ਡਾ. ਪੂਨਮ ਸੂਰੀ ਵੱਲੋਂ ਮੇਹਰ ਚੰਦ ਪੌਲੀਟੈਕਨਿਕ ਦਾ ‘ਪਲੈਟੀਨਮ ਜੁਬਲੀ ਲੋਗੋ’ ਰਿਲੀਜ਼

आज की ताजा खबर शिक्षा

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਦੀਆਂ ਗਤੀਵਿਧੀਆਂ ਅਤੇ ਹੋਰ ਪ੍ਰਾਪਤੀਆਂ ਦੀ ਦਿੱਤੀ ਜਾਣਕਾਰੀ

टाकिंग पंजाब

जालंधर। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ 70 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਨਵੰਬਰ ਮਹੀਨੇ ਵਿੱਚ ਵਿਸ਼ਾਲ ‘ਪਲੈਟੀਨਮ ਜੁਬਲੀ ਸਮਾਗਮ’ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਵਿੱਚ 1000 ਤੋਂ ਵੱਧ ਅਲੂਮਨੀ ਮੈਂਬਰ ਸ਼ਿਰਕਤ ਕਰਨਗੇ। ਡੀ.ਏ.ਵੀ. ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪਦਮਸ੍ਰੀ ਡਾ: ਪੂਨਮ ਸੂਰੀ ਨੇ ਡੀ.ਏ.ਵੀ. ਦਫਤਰ ਦਿੱਲੀ ਵਿਖੇ ਮੇਹਰ ਚੰਦ ਪੌਲੀਟੈਕਨਿਕ ਦੇ ਵਿਦਿਆਰਥੀਆਂ ਵੱਲੋਂ ਤਿਆਰ ਪਲੈਟੀਨਮ ਜੁਬਲੀ ਲੋਗੋ ਰਿਲੀਜ਼ ਕੀਤਾ ਅਤੇ ਕਾਲਜ ਨੂੰ ਵਧਾਈ ਦਿੱਤੀ।        ਉਹਨਾਂ ਕਿਹਾ ਕਿ ਉਹ ਕਾਲਜ ਦੇ 60 ਸਾਲ ਪੂਰੇ ਹੋਣ ਤੇ ਡਾਇਮੰਡ ਜੁਬਲੀ ਸਮਾਗਮ ਵਿੱਚ ਵੀ ਆਏ ਸੀ ਤੇ ਹੁਣ ਪਲੈਟੀਨਮ ਜੁਬਲੀ ਸਮਾਗਮ ਵਿੱਚ ਵੀ ਸ਼ਿਰਕਤ ਕਰਨਗੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਮੌਕੇ ਉਹਨਾਂ ਨੂੰ ਕਾਲਜ ਦੀਆਂ ਗਤੀਵਿਧੀਆਂ ਅਤੇ ਹੋਰ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ। ਡਾ. ਪੂਨਮ ਸੂਰੀ ਨੇ ਇਸ ਦੇ ਨਾਲ ਹੀ ਕਾਲਜ ਦਾ ਨਵਾਂ ਪ੍ਰੋਸਪੈਕਟਸ ਵੀ ਰਿਲੀਜ਼ ਕੀਤਾ। ਇਸ ਮੌਕੇ ਉਪ ਪ੍ਰਧਾਨ ਜਸਟਿਸ ਪ੍ਰੀਤਮਪਾਲ, ਉਪ ਪ੍ਰਧਾਨ ਡਾ. ਐਸ.ਕੇ. ਸਪੋਰੀ, ਜਨਰਲ ਸੈਕਟਰੀ ਅਜੇ ਸੂਰੀ , ਸਕੱਤਰ ਰਮੇਸ਼ ਲੀਖਾ, ਸਕੱਤਰ ਅਜੇ ਗੋਸਵਾਮੀ, ਡਾਇਰੈਕਟਰ ਉੱਚ ਸਿਖਿਆ ਸ਼ਿਵ ਰਮਨ ਗੌੜ (ਰਿਟਾਇਰਡ ਆਈ.ਏ.ਐਸ) ਤੇ ਡੇਵੀਏਟ ਪ੍ਰਿੰਸੀਪਲ ਡਾ: ਸੰਜੀਵ ਨਵਲ ਅਤੇ ਕਾਲਜ ਦੇ ਸਟਾਫ ਵਿੱਚੋਂ ਡਾ. ਸੰਜੇ ਬਾਂਸਲ , ਕਸ਼ਮੀਰ ਕੁਮਾਰ, ਪ੍ਰਦੀਪ ਕੁਮਾਰ ਅਤੇ ਸੁਸ਼ੀਲ ਕੁਮਾਰ ਸ਼ਾਮਿਲ ਸਨ।

Leave a Reply

Your email address will not be published. Required fields are marked *