ਸਿੱਖ ਸੰਗਤਾਂ ਇਸ ਉਪਰਾਲੇ ਦੀ ਕਰ ਰਹੀਆਂ ਭਰਪੂਰ ਸ਼ਲਾਘਾ
टाकिंग पंजाब
ਜਲੰਧਰ। ਸਿੱਖ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੀ ਮਹਿਮ ਨੂੰ ਹਰ ਪਾਸਿਓਂ ਭਰਵਾਂ ਹੁੰਗਾਰਾ ਅਤੇ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਸਿੱਖ ਸੰਗਤਾਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਵੀ ਕਰ ਰਹੀਆਂ ਹਨ। ਇਸੇ ਲੜੀ ਤਹਿਤ ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਬੱਗਾ (ਲੰਬਾ ਪਿੰਡ ਵਾਲੇ) ਦੇ ਯਤਨਾਂ ਸਦਕਾ ,ਅੱਜ ਸ਼ਹਿਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਮੈਂਬਰ ਅਤੇ ਖਾਸ ਤੌਰ ਤੇ ਇੱਕ ਮੁਸਲਮਾਨ ਵੀਰ ਮੁਹੰਮਦ ਅਲੀ ਸਿੱਖ ਤਾਲਮੇਲ ਕਮੇਟੀ ਵਿੱਚ ਅੱਜ ਕਮੇਟੀ ਦੇ ਦਫਤਰ ਪਹੁੰਚ ਕੇ ਸ਼ਾਮਿਲ ਹੋਏ।
ਅੱਜ ਸ਼ਾਮਿਲ ਹੋਣ ਵਾਲਿਆਂ ਵਿੱਚ ਮਨਦੀਪ ਸਿੰਘ (ਗੁਰੂ ਨਾਨਕ ਪੁਰਾ ਚੋਗਿੱਟੀ ) ਸੁਖਵਿੰਦਰ ਸਿੰਘ, ਰਜਿੰਦਰ ਸਿੰਘ ਪਠਾਨਕੋਟ ਚੌਂਕ, ਗੁਰਜੀਤ ਸਿੰਘ ਕਰੋਲ ਬਾਗ , ਮੁਹੰਮਦ ਅਲੀ (ਗੜਾ ਜਲੰਧਰ ਕੈਂਟ) ਅਤੇ ਤਜਿੰਦਰ ਸਿੰਘ (ਪਿੰਡ ਪਤਾਰਾ) ਸ਼ਾਮਿਲ ਹੋਏ। ਇਸ ਮੌਕੇ ਤੇ ਇਹਨਾਂ ਵੀਰਾਂ ਨੇ ਦੱਸਿਆ ਜਿਸ ਤਰ੍ਹਾਂ ਸਿੱਖ ਤਾਲਮੇਲ ਕਮੇਟੀ ਦੇ ਸਮੁੱਚੇ ਮੈਂਬਰ ਸਿੱਖੀ ਦੀ ਚੜ੍ਹਦੀ ਕਲਾ ਤੇ ਕਿਸੇ ਦੀ ਵੀ ਧੱਕੇਸ਼ਾਹੀ ਖਿਲਾਫ ਖੜੇ ਹੁੰਦੇ ਹਨ। ਉਸ ਤੋਂ ਅਸੀਂ ਸਾਰੇ ਬਹੁਤ ਪ੍ਰਭਾਵਿਤ ਹੋਏ ਹਾਂ। ਇਸ ਮੌਕੇ ਕਮੇਟੀ ਵਿੱਚ ਸ਼ਾਮਿਲ ਹੋਏ ਮੁਸਲਮਾਨ ਵੀਰ ਮੁਹੰਮਦ ਅਲੀ ਨੇ ਕਿਹਾ ਕਿ ਮੈਨੂੰ ਸਿੱਖ ਧਰਮ ਦੇ ਰੀਤੀ ਰਿਵਾਜ ਬਹੁਤ ਪਸੰਦ ਹਨ। ਇਸ ਲਈ ਉਹ ਇਹਨਾਂ ਵੀਰਾਂ ਨਾਲ ਰਲ ਕੇ ਕੰਮ ਕਰਨਾ ਚਾਹੁੰਦਾ ਹਾਂ।
ਇਸ ਮੌਕੇ ਇਨਾਂ ਮੈਂਬਰਾਂ ਨੂੰ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਕਰਦੇ ਹੋਏ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਡਾ, ਜਸਵੀਰ ਸਿੰਘ ਬੱਗਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ( ਮੀਡੀਆ ਇੰਚਾਰਜ ),ਹਰਜੋਤ ਸਿੰਘ ਲੱਕੀ, ਅਤੇ ਹਰਵਿੰਦਰ ਸਿੰਘ ਚਟਕਾਰਾ ਨੇ ਕਿਹਾ। ਸਿੱਖ ਤਾਲਮੇਲ ਕਮੇਟੀ ਵਿੱਚ ਚੌਧਰਾਂ ਦੀ ਕੋਈ ਗੱਲ ਨਹੀਂ ਹੁੰਦੀ ਤੇ ਜਾਤ ਪਾਤ ਜਾ ਧਰਮ ਤੋਂ ਉੱਪਰ ਉੱਠ ਜੋਂ ਸਿੱਖੀ ਲਈ ਅਤੇ ਸਮੁੱਚੀ ਮਾਨਵਤਾ ਦੇ ਭਲੇ ਲਈ ਲੜਾਈ ਲੜਨਾ ਚਾਹੁੰਦਾ ਹੈ, ਤਾਂ ਸਾਡੇ ਦਰਵਾਜ਼ੇ ਸਭ ਲਈ ਖੁੱਲੇ ਹਨ ਅਤੇ ਇਹ ਕਾਫਲਾ ਨਿਰੰਤਰ ਚੱਲਦਾ ਰਹੇਗਾ। ਅਸੀਂ ਸਭ ਰਲ ਮਿਲ ਕੇ ਕੌਮ ਦੀ ਚੜਦੀ ਕਲਾ ਲਈ ਕੰਮ ਕਰਾਂਗੇ।