ਮੇਹਰ ਚੰਦ ਪੋਲੀਟੈਕਨਿਕ ਵਿੱਚ ਐਡਮਿਸ਼ਨ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸਾਹ

शिक्षा

ਟਾਕਿਂਗ ਪੰਜਾਬ

ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਡਿਪਲੋਮਾ ਪੋ੍ਰਗਰਾਮ ਵਿੱਚ ਐਡਮਿਸ਼ਨ ਲਈਵਿਦਿਆਰਥੀਆਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਅਜੇ ਦੱਸਵੀਂ ਦਾਸੀ.ਬੀ.ਐਸ.ਈ. ਤੇ ਹੋਰ ਬੋਰਡਾਂ ਦਾ ਰਿਜ਼ਲਟ ਵੀ ਨਹੀਂ ਆਇਆ, ਪਰ 200 ਤੋਂ ਵਧੇਰੇਵਿਦਿਆਰਥੀਆਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਰੁਝਾਨ ਲਈ ਕਾਲਜ ਦੇ ਬੇਹਤਰੀਨ ਰਿਜਲਟ, ਵਿਦਿਆਰਥੀਆਂ ਦੀ ਪਲੇਸਮੈਂਟ, ਉਚ ਸਿੱਖਿਆ ਲਈਚੋਟੀ ਦੇ ਕਾਲਜਾਂ ਵਿੱਚ ਦਾਖਲਾ ਅਤੇ ਸਰਭਪੱਖੀ ਵਿਕਾਸ ਨੂੰ ਕਾਰਣ ਦੱਸਿਆ ਹੈ। ਉਹਨਾਂਕਿਹਾ ਕਿ ਕਾਲਜ ਦੀ ਪੁਰਾਣੀ ਅਤੇ ਤਜਰਬੇਕਾਰ ਫਕੈਲਟੀ ਵੀ ਇਸ ਦਾ ਇੱਕ ਪ੍ਰਮੁੱਖ ਕਾਰਣ ਹੈ ਕਿ ਵਿਦਿਆਰਥੀ ਇਸ ਕਾਲਜ ਨੂੰ ਤਰਜੀਹ ਦਿੰਦੇ ਹਨ। ਇਹ ਕਾਲਜ 1954 ਵਿੱਚ ਸਥਾਪਿਤ ਹੋਇਆ ਸੀ ਤੇ 2024 ਵਿੱਚ ਆਪਣੇ 70 ਸਾਲ ਪੂਰੇ ਕਰਕੇ ਪਲੈਟੀਨਮ ਜੁਬਲੀ ਮਨਾਏਗਾ।

ਇਸ ਕਾਲਜ ਦੇ ਵਿਦਿਆਰਥੀ ਸਫਲ ਚੀਫ ਇੰਜੀਨੀਅਰ, ਐਸਈ, ਐਕਸੀਅਨ , ਐਸਡੀੳ, ਡਾਇਰੈਕਟਰ, ਪ੍ਰਿੰਸੀਪਲ ਅਤੇ ਇੰਟਰਪ੍ਰੀਨੀਅਰ ਬਣ ਕੇ ਆਪੋ ਆਪਣੀ ਥਾਂ ਸਮਾਜ ਦੀ ਸੇਵਾ ਵਿੱਚ ਯੋਗਦਾਨ ਪਾ ਰਹੇ ਹਨ। ਇਸ ਵਾਰੀ ਸਿੰਗਲ ਪੇਰੈਂਟ, ਲੜਕੀਆਂ, ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਤੱਕ ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਮਾਪਿਆਂ ਦੀ ਸਹੂਲਤ ਵਾਸਤੇ ਕਾਲਜ ਵਿੱਚ ਵਿਸ਼ੇਸ਼ ਐਡਮਿਸ਼ਨ ਸੈਲ ਬਣਾਇਆ ਹੈ, ਜਿਸ ਵਿੱਚ ਰੋਜਾਨਾ ਤਜਰਬੇਕਾਰ ਅਧਿਆਪਕ ਬੈਠਦੇ ਹਨ ਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਪਸੰਦ ਦੇ ਹਿਸਾਬ ਨਾਲ ਟਰੇਡ ਚੁਣਨ ਵਿੱਚ ਸਹਾਇਤਾ ਕਰਦੇ ਹਨ। ਇਹ ਐਡਮਿਸ਼ਨ ਸੈਲ ਸੋਮਵਾਰ ਤੋ ਸਨੀਚਰ ਵਾਰ ਤੱਕ ਸਵੇਰੇ 9.00 ਵਜੇ ਤੋਂ 5.00 ਵਜੇ ਤੱਕ ਕੰਮ ਕਰਦਾ ਹੈ।

Leave a Reply

Your email address will not be published. Required fields are marked *