Skip to content
ਨਗਰ ਕੀਰਤਨ 25 ਦਸੰਬਰ ਦਿਨ ਬੁੱਧਵਾਰ ਦੁਪਹਿਰ 2 ਵਜੇ ਤੋਂ.. ਪ੍ਰੋਗਰਾਮਾਂ ਵਿੱਚ ਆਪ ਅਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਹਾਜ਼ਰੀਆਂ ਭਰਨ ਦੀ ਬੇਨਤੀ
टाकिंग पंजाब
ਜਲੰਧਰ। ਮਾਤਾ ਗੁਜਰ ਕੌਰ ਜੀ ਦੀ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਫ਼ਰ ਏ ਸ਼ਹਾਦਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪ੍ਰਭਾਤ ਨਗਰ ਗਾਜ਼ੀ ਗੁੱਲਾ ਵਿਖੇ 22 ਦਸੰਬਰ ਤੋਂ 27 ਦਸੰਬਰ ਤੱਕ ਰਾਤ 7 ਤੋਂ 9 ਵਜੇ ਤੱਕ ਲਗਾਤਾਰ ਚੱਲੇਗਾ। ਇਹ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਪ੍ਰਭਜੋਤ ਸਿੰਘ ਖਾਲਸਾ, ਡਾਕਟਰ ਜਸਬੀਰ ਸਿੰਘ ਜਨਰਲ ਸਕੱਤਰ ਅਤੇ ਮਨਜੀਤ ਸਿੰਘ ਵਿਰਦੀ ਨੇ ਦੱਸਿਆ ਕਿ 22 ਦਸੰਬਰ ਨੂੰ ਧਾਰਮਿਕ ਫਿਲਮ ਦਿਖਾਈ ਜਾਵੇਗੀ । 23 ਦਸੰਬਰ ਨੂੰ ਕੀਰਤਨ ਸਮਾਗਮ ਹੋਣਗੇ, ਜਿਸ ਵਿੱਚ ਉੱਚ ਕੋਟੀ ਦੇ ਰਾਗੀ ਸਿੰਘ ਹਿੱਸਾ ਲੈਣਗੇ। 24 ਦਸੰਬਰ ਨੂੰ ਇਤਿਹਾਸ ਨਾਲ ਸੰਬੰਧਿਤ ਪੇਪਰ ਲਏ ਜਾਣਗੇ, ਤਾਂ ਜੋ ਗੁਰਸਿੱਖਾਂ ਨੂੰ ਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ। 25 ਦਸੰਬਰ ਨੂੰ ਦੁਪਹਿਰ 2 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਗੁਰੂ ਘਰ ਪ੍ਰਭਾਤ ਨਗਰ ਤੋਂ ਆਰੰਭ ਹੋ ਕੇ ਗੁਰਦੇਵ ਨਗਰ, ਗੋਪਾਲ ਨਗਰ, ਕਰਾਰ ਖਾਂ ਮੁਹੱਲਾ, ਤੋਂ ਹੁੰਦਾ ਹੋਇਆ ਸ਼ਾਮ 6 ਵਜੇ ਗੁਰੂ ਘਰ ਵਿਖੇ ਆ ਕੇ ਸਮਾਪਤ ਹੋਵੇਗਾ । ਇਸ ਵਿੱਚ ਵੱਖ-ਵੱਖ ਗਤਕਾ ਟੀਮਾਂ ਤੋਂ ਇਲਾਵਾ ਇਸਤਰੀ ਸਤਸੰਗ ਸਭਾ ਦੇ ਸ਼ਬਦੀ ਜੱਥੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਪਿੱਛੇ ਸੰਗਤਾਂ ਹਰਿ ਜਸ ਕਰਨਗੀਆਂ। 26 ਦਸੰਬਰ ਨੂੰ ਕਵੀ ਦਰਬਾਰ ਸਜਾਇਆ ਜਾਵੇਗਾ ਅਤੇ ਅਖੀਰ 27 ਦਸੰਬਰ ਨੂੰ ਕੀਰਤਨ ਦਰਬਾਰ ਅਤੇ ਜਿਨਾਂ ਨੇ ਗੁਰੂ ਇਤਿਹਾਸ ਨਾਲ ਸੰਬੰਧਿਤ ਪੇਪਰਾਂ ਵਿੱਚ ਚੰਗੇ ਅੰਕ ਲੈਣ ਵਾਲੇ ਗੁਰਸਿੱਖਾਂ ਨੂੰ ਇਨਾਮ ਦਿੱਤੇ ਜਾਣਗੇ। ਪ੍ਰਬੰਧਕਾਂ ਵੱਲੋਂ ਸਮੁੱਚੀ ਇਲਾਕਾ ਨਿਵਾਸੀਆਂ ਨੂੰ ਸਾਰੇ ਪ੍ਰੋਗਰਾਮਾਂ ਵਿੱਚ ਆਪ ਅਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਹਾਜ਼ਰੀਆਂ ਭਰਨ ਦੀ ਬੇਨਤੀ ਕੀਤੀ ਹੈ। ਇਸ ਮੌਕੇ ਰਘਬੀਰ ਸਿੰਘ, ਪਰਮਿੰਦਰ ਸਿੰਘ, ਮਨਜੀਤ ਸਿੰਘ ਖਾਲਸਾ, ਸਤਨਾਮ ਸਿੰਘ ਸੱਤਾ, ਸਿਮਰਜੀਤ ਸਿੰਘ, ਅਮਰਜੀਤ ਸਿੰਘ, ਦਲਜੀਤ ਸਿੰਘ ,ਮਿਹਰਦੀਪ ਸਿੰਘ, ਤੇਜ ਪ੍ਰਤਾਪ ਸਿੰਘ, ਅਭਿਜੋਤ ਅਤੇ ਸੁਖਮਨੀ ਸੇਵਾ ਸੁਸਾਇਟੀ ਅਤੇ ਵੱਡੀ ਗਿਣਤੀ ਵਿੱਚ ਬੱਚੇ ਅਤੇ ਬੀਬੀਆਂ ਹਾਜ਼ਰ ਸਨ।
Website Design and Developed by OJSS IT Consultancy, +91 7889260252,www.ojssindia.in