ਭਾਈ ਅੰਮ੍ਰਿਤਪਾਲ ਸਿੰਘ ਨੇ ਕੀਤੀ ਸਿੱਖ ਤਾਲਮੇਲ ਕਮੇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ
टाकिंग पंजाब
ਚੰਡੀਗੜ੍ਹ। ਬੰਦੀ ਸਿੰਘਾਂ ਦੀ ਰਿਹਾਈ ਲਈ ਲਗੇ ਮੋਰਚੇ ਵਿੱਚ ਜਲੰਧਰ ਤੋਂ ਸਿੱਖ ਤਾਲਮੇਲ ਕਮੇਟੀ ਦਾ ਜੱਥਾ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਜਥੇ ਨਾਲ ਸ਼ਾਮਲ ਹੋਏ। ਸਵੇਰੇ ਬਿਧੀਪੁਰ ਫਾਟਕ ਤੋਂ ਸਮੂਚੀ ਸਿੱਖ ਤਾਲਮੇਲ ਕਮੇਟੀ ਦੇ 25 ਤੋਂ ਵੱਧ ਮੈਂਬਰ ਗਡੀਆਂ ਨਾਲ ਪਹੁੰਚੇ, ਜਿਥੇ ਭਾਈ ਅੰਮ੍ਰਿਤਪਾਲ ਸਿੰਘ ਅਪਣੇ ਸਾਥੀਆਂ ਨਾਲ ਪਹੁੰਚੇ। ਕਮੇਟੀ ਵਲੋ ਭਾਈ ਸਾਬ ਦਾ ਸਵਾਗਤ ਕੀਤਾ ਅਤੇ ਸਿਰਪਾਉ ਦੇਕੇ ਸਨਮਾਨਿਤ ਵੀ ਕੀਤਾ। ਭਾਈ ਅੰਮ੍ਰਿਤਪਾਲ ਸਿੰਘ ਨੇ ਸਿੱਖ ਤਾਲਮੇਲ ਕਮੇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਤੇ ਬੋਲਦਿਆਂ ਸਿੱਖ ਤਾਲਮੇਲ ਕਮੇਟੀ ਦੇ ਆਗੂ ਸ. ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਹਰਪ੍ਰੀਤ ਸਿੰਘ ਰੋਬਿਨ, ਵਿੱਕੀ ਸਿੰਘ ਖਾਲਸਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਵੀ ਜਥੇਬੰਦੀ ਉਪਰਾਲਾ ਕਰੇਗੀ, ਅਸੀਂ ਉਸਦਾ ਵੱਧ-ਚੜ੍ਹ ਕੇ ਸਾਥ ਦੇਵਾਂਗੇ। ਸਮੁੱਚੀ ਸਿੱਖ ਕੌਮ ਨੂੰ ਕੌਮੀ ਮੋਰਚੇ ਵਿੱਚ ਤਨ-ਮਨ-ਧੰਨ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਸਾਰੀ ਸੰਗਤ ਨੇ ਗੁਰਦੁਆਰਾ ਸ਼ਹੀਦਾ ਸੋਹਾਣਾ ਤੋਂ ਪੈਦਲ ਮੋਰਚੇ ਤੇ ਪਹੁੰਚ ਕੇ ਕੋਮੀ ਇਨਸਾਫ਼ ਮੋਰਚੇ ਤੇ ਪ੍ਰਬੰਧਕਾਂ ਨੂੰ ਯਕੀਨ ਦਵਾਇਆ ਕਿ ਸਿੱਖ ਤਾਲਮੇਲ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਹਰ ਤਰਾਂ ਦਾ ਸਹਿਯੋਗ ਕਰੇਗੀ।
ਇਸ ਵਿੱਚ ਹੋਰਨਾਂ ਤੋਂ ਇਲਾਵਾਂ ਤਜਿੰਦਰ ਸਿੰਘ ਹਾਈਜੈਕਰ, ਪਲਵਿੰਦਰ ਸਿੰਘ ਬਾਬਾ, ਗੁਰਜੀਤ ਸਿੰਘ ਸਤਨਾਮੀਆਂ, ਸੰਨੀ ਸਿੰਘ ਉਬਰਾਏ, ਪਰਮਿੰਦਰ ਸਿੰਘ ਟਕਰ, ਪ੍ਰਭਜੋਤ ਸਿੰਘ ਖਾਲਸਾ, ਲਖਵਿੰਦਰ ਸਿੰਘ ਲੱਖਾ, ਸੰਤੋਖ ਸਿੰਘ, ਅਮਨਜੋਤ ਸਿੰਘ ਢੱਲ, ਤਜਿੰਦਰ ਸਿੰਘ ਸੰਤ ਨਗਰ, ਬੀਬੀ ਗੁਰਬਲ ਕੋਰ ਅਕਾਲੀ, ਜਗਰੂਪ ਸਿੰਘ, ਵਿਕਰਾੰਤ ਸਿੰਘ, ਗੁਰਦੀਪ ਸਿੰਘ ਮਹਾਜਨ, ਰਘੁਬੀਰ ਸਿੰਘ, ਕਮਲਜੀਤ ਸਿੰਘ ਜੋਨੀ, ਮਨਜੀਤ ਸਿੰਘ, ਦਲੀਪ ਸਿੰਘ, ਗੁਰਪਾਲ ਸਿੰਘ, ਸ਼ੇਰਾ, ਜਗਜੀਤ ਸਿੰਘ ਜੱਗੀ ਆਦਿ ਸਾਮਿਲ ਸਨ।