ਮੇਹਰਚੰਦ ਪਾਲੀਟੈਕਨਿਕ ਨੇ ਮਨਾਇਆ ਰਾਸ਼ਟਰੀ ਫਾਰਮੇਸੀ ਹਫਤਾ

आज की ताजा खबर शिक्षा

ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਤਕਸੀਮ ਕੀਤੇ ਇਨਾਮ

टा​किंग पंजाब

जालंधर। ਮੇਹਰਚੰਦ ਪਾਲੀਟੈਕਨਿਕ ਕਾਲਜ ਵਿਖੇ ਕਾਲਜ ਦੇ ਰੈਡਰਿਬਨ ਕਲੱਬ ਦੇ ਸਹਿਯੋਗ ਨਾਲ ਰਾਸ਼ਟਰੀ ਫਾਰਮੇਸੀ ਹਫਤਾ ਮਨਾਇਆ ਗਿਆ ਇਸ ਹਫਤੇ ਵਿਚ ਕਵਿਜ਼ ਮੁਕਾਬਲੇ ਦਾ ਖਾਸ ਆਯੋਜਨ ਕੀਤਾ ਗਿਆ ਜਿਸ ਵਿਚ ਕਾਲਜ ਦੇ ਵੱਖੋ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਨੇ ਕੀਤੀ। ਉਹਨਾਂ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਪ੍ਰਤੀਯੋਗਿਤਾ ਦਾ ਮੁਖ ਮਕਸਦ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣਾ ਹੈ।       ਉਹਨਾਂ ਨੇ ਕਿਹਾ ਕਿ ਰੈਡਰਿਬਨ ਕਲੱਬ ਨਸ਼ਿਆਂ ਦੇ ਬੁਰੇ ਪ੍ਰਭਾਵ, ਏਡਜ਼, ਖੂਨ ਦਾਨ ਅਤੇ ਟੀ.ਬੀ. ਵਰਗੀਆਂ ਬਿਮਾਰੀਆਂ ਦੀ ਜਾਨਕਾਰੀ ਦੇਣ ਲਈ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਇਸ ਮੌਕੇ ਤੇ ਬੋਲਦੇ ਹੋਏ ਰੈਡਰਿਬਨ ਕਲੱਬ ਦੇ ਪ੍ਰਧਾਨ ਪ੍ਰੋਫੈਸਰ ਸੰਦੀਪ ਕੁਮਾਰ ਨੇ ਕਿਹਾ ਕਿ ਇਸ ਸਮੇਂ ਵਿਦਿਆਰਥੀਆਂ ਨੂੰ ਨਸ਼ੇ ਤੋਂ ਬਚਾਉਣਾ ਸਭ ਤੋਂ ਜ਼ਰੂਰੀ ਹੈ। ਵਿਦਿਆਰਥੀ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਅਹਿਮ ਯੋਗਦਾਨ ਪਾ ਸਕਦੇ ਹਨ। ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।        ਇਹਨਾਂ ਮੁਕਾਬਲਿਆਂ ਵਿੱਚ ਫਾਰਮੇਸੀ ਵਿਭਾਗ ਦੇ ਜੈ ਪ੍ਰਕਾਸ਼ ਅਤੇ ਵਿਪਨ ਨੇ ਪਹਿਲਾ। ਇਲੈਕਟਰੀਕਲ ਵਿਭਾਗ ਦੇ ਅਜੇ ਤੇ ਸੁਮਿਤ ਨੇ ਦੂਸਰਾ ਅਤੇਸੀਵਿਭਾਗ ਦੇ ਗਰਵਿਤ ਤੇ ਜਤਿੰਦਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਵੱਖ ਵੱਖ ਵਿਭਾਗਾਂ ਦੇ ਮੁੱਖੀ ਜਿਨਾਂ ਵਿੱਚ ਸੰਜੇ ਬਾਂਸਲ, ਰਾਜੀਵ ਭਾਟੀਆ, ਕਸ਼ਮੀਰ ਕੁਮਾਰ, ਰਿਚਾ ਅਰੰੜਾ, ਪ੍ਰਿੰਸ ਮਦਾਨ, ਮੰਜੂ ਮਨਚੰਦਾ, ਮੀਨਾ ਬਾਂਸਲ, ਸਵਿਤਾ ਕੁਮਾਰੀ ਅਦਿ ਹਾਜਰ ਸਨ। ਆਖਿਰ ਵਿਚ ਰੈਡਰਿਬਨ ਕਲੱਬ ਦੇ ਜਨਰਲ ਸੈਕਟਰੀ ਪ੍ਰੋਫੈਸਰ ਮੇਜਰ ਪੰਕਜ ਗੁਪਤਾ ਅਤੇ ਪ੍ਰੋਫੈਸਰ ਅਭਿਸ਼ੇਕ ਸ਼ਰਮਾ ਨੇ ਸਾਰਿਆਂ ਦਾ ਇਸ ਪ੍ਰੋਗਰਾਮ ਵਿਚ ਆਉਣ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *