✍🏻️ ਦਿਸ਼ਾਦੀਪ ਇਸ ਮਾਨਸੂਨ ਸੀਜ਼ਨ ਵਿੱਚ ਲਗਾਏਗਾ ਪੰਜ ਹਜ਼ਾਰ ਫਲਦਾਰ ਅਤੇ ਔਸ਼ਧੀ ਪੌਦੇ
टाकिंग पंजाब
ਜਲੰਧਰ। ਸਮਾਜਸੇਵੀ ਸੰਸਥਾ “ਦਿਸ਼ਾਦੀਪ” ਆਪਣੀਆਂ ਸਹਿਯੋਗੀ ਸਮਾਜ ਸੇਵੀ ਸੰਸਥਾਵਾਂ , ਨਿਸ਼ਕਾਮ ਸੇਵਾ ਵੈੱਲਫੇਅਰ ਸੁਸਾਇਟੀ ਅਤੇ ਜਲੰਧਰ ਵੈੱਲਫੇਅਰ ਸੁਸਾਇਟੀ ਨਾਲ ਮਿਲ ਕੇ 5000 ਫ਼ਲਦਾਰ ਅਤੇ ਔਸ਼ਧੀ ਪੌਦੇ ਲਗਾਉਣਗੇ ! ਵਾਤਾਵਰਨ ਪ੍ਰੇਮੀ “ਦਿਸ਼ਾਦੀਪ “ਦੇ ਸੰਸਥਾਪਕ ਅਤੇ ਚੀਫ਼ ਐਗਜ਼ੀਕਿਊਟਿਵ ਅਫ਼ਸਰ ਲਾਇਨ ਐਸ ਐਮ ਸਿੰਘ, ਸੁਰਿੰਦਰ ਸੈਣੀ ਪ੍ਰਧਾਨ ਜਲੰਧਰ ਵੈਲਫੇਅਰ ਸੁਸਾਇਟੀ ਅਤੇ ਜਨਰਲ ਸਕੱਤਰ ਕੈਪਟਨ ਜਸਵਿੰਦਰ ਸਿੰਘ ਨੇ ਦੱਸਿਆ ਮੌਜੂਦਾ ਅੰਕੜਿਆਂ ਮੁਤਾਬਕ ਭਾਰਤ ਦੀ ਕੁੱਲ ਰਕਬੇ ਦਾ ਮਾਤਰ 25 % ਹੀ ਜੰਗਲਾਤ ਅਧੀਨ ਹੈ ਅਤੇ ਪੰਜਾਬ ਤੇ ਹਰਿਆਣਾ ਨਿਗੂਣੇ 7% ਦੇ ਨੇੜੇ ਤੇੜੇ ਅਤੇ ਫਾਡੀ ਹਨ .ਲਗਾਤਾਰ ਵੱਧਦੀ ਹੋਈ ਗਲੋਬਲ ਵਾਰਮਿੰਗ ਨੂੰ ਠੱਲ੍ਹ ਪਾਉਣ ਲਈ ਦਿਸ਼ਾਦੀਪ ਇਸ ਵਰਖਾ ਰੁੱਤ ਵਿੱਚ ਪੰਜ ਹਜ਼ਾਰ ਫਲਦਾਰ ਅਤੇ ਤੰਦਰੁਸਤੀ ਲਈ ਦਵਾਈਆਂ ਵਿੱਚ ਵਰਤੋਂ ਵਿੱਚ ਆਉਣ ਵਾਲੇ ਪੌਦੇ ਲਗਾਏਗਾ।
ਦਿਸ਼ਾਦੀਪ ਦੀ ਇਸਤਰੀ ਵਿੰਗ ਦੀ ਚੇਅਰਪਰਸਨ ਸਰਬਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ “ਹਰ ਘਰ ਦੇ ਵੇਹੜੇ ਇੱਕ ਫ਼ਲਦਾਰ ਬੂਟਾ ” ਸਾਡਾ ਸੁਪਨਾ ਅਤੇ ਮਨੋਰਥ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਅਸੀਂ ਵਚਨਬੱਧ ਹਾਂ। ਕੋਈ ਵੀ ਵਿਅਕਤੀ ਜਿਨ੍ਹਾਂ ਕੋਲ 50 ਜਾਂ ਉਸ ਤੋਂ ਵੱਧ ਪੌਦੇ ਲਗਾਉਣ ਲਈ ਜਗ੍ਹਾ ਹੋਵੇ ਤਾਂ ਦਿਸ਼ਾਦੀਪ ਨਾਲ 9803200980 ਤੇ ਸੰਪਰਕ ਕਰਨ ਤੇ ਇਹ ਸੰਸਥਾਵਾਂ ਦੇ ਅਹੁਦੇਦਾਰ ਖੁਦ ਉਨ੍ਹਾਂ ਦੇ ਕੋਲ ਆਕੇ ਪੌਦੇ ਲਗਾਉਣਗੇ। ਅਜੀਤ ਪਾਰਕ ਲਾਲੇਵਾਲੀ ਵਿਖੇ ਪੌਦਿਆਂ ਵਾਲੇ ਟਰੱਕ ਨੂੰ ਲਾਇਨ ਅੈਸ ਅੈਮ ਸਿੰਘ ਅਤੇ ਸੁਰਿੰਦਰ ਸੈਣੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ.. ਇਸ ਹਫ਼ਤੇ ਇਹ ਪੌਦੇ ਮੁਸਲਿਮ ਸਮੁਦਾਇ ਦੇ ਪਵਿੱਤਰ ਸਥਾਨ ਈਦਗਾਹ, ਗੁਲਾਬ ਦੇਵੀ ਰੋਡ ਜਲੰਧਰ, ਰਾਜਾ ਗਾਰਡਨ, ਬਸਤੀ ਪੀਰਦਾਦ, ਕਾਲੀਆ ਕਾਲੋਨੀ, ਅਸ਼ੋਕ ਵਿਹਾਰ , ਲਾਡੋਵਾਲੀ ਰੋਡ, ਪਿੰਡ ਕਾਲਾ ਬਾਹੀਆਂ ਅਤੇ ਬਸੰਤ ਹਿੱਲ, ਹੁਸ਼ਿਆਰਪੁਰ ਰੋਡ ਤੇ ਲਗਾਏ ਜਾਣਗੇ. ਇਸ ਮੁਹਿੰਮ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਿਖਿਆਰਥੀ ਵਿਦਿਆਰਥੀ ਵੀ ਹਿੱਸਾ ਲੈਣਗੇ।