Skip to content
ਮੈਂਬਰਾਂ ਵੱਲੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀਆਂ ਲਸਾਨੀ ਕੁਰਬਾਨੀਆਂ ਨੂੰ ਕੀਤਾ ਗਿਆ ਯਾਦ
टाकिंग पंजाब
ਜਲੰਧਰ। ਪੋਹ ਮਹੀਨੇ ਦੀ ਸੰਗਰਾਂਦ ਦੀ ਸ਼ੁਰੂਆਤ ਤੇ ਆਟੋ ਡੀਲਰਸ ਐਸੋਸੀਏਸ਼ਨ ਵੱਲੋਂ ਪੁਲੀ ਅਲੀ ਮੁਹੱਲੇ ਵਿਖੇ ਕੌਫੀ ਦੇ ਲੰਗਰ ਲਗਾਏ। ਇਸ ਮੌਕੇ ਤੇ ਨਾਲ ਮੱਠੀਆਂ ਵੀ ਵੰਡੀਆਂ ਗਈਆਂ। ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ, ਅਤੇ ਪਰਮਾਤਮਾ ਅੱਗੇ ਬੇਨਤੀ ਕੀਤੀ ਗਈ ਕਿ ਸਾਰੇ ਸਮਾਜ ਲਈ ਇਹ ਮਹੀਨਾ ਸੁੱਖ ਸ਼ਾਂਤੀ ਲੈ ਕੇ ਆਏ। ਇਸ ਮੌਕੇ ਤੇ ਮੈਂਬਰਾਂ ਵੱਲੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀਆਂ ਲਸਾਨੀ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਲੰਗਰ ਦੀ ਸ਼ੁਰੂਆਤ ਕਰਦਿਆਂ ਏ ਸੀਪੀ ਨਿਰਮਲ ਸਿੰਘ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਕੁਰਬਾਨੀਆਂ ਅਤੇ ਮਾਤਾ ਗੁਜਰ ਕੌਰ ਦੀਆਂ ਕੁਰਬਾਨੀਆਂ ਸਾਨੂੰ ਧਰਮ ਅਤੇ ਸਮਾਜ ਪ੍ਰਤੀ ਸਾਡੀਆਂ ਜਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦੀਆਂ ਹਨ। ਇਸ ਮੌਕੇ ਤੇ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਬੋਬੀ ਬਹਿਲ ਅਤੇ ਲੱਕੀ ਸਿੱਕਾ ਨੇ ਕਿਹਾ ਕਿ ਇਸ ਲਸਾਨੀ ਕੁਰਬਾਨੀਆਂ ਦਾ ਇਤਿਹਾਸ ਸਾਨੂੰ ਆਪਣੀ ਆਉਣ ਵਾਲੀ ਪੀੜੀਆਂ ਨੂੰ ਦੱਸਣਾ ਚਾਹੀਦਾ ਹੈ ਤਾਂ ਹੀ ਉਹ ਧਰਮ ਸਮਾਜ ਅਤੇ ਦੇਸ਼ ਪ੍ਰਤੀ ਪਿਆਰ ਦਾ ਜਜ਼ਬਾ ਪ੍ਰਗਟ ਹੋਵੇਗਾ। ਇਸ ਮੌਕੇ ਤੇ ਲੰਗਰ ਦੀ ਸੇਵਾ ਕਰਨ ਵਾਲਿਆਂ ਵਿੱਚ ਮਨਿੰਦਰ ਸਿੰਘ ਭਾਟੀਆ , ਰਾਜੂ ਮਹਿਤਾ, ਰੋਹਿਤ ਕਾਲੜਾ, ਵਿੱਕੀ ਸਿੱਕਾ, ਦੀਪੂ ਬਹਿਲ, ਮਨਪ੍ਰੀਤ ਸਿੰਘ ਬਿੰਦਰਾ, ਮਨਦੀਪ ਸਿੰਘ ਟਿੰਕੂ, ਹੰਸਰਾਜ , ਆਤਮ ਪ੍ਰਕਾਸ਼, ਰੋਹਿਤ ਕਾਲੜ, ਕਰਨੈਲ ਮਾਹੀ, ਲੱਕੀ ਗੋਰਾ, ਚਿੰਟੂ, ਅਬੀ, ਸੋਨੂ ਲਾਲ, ਹਿਮਾਂਸ਼ੂ ਆਦਿ ਹਾਜ਼ਰ ਸਨ।
Website Design and Developed by OJSS IT Consultancy, +91 7889260252,www.ojssindia.in