Skip to content
टाकिंग पंजाब
जालंधर। ਮੇਹਰ ਚੰਦ ਪੋਲੀਟੈਕਨਿਕ ਕਾਲਜ (ਜਲੰਧਰ) ਵਿਖੇ ਨਵੇਂ ਸੈਸ਼ਨ ਦਾ ਸੁੱਭ ਆਰੰਭ ਹਵਨ ਕੁੰਢ ਵਿੱਚ ਅਹੂਤੀਆਂ ਪਾ ਕੇ ਮੰਤਰ ਉਚਾਰਣ ਨਾਲ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿੱਚ ਵਿਦਿਅਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਹਾਜਿਰ ਸਨ। ਇਸ ਮੌਕੇ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਸੈਕਟਰੀ ਅਜੇ ਗੋਸਵਾਮੀ, ਸੀਨਅਰ ਅਲੁਮਨੀ ਮੈਂਬਰਜ਼ ਰਾਜ ਕੁਮਾਰ ਚੋਧਰੀ, ਪੀ.ਐਲ ਸ਼ਰਮਾ, ਵਿਨੋਦ ਕਪੂਰ, ਸਮੂਹ ਵਿਭਾਗ ਮੁਖੀ ਅਤੇ ਸਟਾਫ ਹਾਜਿਰ ਸੀ। ਇਹ ਸਮਾਗਮ ਮਹਾਤਮਾ ਆਨੰਦ ਸਵਾਮੀ ਆਡੀਟੋਰੀਅਮ ਦੀ ਬਿਲਡਿੰਗ ਵਿੱਚ ਕੀਤਾ ਗਿਆ ਜੋ ਕਿ ਨਵੇਂ ਵਿਦਿਆਰਥੀਆਂ ਨਾਲ ਖਚਾਖਚ ਭਰਿਆ ਹੋਇਆ ਸੀ। ਹਵਨ ਦੀ ਸੰਪੂਰਣ ਪ੍ਰਕਿਰਿਆ ਸਟਾਫ ਮੈਂਬਰ ਪ੍ਰਭੂ ਦਿਆਲ ਦੀ ਦੇਖ-ਰੇਖ ਵਿਚ ਹੋਈ। ਕਾਲਜ ਦੇ ਵਿਦਿਆਰਥੀਆਂ ਨੇ ਆਪ ਹੀ ਹਵਨ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਨਵੇਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਮਿਹਨਤ ਲਗਨ ਅਤੇ ਦ੍ਰਿੜਤਾ ਨਾਲ ਵਿਦਿਆਰਥੀ ਚੋਟੀ ਦਾ ਮੁਕਾਮ ਹਾਸਿਲ ਕਰ ਸਕਦੇ ਹਨ। ਉਹਨਾਂ ਨੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਵਿਸ਼ੇਸ਼ ਰੂਪ ਵਿੱਚ ਪ੍ਰੇਰਿਤ ਕੀਤਾ ਕਿ ਹੁਣ ਉਹਨਾਂ ਆਪਣੇ ਆਪ ਨੂੰ ਜਿੰਮਵਾਰੀ ਤੋਂ ਮੁਕਤ ਨਹੀਂ ਸਮਝਣਾ ਚਾਹੀਦਾ। ਅੱਜੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਸਾਥ ਦੀ ਅਤੇ ਉਹਨਾਂ ਦੀ ਰਹਿਨਮਾਈ ਦੀ ਅਤਿਅੰਤ ਲੋੜ ਹੈ।ਵਿਦਿਆਰਥੀ ਨਿਮਰਤਾ, ਨਿਸ਼ਠਾ ਅਤੇ ਨਿਰੰਤਰਤਾ ਨਾਲ ਹੀ ਆਪਣੀ ਮੰਜਲ ਤੱਕ ਪਹੁੰਚ ਸਕਦੇ ਹਨ। ਮਾਪੇ-ਅਧਿਆਪਕ ਅਤੇ ਵਿਦਿਆਰਥੀਆਂ ਦੇ ਆਪਸੀ ਸਹਿਯੋਗ ਅਤੇ ਤਾਲਮੇਲ ਨਾਲ ਹੀ ਵਿਦਿਆਰਥੀ ਸਫਲਤਾ ਦੇ ਉੱਚ ਸ਼ਿਖਰ ਤੇ ਪੁਹੰਚ ਸਕਦੇ ਹਨ।ਅਜੇ ਗੋਸਵਾਮੀ, ਸੈਕਟਰੀ ਡੀ.ਏ.ਵੀ. ਕਾਲਜ ਮੈਨਜਿੰਗ ਕਮੇਟੀ ਨੇ ਕਿਹਾ ਕਿ ਉਹ ਇਸ ਕਾਲਜ ਤੋਂ ਪੜੇ ਹੋਏ ਹਨ ਤੇ ਉਹਨਾਂ ਲਈ ਇਹ ਕਾਲਜ ਇੱਕ ਮੰਦਰ ਵਾਂਗ ਹੈ। ਉਹਨਾਂ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਾਰੇ ਬੱਚਿਆ ਨੇ ਮੇਹਨਤ ਕਰਕੇ ੳਚ ਕੋਟੀ ਦਾ ਇੰਜੀਨਿਅਰ ਬਣਨਾ ਹੈ ਤੇ ਆਪਣੇ ਕਾਲਜ ਦਾ ਨਾਂ ਰੋਸ਼ਨ ਕਰਨਾ ਹੈ।ਉਹਨਾਂ ਹਰ ਇੱਕ ਵਿਦਿਆਰਥੀ ਨੂੰ ਆਪਣਾ ਲਕਸ਼ ਨਿਰਧਾਰਤ ਕਰਨ ਲਈ ਕਿਹਾ। ਇਸ ਉਪਰੰਤ ਸਮੂਹ ਵਿਦਿਆਰਥੀਆਂ ਨੂੰ ਕਾਲਜ ਕੈਂਪਸ ਦਾ ਰਾਉਂਡ ਲਗਵਾਇਆ ਗਿਆ ਤੇ ਲੱਡੂ ਵੰਡੇ ਗਏ। ਇਸ ਮੋਕੇ ਮੁੱਖ ਮਹਿਮਾਨ ਅਜੇ ਗੋਸਵਾਮੀ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਲੈਕਟਰੀਕਲ ਵਿਭਾਗ ਦੇ ਮੁਖੀ ਕਸ਼ਮੀਰ ਕੁਮਾਰ ਅਤੇ ਸਟਾਫ, ਐਨ.ਬੀ.ਏ ਕੋਆਰਡੀਨੇਟਰ ਡਾ. ਰਾਜੀਵ ਭਾਟੀਆ, ਮੁਖੀ ਅਪਲਾਇਡ ਸਾਇੰਸ ਮੈਡਮ ਮੰਜੂ ਮਨਚੰਦਾ, ਵਰਕਸ਼ਾਪ ਸੁਪਰਡੈਂਟ ਸ. ਤ੍ਰਿਲੋਕ ਸਿੰਘ, ਮੁਖੀ ਕੰਮਪਿਉਟਰ ਵਿਭਾਗ ਸ਼੍ਰੀ ਪ੍ਰਿੰਸ ਮਦਾਨ ਤੇ ਦਫਤਰ ਸੁਪਰਡੈਂਟ ਪ੍ਰਦੀਪ ਕੁਮਾਰ ਨੂੰ ਇਲੈਕਟੀਕਲ ਵਿਭਾਗ ਲਈ 2027 ਤੱਕ ਐਕਰੀਡੀਟੇਸ਼ਨ (ਮਾਨਤਾ) ਹਾਸਲ ਕਰਨ ਲਈ ਸਨਮਾਨਿਤ ਕੀਤਾ । ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਲੈਕਟੀਕਲ, ਮਕੈਨੀਕਲ, ਆਟੋਮੋਬਾਇਲ ਤੇ ਫਾਰਮੇਸੀ ਵਿੱਚ ਸੀਟਾਂ ਫੁਲ ਹੋ ਗਈਆ ਹਨ ਤੇ ਸਿਰਫ ਸਿਵਲ , ਇਲੈਕਟਰਾਨਿਕਸ ਤੇ ਕੰਮਪਿਊਟਰ ਵਿੱਚ ਕੁਝ ਸੀਟਾਂ ਬਾਕੀ ਹਨ। ਦੱਸਵੀ ਪਾਸ ਵਿਦਿਆਰਥੀ 31 ਅਗਸਤ ਤੱਕ ਇਹਨਾਂ ਵਿੱਚ ਐਡਮਿਸ਼ਨ ਲੈ ਕੇ ਆਪਣਾ ਕਰੀਅਰ ਸੰਵਾਰ ਸਕਦੇ ਹਨ।
Website Design and Developed by OJSS IT Consultancy, +91 7889260252,www.ojssindia.in