टाकिंग पंजाब
ਧਾਰੀਵਾਲ। ਪੁਲਿਸ ਅਧਿਕਾਰੀਆਂ ਵਲੋਂ ਗਰੀਬ ਲੜਕੀਆਂ ਨੂੰ ਧੀਆਂ ਭੈਣਾਂ ਬਣਾ ਕੇ ਉਹਨਾਂ ਦੀਆਂ ਸ਼ਾਦੀਆਂ ਕਰਨ ਅਤੇ ਹੋਰ ਸਮਾਜਿਕ ਸੇਵਾਵਾਂ’ਚ ਪਾਏ ਜਾਂਦੇ ਯੋਗਦਾਨ ਤਾਂ ਵੇਖੇ ਗਏ, ਪਰ 2023 ਦੇ ਨਵੇਂ ਸਾਲ’ਚ ਧਾਰੀਵਾਲ ਪੁਲਿਸ ਵਲੋਂ ਥਾਣੇ ‘ਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਕੇ ਸਮੁੱਚੇ ਦੇਸ਼ ਵਾਸੀਆਂ ਲਈ ਨਵੇਂ ਸਾਲ’ ਚ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਨ ਵਾਲੇ ਧਰਮੀ ਵਰਤਾਰੇ ਨੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਵਾਲਾ ਵਧੀਆ ਸੁਦੇਸ਼ ਦਿੱਤਾ ਹੈ। ਪੁਲਿਸ ਦੀ ਗੁਰਬਾਣੀ ‘ਤੇ ਸ਼ਰਧਾ ਰੱਖਣ ਅਤੇ ਸਰਬੱਤ ਦੇ ਭਲੇ ਲਈ ਥਾਣੇ ਵਿਚ ਨਵੇਂ ਸਾਲ ਦੀ ਕੀਤੀ ਅਰਦਾਸ ਦੀ ਸਮੂਹ ਲੋਕਾਂ ਵਲੋਂ ਪੂਰੀ ਤਰ੍ਹਾਂ ਸ਼ਲਾਘਾ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਵਧੀਆ ਤੇ ਧਰਮੀ ਕਾਰਜ ਦਸਣ ਦੇ ਨਾਲ ਨਾਲ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਥਾਣਿਆਂ ਵਿੱਚ ਆਉਣ ਵਾਲੇ ਦੁਖੀ ਲੋਕਾਂ ਦੀ ਚੰਗੀ ਤਰ੍ਹਾਂ ਹਮਦਰਦੀ ਨਾਲ ਗੱਲਬਾਤ ਸੁਣਕੇ ਉਹਨਾਂ ਸਭਨਾਂ ਨੂੰ ਇਨਸਾਫ ਅਤੇ ਇੱਜ਼ਤ ਮਾਣ ਦਿੱਤਾ ਜਾਵੇ, ਤਾਂ ਹੀ ਥਾਣੇ’ਚ ਕੀਤੀ। ਨਵੇਂ ਸਾਲ ਦੀ ਅਰਦਾਸ ਨੂੰ ਅਮਲੀਜਾਮਾ ਪਹਿਨਾਇਆ ਜਾ ਸਕਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਨੇ ਕੀਤਾ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ने किहा कि ਜਿਥੇ ਧਾਰੀਵਾਲ ਪੁਲਿਸ ਵਲੋਂ ਥਾਣੇ’ਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਕੇ ਸਮੁੱਚੇ ਦੇਸ਼ ਵਾਸੀਆਂ ਦੀ ਸੁੱਖ ਸ਼ਾਨਤੀ ਲਈ ਨਵੇਂ ਸਾਲ ਦੀ ਕੀਤੀ ਅਰਦਾਸ ਨੂੰ ਇਕ ਨਵੇ ਯੁੱਗ ਦੀ ਸ਼ੁਰੂਆਤ ਦੱਸਦੀ ਹੈ। ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਭਾਈ ਅਰਸ਼ਦੀਪ ਸਿੰਘ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਲਖਵਿੰਦਰ ਸਿੰਘ ਬੁਗਲਿਆਵਾਲੀ ਭਾਈ ਸਿੰਧ ਸਿੰਘ ਨਿਹੰਗ ਸਿੰਘ ਧਰਮਕੋਟ ਆਦਿ ਆਗੂ ਹਾਜਰ ਸਨ।