ਟਾਕਿਂਗ ਪੰਜਾਬ
ਜਲੰਧਰ। ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ ਸਿੱਖਿਆ ਨੂੰ ਪੇਂਡੂ ਖੇਤਰਾਂ, ਘੱਟ ਪੜ੍ਹੇ ਲਿਖੇ, ਗਰੀਬ, ਅਪੰਗ, ਕੈਦੀ,ਟੱਪਰੀਵਾਸਾਂ ਅਤੇ ਬੇਰੋਜਗਾਰ ਨੋਜਵਾਨਾਂ ਤੱਕ ਪਹੁਚਾਉਣ ਲਈ ਚਲਾਈ ਜਾਰਹੀ ਸੀਡੀਟੀਪੀ ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗਅਗਵਾਈ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸੀਡੀਟੀਪੀ ਵਿਭਾਗ ਵਲੌਂ ਸਵੈ-ਸੇਵੀ ਸੰਸਥਾ ‘ਦਇਆਨੰਦ ਚੇਤਨਾਂ ਮੰਚ’ ਦੇਸਹਿਯੋਗ ਨਾਲ ਮਿੱਤੀ 21-06-2022 ਨੂੰ “ਅੰਤਰ-ਰਾਸ਼ਟਰੀ ਯੋਗਾ ਦਿਵਸ”ਮਨਾਇਆ। ਪ੍ਰੀਖਿਆਵਾਂ ਸ਼ੁਰੂ ਹੋਣ ਕਰਕੇ ਇਸ ਦਿਵਸ ਤੇ ਮੇਹਰ ਚੰਦਪੋਲੀਟੈਕਨਿਕ ਕਾਲਜ, ਸੀਡੀਟੀਪੀ ਵਿਭਾਗ ਦੇ ਸਾਰੇ ਪ੍ਰਸਾਰ ਕੇਂਦਰ,ਕਮੂਨਿੰਟੀ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਘਰ ਤੋਂਹੀ ਸ਼ਿਰਕਤ ਕੀਤੀ।
ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇਦੀ ਸਰਵਪੱਖੀ ਸਕੀਮ ਦੇ ਜਾਗਰੂਕ ਪੱਖ ਨੂੰ ਉੱਜਾਗਰ ਕਰਨ ਲਈ ਇਸ ਵਿਸ਼ੇਸ਼ਮੋਕੇ ਤੇ ਯੋਗਾ ਦੀ ਮਹੱਤਤਾ ਨੂੰ ਸਮ੍ਰਪਿੱਤ ਰੰਗੀਨ ਇਸ਼ਤਿਹਾਰ ਜਾਰੀਕੀਤਾ ਗਿਆ ਤਾਂ ਕਿ ਲੋਕ ਯੋਗਾ ਦੀ ਅਹਿਮੀਅਤ ਨੂੰ ਸਮਝਦੇ ਹੋਏਨਿਰੋਗ ਅਤੇ ਨਰੋਆ ਸਮਾਜ ਸਿਰਜਣ ਅਤੇ ਆਪਣੀ ਸਿਹਤ ਸਬੰਧੀ ਜਾਗਰੂਕ ਹੋਣ। ਕਾਲਜ ਦੀ ਤਰਫੋਂ ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਮੈਡਮ ਮੰਜੂ ਮਨਚੰਦਾ, ਹੀਰਾ ਮਹਾਜਨ, ਪ੍ਰਿੰਸ ਮਦਾਨ, ਅਜੇ ਦੱਤਾ, ਪ੍ਰਭੂ ਦਿਆਲ, ਨੇਹਾ (ਸੀ. ਡੀ. ਕੰਸਲਟੈਂਟ) ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ।