Skip to content
ਟੂ ਵੀਲਰਸ ਡੀਲਰਸ ਐਸੋਸੀਏਸ਼ਨ ਵੱਲੋਂ ਕਲਸ਼ ਯਾਤਰਾ ਤੇ ਕੀਤੀ ਗਈ ਫੁੱਲਾਂ ਦੀ ਵਰਖਾ
टाकिंग पंजाब
ਜਲੰਧਰ। ਇਸ ਸਮੇਂ 19 ਸਤੰਬਰ ਨੂੰ ਆਰੰਭ ਹੋ ਰਹੀ ਭਗਵਤ ਕਥਾ ਦੇ ਸਬੰਧ ਵਿੱਚ ਵਿਸ਼ਾਲ ਕਲਸ਼ ਯਾਤਰਾ ਕੰਪਨੀ ਬਾਗ ਚੌਂਕ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਜਦੋਂ ਪੁਲੀ ਅਲੀ ਮੁਹੱਲਾ ਵਿਖੇ ਪਹੁੰਚੀ। ਇਸ ਸਮੇਂ ਦੌਰਾਨ ਟੂ ਵੀਲਰਸ ਡੀਲਰਸ ਐਸੋਸੀਏਸ਼ਨ ਵੱਲੋਂ ਠੰਡੇ ਜਲ ਦੀ ਛਬੀਲ ਲਾਈ ਗਈ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਟੂ ਵੀਲਰਸ ਡੀਲਰਸ ਐਸੋਸੀਏਸ਼ਨ ਸਮੂਹ ਮੈਂਬਰਾਂ ਨੇ ਇਸ ਕਲਸ਼ ਯਾਤਰਾ ਦਾ ਸਵਾਗਤ ਕੀਤਾ ਅਤੇ ਇਸ ਯਾਤਰਾ ਵਿੱਚ ਭਾਗ ਲੈ ਕੇ ਹਿੰਦੂ ਸਿੱਖ ਭਾਈਚਾਰੇ ਦੀ ਮਿਸਾਲ ਵੀ ਕਾਇਮ ਕੀਤੀ। ਇਹ ਵਰਨਣ ਯੋਗ ਹੈ ਕੀ ਐਸੋਸੀਏਸ਼ਨ ਧਰਮ ਜਾਤ ਤੋਂ ਉੱਪਰ ਉੱਠ ਕੇ ਹਮੇਸ਼ਾ ਹਰ ਸ਼ੋਭਾ ਯਾਤਰਾ, ਨਗਰ ਕੀਰਤਨ ਦਾ ਪੂਰੇ ਉਤਸਾਹ ਨਾਲ ਸਵਾਗਤ ਕਰਦੀ ਹੈ, ਇਹੋ ਹੀ ਪੰਜਾਬੀਆਂ ਦੀ ਖੂਬਸੂਰਤੀ ਹੈ। ਇਸ ਮੌਕੇ ਸੇਵਾ ਕਰਨ ਵਾਲਿਆਂ ਵਿੱਚ ਤਜਿੰਦਰ ਸਿੰਘ ਪਰਦੇਸੀ, ਸੁਰੇਸ਼ ਕੁਮਾਰ ਸ਼ਾਲੂ, ਦਿਨੇਸ਼ ਕੁਮਾਰ, ਸੰਦੀਪ ਕੁਮਾਰ, ਅਮਲੇਸ਼ ਕੁਮਾਰ ,ਸੁਭਾਸ਼ ਚੌਹਾਨ, ਮਨਵਿੰਦਰ ਸਿੰਘ ਭਾਟੀਆ, ਗੁਰਮੀਤ ਸਿੰਘ ਭਾਟੀਆ, ਮਨਪ੍ਰੀਤ ਸਿੰਘ ਬਿੰਦਰਾ, ਅਭੀ ਬਰਾੜ, ਸੁਰਜੀਤ, ਸੰਜੀਵ ਕੁਮਾਰ, ਰੋਹਿਤ ਕਾਲੜਾ, ਲੱਕੀ ਗੋਰਾ, ਅਵਨੀਤ ਸਿੰਘ ਵਿਜ ਅਤੇ ਅਮਲੇਸ਼ ਕੁਮਾਰ ਆਦਿ ਹਾਜ਼ਰ ਸਨ।
Website Design and Developed by OJSS IT Consultancy, +91 7889260252,www.ojssindia.in