ਆਸ਼ੂ ਦੀ ਮਾਤਾ ਨੇ ਸਮੁਚੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਦਾ ਕੀਤਾ ਧੰਨਵਾਦ
ਟਾਕਿਂਗ ਪੰਜਾਬ
ਜਲੰਧਰ। ਇਕ ਈਸਾਈ ਪਰਿਵਾਰ ਦਾ ਬੱਚਾ ਆਸ਼ੂ ਸਪੁੱਤਰ ਐਡਵਿਨ ਗੁਰਦਾਸਪੁਰ ਦਾ ਰਹਿਣ ਵਾਲਾ ਹੈ, ਨਸ਼ਿਆਂ ਵਿੱਚ ਫ਼ਸ ਗਿਆ ਤਾਂ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਪਿਆ। ਪਰਿਵਾਰ ਵੱਲੋਂ ਬਹੁਤ ਇਲਾਜ ਕਰਵਾਏ ਗਏ ਤਾਂ ਉਹ ਠੀਕ ਨਹੀਂ ਹੋਇਆ। ਉਸ ਨੂੰ ਖ਼ਾਂਬਰਾਂ ਦੀ ਚਰਚ ਵਿਚ ਤਿੰਨ ਚਾਰ ਵਾਰ ਪਰੇਅਰ ਕਰਵਾਉਣ ਲਈ ਲਿਆਇਆ ਗਿਆ ਤਾਂ ਵੀ ਉਹ ਠੀਕ ਨਹੀਂ ਹੋਇਆ।
ਉਸ ਨੂੰ ਕਿਸੇ ਨੇ ਬੋਲਸਟਿਰ ਨਸ਼ਾ ਛੁਡਾਊ ਕੇਂਦਰ ਜਲੰਧਰ ਬਾਰੇ ਦਸਿਆ। ਨਸ਼ੇ ਕੇਂਦਰ ਦੇ ਮਾਲਕ ਪਰਵਿੰਦਰ ਸਿੰਘ ਮੰਗਾ ਨੇ ਦਸਿਆਂ ਕਿ ਲਗਭਗ ਛੇ ਮਹੀਨੇ ਇਲਾਜ ਕਰਵਾਇਆ ਗਿਆ, ਜਿਸ ਨਾਲ ਉਹ ਬੱਚਾ ਆਸ਼ੂ ਨੋਬਰ ਨੋਂ ਹੋ ਗਿਆ। ਆਸ਼ੂ ਦੀ ਬਿਮਾਰੀ ਦੋਰਾਨ ਆਏ ਸਾਰਾ ਖਰਚਾ ਸਿਖ ਤਾਲਮੇਲ ਕਮੇਟੀ ਨੇ ਕੀਤਾ।
ਅਜ ਆਸ਼ੂ ਦੀ ਮਾਤਾ ਸੁਨੀਤਾ ਦੇਵੀ ਨੇ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਵਿੱਚ ਆਕੇ ਸਮੁਚੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ ਅਤੇ ਵਿੱਕੀ ਸਿੰਘ ਖ਼ਾਲਸਾ ਨੇ ਦੱਸਿਆ ਕਿ ਨਕਲੀ ਪਾਸਟਰਾਂ ਦਾ ਭੇਦ ਇਕ ਈਸਾਈ ਪਰਿਵਾਰ ਹੀ ਖੋਲ੍ਹਕੇ ਗਿਆ ਹੈ। ਅਖੀਰ ਆਸ਼ੂ ਇਸ ਬਿਮਾਰੀ ਦਾ ਇਲਾਜ ਕਰਕੇ ਹੀ ਠੀਕ ਹੋਇਆ ਹੈ।
ਆਗੂਆਂ ਨੇ ਕਿਹਾ ਕਿ ਅਖੋਤੀ ਪਾਖੰਡਵਾਦ ਤੇ ਚਮਤਕਾਰਾਂ ਦੇ ਨਾ ਤੇ ਠਗੀ ਮਾਰਨ ਵਾਲਿਆਂ ਤੋਂ ਬਚਨਾ ਚਾਹੀਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਸਿੱਖ ਤਾਲਮੇਲ ਕਮੇਟੀ ਜਾਤ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਸਭ ਦੀ ਮਦਦ ਕਰਦੀ ਹੈ। ਅਗਰ ਕੋਈ ਹੋਰ ਵੀ ਭਰਮ ਭੁਲੇਖੇ ਦਾ ਸ਼ਿਕਾਰ ਹੋ ਕੇ ਇਨ੍ਹਾਂ ਹਾਲਾਤਾਂ ਵਿੱਚ ਹੈ, ਤਾਂ ਸਿੱਖ ਤਾਲਮੇਲ ਕਮੇਟੀ ਉਸ ਦੀ ਵੀ ਮੱਦਦ ਕਰੇਗੀ।