ਮੇਹਰਚੰਦ ਪੋਲੀਟੈਕਨਿਕ ਕਾਲਜ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਹਾਸਲ ਕੀਤਾ ਮੈਡੀਕਲ ਖੇਤਰ ਵਿਚ ਡਿਪਲੋਮਾ Education आज की ताजा खबर September 27, 2024Narinder VaidLeave a Comment on ਮੇਹਰਚੰਦ ਪੋਲੀਟੈਕਨਿਕ ਕਾਲਜ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਹਾਸਲ ਕੀਤਾ ਮੈਡੀਕਲ ਖੇਤਰ ਵਿਚ ਡਿਪਲੋਮਾ TwitterFacebookLinkedInPinterestWhatsAppਸਿਮਬਾਇਉਸਿਸ ਇੰਟਰਨੈਸ਼ਨਲ ਯੂਨੀਵਰਸਿਟੀ’ ਪੁਨੇ ਤੋਂ ‘ਅਪਲਾਇਡ ਨਿਊਟ੍ਰੀਸ਼ਨ ਅਤੇ ਡਾਇਟਿਕਸ’ ਵਿਸ਼ੇ ਤੇ ਫਸਟ ਕਲਾਸ ਵਿਚ ਡਿਸਟਿੰਕਸ਼ਨ ਕੀਤੀ ਹਾਸਿਲ टाकिंग पंजाब ਜਲੰਧਰ। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਕੁਝ ਨਵਾਂ ਤਜਰਬਾ ਕਰਦੇ ਰਹਿੰਦੇ ਹਨ। ਉਹਨਾਂ ਨੇ 31 ਸਾਲਾ ਦੇ ਟੀਚਿੰਗ ਕੈਰੀਅਰ ਵਿੱਚ ਐਮਟੈਕ ਕੀਤੀ ਤੇ ਯੂਨੀਵਰਸਿਟੀ ਵਿੱਚ ਗੋਲਡ ਮੈਡਲ ਹਾਸਿਲ ਕੀਤਾ। ਉਹਨਾਂ ਨੇ ‘ਸੱਮਸਿਆ ਆਧਾਰਿਤ ਸਿੱਖਿਆ’ ਦੇ ਵੱਖਰੇ ਵਿਸ਼ੇ ਤੇ ਪੀਐਚਡੀ ਕੀਤੀ। ਤਕਨੀਕੀ ਪੁਸਤਕਾਂ ਲਿਖੀਆਂ, ਕਹਾਣੀਆਂ ਲਿਖੀਆਂ, ਲੇਖ ਲਿਖੇ, ਸਵਾਮੀ ਦਯਾਨੰਦ ਪ੍ਰਕਾਸ਼ ਅਤੇ ਮਹਾਤਮਾ ਆਨੰਦ ਸਵਾਮੀ ਦੀਆਂ ਲਿਖਤਾਂ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ। ਡਾ. ਜਗਰੂਪ ਸਿੰਘ ਨੇ ਕੋਰੋਨਾ ਪੀਰੀਅਡ ਦੌਰਾਨ ਉਹਨਾਂ ਸੇਹਤ ਸਬੰਧੀ ਵਿਸ਼ੇ ਤੇ ਕਾਫੀ ਖੋਜ ਕੀਤੀ ਤੇ ਨਵੀਂ ਵਿਧਾ ਵੈਕਲਪਿਕ ਚਿਕਿਤਸਾ ਪ੍ਰਣਾਲੀ ਤੇ ਪੁਸਤਕ ਲਿਖੀ ‘ਸੋਨਧਾਰਾ’ ਜਿਸ ਨੂੰ ਪੰਜਾਬੀ ਦੇ ਨਾਲ ਨਾਲ ਹਿੰਦੀ ਅਤੇ ਅੰਗਰੇਜੀ ਵਿੱਚ ਵੀ ਛਾਪਿਆ ਗਿਆ। ਇਸ ਪੁਸਤਕ ਨੂੰ ਗੋਲਡਨ ਐਵਾਰਡ ਪ੍ਰਾਪਤ ਹੋਇਆ। ਇਹ ਵੇਖਣ ਵਿੱਚ ਕਾਫੀ ਹੈਰਾਨ ਕਰਨ ਵਾਲਾ ਹੈ ਕਿ ਇੱਕ ਇੰਜੀਨੀਅਰਿੰਗ ਪਿਛੋਕੜ ਵਾਲਾ ਵਿਅਕਤੀ ਮੈਡੀਕਲ ਵਿਸ਼ੇ ਤੇ ਪੁਸਤਕ ਲਿੱਖ ਰਿਹਾ ਹੈ। ਉਹਨਾਂ ਵੈਕਲਪਿਕ ਚਿਕਿਤਸਾ ਪ੍ਰਣਾਲੀ ਦੇ ਵਿਸ਼ੇ ਤੇ ਕੇਰਲਾ ਵਿਖੇ ਹੋਈ ਵਰਲਡ ਕੰਨਫਰੰਸ ਵਿਖੇ ਪੇਪਰ ਵੀ ਪੜਿਆ। ਹੁਣ ਉਹਨਾਂ ਨੇ ‘ਸਿਮਬਾਇਉਸਿਸ ਇੰਟਰਨੈਸ਼ਨਲ ਯੂਨੀਵਰਸਿਟੀ’ ਪੁਨੇ ਤੋਂ ‘ਅਪਲਾਇਡ ਨਿਊਟ੍ਰੀਸ਼ਨ ਅਤੇ ਡਾਇਟਿਕਸ’ ਵਿਸ਼ੇ ਤੇ ਫਸਟ ਕਲਾਸ ਵਿਚ ਡਿਸਟਿੰਕਸ਼ਨ ਹਾਸਿਲ ਕੀਤੀ ਹੈ ਤੇ 79 ਪ੍ਰਤੀਸ਼ਤ ਨੰਬਰ ਲਏ ਹਨ। ਉਹਨਾਂ ਦਾ ਕਹਿਣਾ ਹੈ ਕਿ ਹਰ ਵਿਅਕਤੀ ਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ। ਜੀਵਨ ਵਿੱਚ ਖੜੋਤ ਨਹੀਂ ਆਉਣੀ ਚਾਹੀਦੀ। ਇਕ ਇਨਸਾਨ ਨੂੰ ਪਾਲਣੇ ਤੋਂ ਲੈ ਕੇ ਸ਼ਮਸ਼ਾਨ ਭੂਮੀ ਤੱਕ ਦੇ ਸਫਰ ਦੌਰਾਨ ਹਮੇਸ਼ਾ ਸਿੱਖਣ ਲਈ ਤਤਪਰ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਇਹ ਡਿਪਲੋਮਾ ਹਾਸਿਲ ਕਰਨ ਲਈ ਡੀ.ਏ.ਵੀ ਦੇ ਉਪਪ੍ਰਧਾਨ ਜਸਟਿਸ ਐਨ.ਕੇ ਸੂਦ, ਸੈਕਟਰੀ ਸ਼੍ਰੀ ਅਰਵਿੰਦ ਘਈ, ਸੈਕਟਰੀ ਸ਼੍ਰੀ ਅਜੇ ਗੋਸਵਾਮੀ, ਸੀਡੀਟੀਪੀ ਅਡਵਾਇਜਰੀ ਬਾਡੀ ਦੇ ਪ੍ਰਧਾਨ ਸ਼੍ਰੀ ਕੁੰਦਨ ਲਾਲ ਅਤੇ ਸਮੂਹ ਸਟਾਫ ਨੇ ਵਧਾਈ ਦਿੱਤੀ।