ਜਦੋਂ ਦੀ ਕੇਂਦਰ ਵਿੱਚ ਭਾਜਪਾ ਸਰਕਾਰ ਬਣੀ ਹੈ, ਸਿੱਖ ਕੌਮ ਨਾਲ ਲਗਾਤਾਰ ਹੋ ਰਹੇ ਹਨ ਧੱਕੇ
टाकिंग पंजाब
जलंधर। ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚਲੀ ਮੋਦੀ ਸਰਕਾਰ ਸਿੱਖ ਕੌਮ ਤੇ ਕੋਈ ਨਾ ਕੋਈ ਕੋਝਾ ਵਾਰ ਕਰਨ ਲਈ ਹਰ ਵਕਤ ਤਿਆਰ ਰਹਿੰਦੀ ਹੈ, ਤੇ ਹੁੁੁਣ ਉਸ ਨੇ ਗੁਰੂ ਘਰਾਂ ਨਾਲ ਲੱਗਦੀਆਂ ਸਰਾਵਾਂ ਤੇ 12 ਪਰਸੈਂਟ ਜੀਐੱਸਟੀ ਲਗਾ ਦਿੱਤੀ ਹੈ। ਜੋ ਕਿ ਮੁੁਗਲਾਂ ਦੇ ਰਾਜ ਸਮੇਂ ਲਗਾਏ ਜਾਂਦੇ ਜਜ਼ੀਆ ਟੈਕਸ ਤੂੰ ਕਿਤੇ ਤਰ੍ਹਾਂ ਵੀ ਘੱਟ ਨਹੀਂ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ, ਸਤਪਾਲ ਸਿੰਘ ਸਿਦਕੀ, ਹਰਪ੍ਰੀਤ ਸਿੰਘ ਨੀਟੂ, ਹਰਵਿੰਦਰ ਸਿੰਘ ਚਿਟਕਾਰਾ, ਹਰਜਿੰਦਰ ਸਿੰਘ ਵਿੱਕੀ ਖਾਲਸਾ ਤੇ ਗੁਰਵਿੰਦਰ ਸਿੰਘ ਸਿੱਧੂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਜਦੋਂ ਦੀ ਕੇਂਦਰ ਵਿੱਚ ਭਾਜਪਾ ਸਰਕਾਰ ਬਣੀ ਹੈ, ਸਿੱਖ ਕੌਮ ਨਾਲ ਲਗਾਤਾਰ ਧੱਕੇ ਹੋ ਰਹੇ ਹਨ।
ਸਿੱਖਾਂ ਦੇ ਜਾਨ ਤੋਂ ਪਿਆਰੇ ਗੁਰਧਾਮ ਢਾਹੇ ਜਾਂਦੇ ਹਨ, 30 ਤੋਂ 35 ਸਾਲਾਂ ਤੋਂ ਸਿੱਖ ਬੰਦੀ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਨੂੰ ਰਿਹਾਅ ਕਰਨ ਨੂੰ ਸਰਕਾਰ ਬਿਲਕੁੱਲ ਵੀ ਤਿਆਰ ਨਹੀਂ ਤੇ ਹੁੁਣ ਜਿਹੜੇ ਸਿੱਖ ਸ਼ਰਧਾਲੂ ਆਕੇ ਸਰਾਵਾਂ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਕਿਰਾਏ ਤੇ 12 ਪ੍ਰਸੈੰਟ ਜੀਐੱਸਟੀ ਲਗਾ ਦਿੱਤੀ ਗਈ ਹੈ, ਸਹੀ ਅਰਥਾਂ ਵਿੱਚ ਸਿੱਖ ਕੌਮ ਦੀ ਆਸਥਾ ਤੇ ਚੋਟ ਕਰਨ ਦੇ ਬਰਾਬਰ ਹੈ। ਜਿਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉੁਕਤ ਆਗੂਆਂ ਨੇ ਕੇਂਦਰ ਸਰਕਾਰ ਨੂੰ ਸਿੱਖ ਭਾਵਨਾਵਾਂ ਨੂੰ ਸਮਝਦੇ ਹੋਏ ਫ਼ੈਸਲਾ ਤੁੁਰੰਤ ਵਾਪਿਸ ਲੈਣ ਦੀ ਅਪੀਲ ਕੀਤੀ। ਉੁਕਤ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਗੂਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖੀ ਹਿੱਤਾਂ ਪ੍ਰਤੀ ਅਵੇਸਲੇ ਹੋਣ ਕਰਕੇ ਇਹ ਸਭ ਕੁੁਝ ਵਾਪਰ ਰਿਹਾ ਹੈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵ ਹਰਪ੍ਰੀਤ ਸਿੰਘ ਸੋਨੂੰ, ਗੁੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਬਾਵਾ ਖਰਬੰਦਾ ਲਖਬੀਰ ਸਿੰਘ ਲਕੀ ਗੁੁਰਦੀਪ ਸਿੰਘ ਲੱਕੀ ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ ਜਤਿੰਦਰ ਸਿੰਘ ਕੋਹਲੀ, ਹਰਜੀਤ ਸਿੰਘ ਬਾਬਾ, ਸਰਬਜੀਤ ਸਿੰਘ ਕਾਲੜਾ, ਅਰਵਿੰਦਰ ਸਿੰਘ ਬਬਲੂ, ਸੰਨੀ ਸਿੰਘ ਓੁਬਰਾਏ, ਤਜਿੰਦਰ ਸਿੰਘ ਸੰਤ ਨਗਰ, ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।