India No.1 News Portal
ਇਸ ਪ੍ਰੋਗਰਾਮ ਵਿੱਚ 600 ਤੋਂ ਵੱਧ ਅਲੂਮਨੀ ਸਟਾਫ ਮੈਂਬਰ ਹਾਜ਼ਿਰ ਹੋ ਰਹੇ ਹਨ- ਪ੍ਰਿੰਸੀਪਲ ਡਾ. ਜਗਰੂਪ ਸਿੰਘ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ ਮਾਣਯੋਗ ਗਿਆਨੀ ਜ਼ੈਲ ਸਿੰਘ ਜੀ ਦੀ ਵਿਰਾਸਤ ਨੂੰ ਸੰਭਾਲਣ ਵਾਲੇ, ਅਠਾਰਵੀਂ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਬਹੁਤ ਹੀ ਮਿੱਠ ਬੋਲੜੇ, ਨਿਮਰ ਸੁਭਾਅ ਦੇ ਮਾਲਿਕ ਅਤੇ ਉੱਚ ਕਦਰਾਂ-ਕੀਮਤਾਂ ਵਾਲੇ ਗੁਰਮੁਖ ਇਨਸਾਨ ਹਨ, ਜੋ ਜ਼ਮੀਨ ਨਾਲ ਜੁੜੇ ਹੋਏ ਹਨ। ਪ੍ਰਿੰਸੀਪਲ ਸਾਹਿਬ ਕਿਹਾ ਕਿ ਉਹ ਤੇ ਰਮਨ ਅਰੋੜਾ, ਐਮਐਲਏ ਸੰਧਵਾ ਸਾਹਿਬ ਨੂੰ ਮਿਲੇ ਤੇ ਕਾਲਜ ਵਿੱਚ ਜੁਬਲੀ ਪ੍ਰੋਗਰਾਮ ਵਿੱਚ ਮੁਖ ਮਹਿਮਾਨ ਵਜੋੰ ਸ਼ਾਮਲ ਹੋਣ ਲਈ ਬੇਨਤੀ ਕੀਤੀ, ਜਿਸ ਨੂੰ ਉਹਨ੍ਹਾਂ ਕਬੂਲ ਕਰ ਲਿਆ।
ਇਸ ਸਮਾਗਮ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਅਤੇ ਹਰਿਆਣਾ ਸਰਕਾਰ ਦੇ ਸਾਬਕਾ ਲੋਕਆਯੁਕਤ ਮਾਨਯੋਗ ਜਸਟਿਸ ਪ੍ਰੀਤਮ ਪਾਲ ਜੀ ਉਪ ਪ੍ਰਧਾਨ ਡੀ ਏ ਵੀ ਮੈਨੇਜਮੈਂਟ ਕਮੇਟੀ ਅਤੇ ਜਲੰਧਰ ਦੀ ਆਵਾਜ਼ ਅਤੇ ਰੂਹੇ ਰਵਾਂ ‘ਜਲੰਧਰ ਸੈਂਟਰਲ’ ਦੇ ਐਮਐਲਏ ਰਮਨ ਅਰੋੜਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਧਾਰ ਰਹੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ 600 ਤੋਂ ਵੱਧ ਅਲੂਮਨੀ ਸਟਾਫ ਮੈਂਬਰ ਹਾਜ਼ਿਰ ਹੋ ਰਹੇ ਹਨ, ਜਿੰਨਾ ਵਿੱਚ ਵਿਦੇਸ਼ਾਂ ਤੋਂ ਵੀ ਪੁਰਾਣੇ ਵਿਦਿਆਰਥੀ ਭਾਗ ਲੈ ਰਹੇ ਹਨ। ਇਸ ਮੌਕੇ ਮੁਖ ਮਹਿਮਾਨ ਵੱਲੋਂ ਨਵੀਂ ਬਣੀ ਅਚੀਵਮੈਂਟ ਗੈਲਰੀ ਦਾ ਉਦਘਾਟਨ ਵੀ ਕੀਤਾ ਜਾਵੇਗਾ।

Website Design and Developed by OJSS IT Consultancy, +91 7889260252,www.ojssindia.in