ਗੁਰਦੁਆਰਾ ਗੁਰਦੇਵ ਨਗਰ ਵਿਚ ਕਰਵਾਏ ਗਏ ਸੂੰਦਰ ਦਸਤਾਰ ਮੁਕਾਬਲੇ

आज की ताजा खबर शिक्षा
Spread the love

ਜੇਤੂ ਬੱਚਿਆਂ ਨੂੰ 28 ਅਪ੍ਰੈਲ ਰਾਤ ਦੇ ਦੀਵਾਨਾਂ ਵਿਚ ਕੀਤਾ ਜਾਵੇਗਾ ਸਨਮਾਨਿਤ

टाकिंग पंजाब

जालंधर। ਗੁਰਦੁਆਰਾ ਗੁਰਦੇਵ ਨਗਰ ਵਿਚ ਸੂੰਦਰ ਦਸਤਾਰ ਮੁਕਾਬਲੇ ਕਰਵਾਏ ਗਏ। ਪਹਿਲੇ ਨੰਬਰ ਤੇ ਹਰਨੂਰ ਸਿੰਘ, ਦੂਜੇ ਜਸ਼ਨ ਜੋਤ ਸਿੰਘ ਅਤੇ ਤੀਜੇ ਨੰਬਰ ਤੇ ਸਹਿਜ ਪ੍ਰੀਤ ਸਿੰਘ ਆਏ। ਇਨਾਮ 28 ਅਪ੍ਰੈਲ ਨੂੰ ਦਿੱਤੇ ਜਾਣਗੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਰੋਜਾ ਦਸਤਾਰ ਸਿਖਲਾਈ ਕੈਂਪ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਵਿਚ 19 ਅਪ੍ਰੈਲ ਤੋਂ 24 ਅਪ੍ਰੈਲ ਤਕ ਲਗਾਇਆ ਗਿਆ ਸੀ। ਇਹ ਕੈਂਪ ਭਾਈ ਜੁਝਾਰ ਖਾਲਸਾ ਸੇਵਾ ਦਲ ਅਤੇ ਟਰਬਨ ਰਿਉਟਰਸ ਵੱਲੋ ਲਗਾਇਆ ਗਿਆ ਸੀ ਜਿਹੜੇ ਬਚਿਆਂ ਨੇ ਇਸ ਕੈਂਪ ਵਿੱਚ ਹਿਸਾ ਲਿਆ ਸੀ ਓਹਨਾ ਬੱਚੇ ਬੱਚੀਆਂ ਦੇ ਸੁੰਦਰ ਦਸਤਾਰ ਮੁਕਾਬਲੇ ਅੱਜ ਕਰਵਾਏ ਗਏ।         ਇਹ ਜਾਣਕਾਰੀ ਦਿੰਦੇ ਹੋਏ ਕੈਂਪ ਦੇ ਪਰਬੰਧਕ ਹਰਮਨਜੋਤ ਸਿੰਘ ਬੱਠਲਾ ਨੇ ਦੱਸਿਆ ਕਿ ਦਸਤਾਰ ਮੁਕਾਬਲੇ ਵਿਚ ਜੱਜ ਦੀ ਸੇਵਾ ਪ੍ਰਭਜੀਤ ਸਿੰਘ ਅਤੇ ਇਸਪਾਲ ਸਿੰਘ ਟਰਬਨ ਰਿਓਟਰਸ ਵਾਲਿਆਂ ਵੱਲੋਂ ਨਿਬਾਹੀ ਗਈ। ਇਸ ਮੁਕਾਬਲੇ ਵਿਚ ਹਰਨੂਰ ਸਿੰਘ ਸੁੰਦਰ ਦਸਤਾਰ ਮੁਕਾਬਲੇ ਵਿਚ ਪਹਿਲੇ, ਜਸਨ ਜੋਤਸਿੰਘ ਦੂਜੇ ਅਤੇ ਸਾਹਿਲ ਪ੍ਰੀਤ ਸਿੰਘ ਤੀਜੇ ਸਥਾਨ ਤੇ ਰਹੇ। ਇਹਨਾਂ ਜੇਤੂ ਬੱਚਿਆਂ ਨੂੰ 28 ਅਪ੍ਰੈਲ ਰਾਤ ਦੇ ਦੀਵਾਨਾਂ ਵਿਚ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਮਿਗਲਾਨੀ ਅਤੇ ਹਰਪ੍ਰੀਤ ਸਿੰਘ ਨੀਟੂ ਦਾ ਦਸਤਾਰ ਮੁਕਾਬਲੇ ਵਿਚ ਪੂਰਨ ਸਹਿਜੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜੱਪਨੂਰ ਸਿੰਘ, ਅਨਮੋਲਦੀਪ ਸਿੰਘ, ਪਵਨਪ੍ਰੀਤ ਸਿੰਘ, ਸਿਮਰਪ੍ਰੀਤ ਸਿੰਘ ਮੱਕੜ, ਸਹਿਜਪ੍ਰੀਤ ਸਿੰਘ, ਪ੍ਰਭਗੁਣ ਸਿੰਘ, ਹਾਜਰ ਸਨ।

Leave a Reply

Your email address will not be published. Required fields are marked *