ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਨਵੀਂ ਲਬਾਟਰੀ ਦਾ ਉਦਘਾਟਨ ਕਰ ਵਿਦਿਆਰਥੀਆਂ ਨੂੰ ਕੀਤਾ ਇਸ ਤੋਂ ਵਧੇਰੇ ਲਾਭ ਲੈਣ ਲਈ ਪ੍ਰੋਤਸਾਹਿਤ
टाकिंग पंजाब
ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਿਵਲ ਵਿਭਾਗ ਨੂੰ ਏਆਈਸੀਟੀਈ ਨਵੀਂ ਦਿੱਲੀ ਵਲੋਂ 13.74 ਲੱਖ ਦੀ ਗ੍ਰਾਂਟ ਪ੍ਰਾਪਤ ਹੋਈ ਹੈ। ਇਹ ਗ੍ਰਾਂਟ ਕਾਲਜ ਨੂੰ ਮਾਡਰਾਬਜ਼ ਸਕੀਮ ਅਧੀਨ ਦਿੱਤੀ ਹੈ ਤਾਂ ਜੋ ਪੁਰਾਣੇ ਉਪਕਰਣਾਂ ਅਤੇ ਸਾਜੋਂ ਸਮਾਨ ਦੀ ਥਾਂ ਤੇ ਨਵੀਂ ਤਕਨੀਕ ਦੇ ਡਿਜੀਟਲ ਅਤੇ ਹੋਰ ਗੁਣਤਾ ਭਰਪੂਰ ਸਮਾਨ ਦੀ ਖਰੀਦ ਵਿਦਿਆਰਥੀਆਂ ਦੀ ਪ੍ਰੈਕਟੀਕਲ ਟਰੇਨਿੰਗ ਵਾਸਤੇ ਕੀਤੀ ਜਾ ਸਕੇ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਪ੍ਰਾਪਤੀ ਲਈ ਸਿਵਲ ਵਿਭਾਗ ਦੇ ਮੁੱਖੀ ਅਤੇ ਪ੍ਰੋਜੈਕਟ ਕੋਆਰਡੀਨੇਟਰ ਡਾ. ਰਜੀਵ ਭਾਟੀਆਂ, ਕੋ-ਕੋਆਰਡੀਨੇਟਰ ਡਾ. ਕਪਿਲ ਉਹਰੀ ਅਤੇ ਸਟਾਫ ਨੂੰ ਵਧਾਈ ਦਿੱਤੀ। ਡਾ. ਭਾਟੀਆ ਨੇ ਕਿਹਾ ਕਿ ਇਹਨਾਂ ਉਪਕਰਣਾਂ ਦੀ ਮਦਦ ਨਾਲ ਵਿਭਾਗ ਦੀ ਟਰੇਨਿੰਗ ਕੁਸ਼ਲਤਾ ਵਿੱਚ ਵਾਧਾ ਹੋਵੇਗਾ। ਇਸ ਨਵੀਂ ਲੈਬ ਨਾਲ ਵਿਦਿਆਰਥੀਆਂ ਨੂੰ ਅੱਜ ਦੇ ੳਦਯੋਗ ਦੀ ਮੰਗ ਅਨੁਸਾਰ ਗੁਣਵਤਾ ਭਰਪੂਰ ਟਰੇਨਿੰਗ ਦਿੱਤੀ ਜਾ ਸਕੇਗੀ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਨਵੀਂ ਲਬਾਟਰੀ ਦਾ ਉਦਘਾਟਨ ਕੀਤਾ ਤੇ ਵਿਦਿਆਰਥੀਆਂ ਨੂੰ ਇਸ ਤੋਂ ਵਧੇਰੇ ਲਾਭ ਲੈਣ ਲਈ ਪ੍ਰੋਤਸਾਹਿਤ ਕੀਤਾ। ਇਸ ਮੌਕੇ ਸ੍ਰੀ ਦਿਲਦਾਰ ਸਿੰਘ ਰਾਣਾ, ਡਾ. ਸੰਜੇ ਬਾਸਲ , ਸ੍ਰੀ ਜੇਐਸ ਘੇੜਾ, ਸ੍ਰੀਮਤੀ ਮੰਜੂ, ਸ੍ਰੀ ਕਸ਼ਮੀਰ ਕੁਮਾਰ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਹੀਰਾ ਮਹਾਜਨ, ਡਾ. ਕਪਿਲ ਉਹਰੀ, ਸ੍ਰੀ ਪ੍ਰਭੂਦਿਆਲ, ਸ੍ਰੀ ਰਾਜੇਸ਼ ਕੁਮਾਰ, ਸ੍ਰੀ ਜਸਪਾਲ ਸਿੰਘ, ਸ੍ਰੀ ਕਨਵ ਮਹਾਜਨ ਅਤੇ ਸ੍ਰੀ ਅਮਿਤ ਖੰਨਾ ਤੇ ਸ੍ਰੀ ਸੁਮੀਤ ਹਾਜਿਰ ਸਨ।