ਰੈਂਕ ਦੇ ਅਫਸਰ, ਜੋ ਕਿ ਪੂਰਨ ਸਿੱਖੀ ਸਰੂਪ ਵਿੱਚ ਹੈ ,ਤੇ ਜਿਸ ਨੇ ਦਸਤਾਰ ਸਜਾਈ ਹੋਈ ਹੈ, ਨੂੰ ਖਾਲਿਸਤਾਨੀ ਕਹਿਣ ਤੇ ਜਲੰਧਰ ਦੀਆਂ ਸਿੰਘ ਸਭਾਵਾਂ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਤਿੱਖਾ ਪ੍ਰਤੀਕਰਮ ਜਾਹਿਰ ਕੀਤਾ ਹੈ। ਇਹਨਾਂ ਆਗੂਆਂ ਵਿੱਚੋ ਜਥੇਦਾਰ ਜਗਜੀਤ ਸਿੰਘ ਗਾਬਾ ,ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਹਰਜੋਤ ਸਿੰਘ ਲੱਕੀ ,ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਕਾਲੀਆ ਕਲੋਨੀ ਤੇ ਤਜਿੰਦਰ ਸਿੰਘ ਸੰਤ ਨਗਰ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ, ਕੀ ਅਗਰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੇ ਤਾਜ ਦਸਤਾਰ ਨੂੰ ਬਣ ਕੇ ਜੇ ਕੋਈ ਸਿੱਖ ਖਾਲਿਸਤਾਨੀ ਬਣ ਜਾਂਦਾ ਹੈ, ਤਾ ਅਸੀਂ ਖਾਲਿਸਤਾਨੀ ਹਾਂ ਤੇ ਸਾਡੀ ਕੌਮ ਦਾ ਹਰ ਉਹ ਸਿੱਖ ਜੋਂ ਦਸਤਾਰ ਸਜਾਉਂਦਾ ਹੈ ਉਹ ਖਾਲਿਸਤਾਨੀ ਹੈ। ਓਹਨਾ ਕਿਹਾ ਹੁਣ ਸਿੰਘ ਸਭਾਵਾਂ ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਦਸਤਾਰ ਸਿਖਲਾਈ ਦੇ ਕੈਂਪ ਹੋਰ ਵੀ ਵੱਡੇ ਪੱਧਰ ਤੇ ਲਾਉਣ ਦਾ ਉਪਰਾਲਾ ਕੀਤਾ ਜਾਵੇਗਾ। ਅਸੀ ਸਕੂਲ ਪੱਧਰ ਤੇ ਹਰ ਸਿੱਖ ਨੂੰ ਦਸਤਾਰ ਦੀ ਮਹੱਤਤਾ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਵਾਂਗੇ। ਉਕਤ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਭਾਰਤੀ ਜਨਤਾ ਪਾਰਟੀ ਘੱਟ ਗਿਣਤੀ ਭਾਈਚਾਰਿਆਂ ਨਾਲ ਨਫਰਤ ਕਰਦੀ ਹੈ ।ਦਲਿਤ ਭਾਈਚਾਰੇ ਨਾਲ ਵੀ ਸਹੀ ਸਲੂਕ ਨਹੀਂ ਕਰਦੀ। ਇਹਨਾਂ ਦੀ ਮਾਨਸਿਕਤਾ ਵਿੱਚ ਨਫਰਤ ਕੁੱਟ ਕੁੱਟ ਕੇ ਭਰੀ ਹੋਈ ਹੈ। ਉਹਨਾਂ ਕਿਹਾ ਕਿ ਜਿਹੜੇ ਪਗੜੀਧਾਰੀ ਸਿੱਖ ਆਗੂ ਭਾਜਪਾ ਵਿੱਚ ਹਨ ,ਉਹਨਾਂ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ, ਕਿ ਉਹ ਇਹੋ ਜਿਹੀ ਨਫਰਤੀ ਸੋਚ ਨਾਲ ਸਹਿਮਤ ਹਨ। ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰਘਵੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਹੈ ਕਿ ਉਹ ਇਹੋ ਜਿਹੀ ਨਫਰਤ ਫੈਲਾਉਣ ਵਾਲੇ ਲੋਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਕਰਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਨਾਗੀ, ਸੰਨੀ ਉਬਰਾਏ ,ਮਨਵਿੰਦਰ ਸਿੰਘ ਭਾਟੀਆ, ਹਰਪ੍ਰੀਤ ਸਿੰਘ ਰੋਬਿਨ ,ਅਮਨਦੀਪ ਸਿੰਘ ਬੱਗਾ ,ਪ੍ਰਭਜੋਤ ਸਿੰਘ ਖਾਲਸਾ, ਲਖਬੀਰ ਸਿੰਘ ਲੱਕੀ ਆਦਿ ਹਾਜ਼ਰ ਸਨ।
Website Design and Developed by OJSS IT Consultancy, +91 7889260252,www.ojssindia.in