ਸਮੂਹ ਸਿੰਘ ਸਭਾਵਾਂ ਵੱਲੋਂ ਵਿਸਾਖੀ ਮੌਕੇ ਸਾਂਝੇ ਤੌਰ ਤੇ ਨਗਰ ਕੀਰਤਨ ਅਤੇ ਕੀਰਤਨ ਦਰਬਾਰ ਕਰਨ ਦਾ ਲਿਆ ਫੈਸਲਾ

आज की ताजा खबर पंजाब

ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਹੋਈ ਸਾਂਝੀ ਮੀਟਿੰਗ

टाकिंग पंजाब

ਜਲੰਧਰ। ਜਲੰਧਰ ਸ਼ਹਿਰ ਦੀਆਂ ਸਿੰਘ ਸਭਾਵਾਂ ਸੇਵਾ ਸੋਸਾਇਟੀਆਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਵਿਸਾਖੀ ਦੇ ਮੌਕੇ ਵਿਸ਼ੇਸ਼ ਨਗਰ ਕੀਰਤਨ ਅਤੇ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾਵੇਗਾ। ਅੱਜ ਸਥਾਨਕ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਜਲੰਧਰ ਦੀਆਂ ਸਿੰਘ ਸਭਾਵਾਂ ਅਤੇ ਸੇਵਾ ਸੁਸਾਇਟੀਆਂ ਵੱਲੋਂ ਇਹ ਫੈਸਲਾ ਸਾਂਝੇ ਤੌਰ ਤੇ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਜਲੰਧਰ ਦੇ ਵਿੱਚ ਵਿਸਾਖੀ ਦੇ ਤੌਰ ਤੇ ਵਿਸਾਖੀ ਦੇ ਮੌਕੇ ਤੇ ਨਗਰ ਕੀਰਤਨ ਉਹਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਆਪੋ ਆਪਣੇ ਸੁਝਾਅ ਦਿੱਤੇ ਅਤੇ ਕੀਰਤਨ ਦਰਬਾਰ ਸੰਬੰਧੀ ਵੀ ਸਾਰੇ ਗੁਰੂ ਘਰਾ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕਰਨ ਦਾ ਨਿਰਣਾ ਲਿਆ।         ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਪਰਮਜੀਤ ਸਿੰਘ ਹੀਰਾ ਭਾਟੀਆ, ਜਥੇਦਾਰ ਜਗਜੀਤ ਸਿੰਘ ਗਾਬਾ ਗੁਰਦੁਆਰਾ ਗੁਰੂ ਤੇਗ਼ ਬਹਾਦਰ ਨਗਰ, ਗੁਰਕਿਰਪਾਲ ਸਿੰਘ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ, ਸਤਪਾਲ ਸਿੰਘ ਸਿਦਕੀ ਭਾਈ ਘਨਈਆ ਜੀ ਸੇਵਕ ਦਲ, ਮਹਿੰਦਰ ਜੀਤ ਸਿੰਘ ਗੁਰਦੁਆਰਾ ਮਾਡਲ ਟਾਊਨ, ਗੁਰਬਖਸ਼ ਸਿੰਘ ਜੁਨੇਜਾ ਗੁਰਦੁਆਰਾ ਮਿਸ਼ਨ ਹਸਪਤਾਲ, ਚਰਨਜੀਵ ਸਿੰਘ ਲਾਲੀ, ਹਰਜੋਤ ਸਿੰਘ ਲੱਕੀ ਗੁਰਦੁਆਰਾ ਅਜੀਤ ਨਗਰ, ਦਵਿੰਦਰ ਸਿੰਘ ਰੀਐਤ ਗੁਰਦੁਆਰਾ ਮੁਹੱਲਾ ਗੋਬਿੰਦਗੜ੍ਹ ਮੌਜੂਦ ਸਨ।       ਸਰਬਜੀਤ ਸਿੰਘ ਰਾਜਪਾਲ ਗੁਰਦੁਆਰਾ ਆਦਰਸ਼ ਨਗਰ, ਮੱਖਣ ਸਿੰਘ ਗੁਰਦੁਆਰਾ ਅੱਡਾ ਹੁਸ਼ਿਆਰਪੁਰ, ਅਰਵਿੰਦਰ ਸਿੰਘ ਰੇਰੂ ਗੁਰਦੁਆਰਾ ਪ੍ਰੀਤ ਨਗਰ ਸੋਡਲ ਰੋਡ, ਰਜਿੰਦਰ ਸਿੰਘ ਮਿਗਲਾਨੀ ਗੁਰਦੁਆਰਾ ਗੁਰਦੇਵ ਨਗਰ, ਹਰਪਾਲ ਸਿੰਘ ਚੱਢਾ ਸਿੱਖ ਤਾਲਮੇਲ ਕਮੇਟੀ, ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਮਨਜੀਤ ਸਿੰਘ ਜੌਲੀ, ਕੰਵਲਜੀਤ ਸਿੰਘ ਟੋਨੀ, ਹਰਭਜਨ ਸਿੰਘ ਸੈਣੀ ਗੁਰਦੁਆਰਾ ਇੰਡਸਟਰੀਅਲ ਏਰੀਆ, ਗੁਰਦੇਵ ਸਿੰਘ ਗੋਲਡੀ ਭਾਟੀਆ, ਪਰਮਪ੍ਰੀਤ ਸਿੰਘ ਵਿੱਟੀ ਰਣਜੀਤ ਸਿੰਘ ਗੋਲਡੀ, ਜੈਦੀਪ ਸਿੰਘ ਬਾਜਵਾ, ਸੁਰਿੰਦਰ ਸਿੰਘ ਸੋਨੀ, ਭੁਪਿੰਦਰ ਸਿੰਘ ਬੜਿੰਗ, ਮਨਿੰਦਰ ਸਿੰਘ, ਦਵਿੰਦਰ ਸਿੰਘ, ਜਸਪਾਲ ਸਿੰਘ ਆਦਿ ਵੀ ਮੌਜੂਦ ਸਨ।          ਇਸ ਮੌਕੇ ਇਹ ਵੀ ਵਿਚਾਰ ਕੀਤਾ ਗਿਆ ਕਿ ਜਲੰਧਰ ਸ਼ਹਿਰ ਦੀਆਂ ਸਿੰਘ ਸਭਾਵਾਂ ਦੀ ਇੱਕ ਵਿਸ਼ੇਸ਼ ਕਮੇਟੀ ਬਣਾਈ ਜਾਵੇ ਜੋ ਕਿ ਸਾਂਝੇ ਤੌਰ ਤੇ ਉੱਦਮ ਕਰੇ ਕਿ ਸ਼ਹਿਰ ਦੇ ਵਿੱਚ ਜਿਹੜੇ ਸਿੱਖ ਪਰਿਵਾਰ ਆਪਣੇ ਬੱਚਿਆਂ ਦੀ ਪੜ੍ਹਾਈ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਇਲਾਜ ਦਾ ਖਰਚਾ ਨਹੀਂ ਕਰ ਸਕਦੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਅਤੇ ਉਚੇਰੀ ਸਿੱਖਿਆ ਵੀ ਦਵਾਈ ਜਾ ਸਕੇ। ਅੰਤ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਮੁੱਖ ਸੇਵਾਦਾਰ ਸਰਦਾਰ ਗੁਰਬਖਸ਼ ਸਿੰਘ ਜੁਨੇਜਾ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *