ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਪੰਜਾਬੀਆਂ ਦਾ ਪੰਜਾਬ ਅਤੇ ਸਿੱਖੀ ਸਰੋਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਨਿਸ਼ਾਨੀ:- ਸਿੱਖ ਤਾਲਮੇਲ ਕਮੇਟੀ*
टाकिंग पंजाब
जालंधर। ਅੱਜ ਸੰਗਰੂਰ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੇ ਸਮੁੱਚੇ ਪੰਜਾਬੀਆਂ ਖ਼ਾਸ ਕਰਕੇ ਸੰਗਰੂਰ ਨਿਵਾਸੀਆਂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ,ਗੁੁਰਜੀਤ ਸਿੰਘ ਸਤਨਾਮੀਆ ਤੇ ਵਿੱਕੀ ਸਿੰਘ ਖ਼ਾਲਸਾ ਨੇ ਕਿਹਾ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਸਮੁੱਚੇ ਪੰਜਾਬੀਆਂ ਖ਼ਾਸ ਕਰਕੇ ਸਿੱਖ ਨੌਜਵਾਨਾਂ ਵਿੱਚ ਪੰਜਾਬ ਪ੍ਰਤੀ ਤੇ ਸਿੱਖ ਕੌਮ ਦੇ ਸਰੋਕਾਰਾਂ, ਸਿੱਖੀ ਸਿਧਾਂਤਾਂ ਪ੍ਰਤੀ ਤੇਜ਼ੀ ਨਾਲ ਆ ਰਹੀ ਜਾਗਰਤੀ ਦੀ ਨਿਸ਼ਾਨੀ ਹੈ, ਜੋ ਕਿ ਪੰਜਾਬ ਅਤੇ ਸਿੱਖ ਕੌਮ ਦੇ ਉੁਜਵਲ ਭਵਿੱਖ ਲਈ ਬਹੁਤ ਹੀ ਸਾਰਥਕ ਖਬਰ ਹੈ। ਇਸ ਚੌਣ ਨੇ ਇਹ ਵੀ ਸ਼ਪਸਟ ਕਰ ਦਿਤਾ ਹੈ ਕਿ ਪੰਜਾਬ ਪੰਥ ਦੇ ਹਿਸਾਬ ਨਾਲ ਚਲੇਗਾ ਦਿਲੀ ਦੇ ਅੰਦੇਸ਼ਾ ਤੇ ਨਹੀ।
ਅਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਆਸ ਕਰਦੇ ਹਾਂ ਜਿਨਾਂ ਭਾਵਨਾਵਾਂ ਨੂੰ ਲੈ ਕੇ ਸਮੁੱਚੇ ਪੰਜਾਬੀਆਂ ਜਿਨ੍ਹਾਂ ਵਿੱਚ ਹਿੰਦੂ, ਮੁਸਲਮਾਨ, ਈਸਾਈ ਤੇ ਸਿੱਖਾਂ ਨੇ ਤੁੁਹਾਡੇ ਤੇ ਵਿਸ਼ਵਾਸ ਪ੍ਰਗਟਾਇਆ ਹੈ, ਤੁਸੀਂ ਉਨਾਂ ਭਾਵਨਾਵਾਂ ਦੀ ਤਰਜਮਾਨੀ ਕਰੋਗੇ। ਸਮੁੱਚੇ ਪੰਜਾਬੀਆਂ ਲਈ ਧਰਮ ਜਾਤ ਤੋਂ ਉੱਪਰ ਉੱਠਕੇ ਜਿਸ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਈਆਂ ਹਨ। ਉਹ ਪੰਜਾਬੀਆਂ ਦੀ ਸਾਂਝੀਵਾਲਤਾ ਲਈ ਵੀ ਸ਼ੁੁਭ ਸੰਦੇਸ਼ ਹੈ।