ਮੇਹਰ ਚੰਦ ਪੌਲੀਟੈਕਨਿਕ ਕਾਲਜ ਵਲੋ “ਟੈ੍ਰਫਿਕ ਨਿਯਮਾਂ” ਸਬੰਧੀ ਸੈਮੀਨਾਰ

शिक्षा

ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਕਰਵਾਇ ਇਸ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਦਿੱਤਾ ਨਿਯਮਾਂ ਸਬੰਧੀ ਜਾਗਰੁਕ ਰਹਿਣ ਦਾ ਸੁਨੇਹਾ 

टाकिंग पंजाब

ਜਲੰਧਰ। ਭਾਰਤ ਸਰਕਾਰ ਦੇ “ਹੁੰਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ ਸਿੱਖਿਆ ਰਾਹੀ ਨੌਜਵਾਨਾ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀ ਚਲਾਈ ਜਾ ਰਹੀ ਸੀਡੀਟੀਪੀ ਸਕੀਮ ਦੇ ਜਾਗਰੁਕ ਪੱਖ ਨੂੰ ਉਜਾਗਰ ਕਰਨ ਲਈ ਪੁਲਿਸ ਕਮਿਸ਼ਨਰ ਜਲੰਧਰ ਦੀਆਂ ਹਦਾਇਤਾਂ ਮੁਤਾਬਕ ਮਾਨਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਅੱਜ ਮੇਹਰ ਚੰਦ ਪੌਲੀਟੈਕਨਿਕ ਕਾਲਜ, ਜਲੰਧਰ ਦੇ ਸੀਡੀਟੀਪੀ ਵਿੰਗ ਵਲੌਂ ਪਿੰਡ ਬੋਲੀਨਾ ਦੋਆਬਾ ਵਿਖੇ ਟੈ੍ਰਫਿਕ ਨਿਯਮਾਂ ਸਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ।  ਇੱਥੇ ਸੀਡੀਟੀਪੀ ਵਿਭਾਗ ਦੇ ਇੰਟ੍ਰਨਲ ਕੁਆਰਡੀਨੇਟਰ ਕਸ਼ਮੀਰ ਕੁਮਾਰ ਨੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਸਬੰਧੀ ਜਾਗਰੁਕ ਰਹਿਣ ਦਾ ਸੁਨੇਹਾ ਦਿੱਤਾ। ਮਿਸ ਨੇਹਾ (ਸੀਡੀ ਕੰਸਲਟੈਂਟ) ਨੇ ਰੌਚਕ ਢੰਗ ਨਾਲ ਬਹੁਤ ਸਾਰੇ ਆਵਾਜਾਈ ਦੇ ਨਿਯਮਾਂ ਅਤੇ ਟੈ੍ਰਫਿਕ ਚਿੰਨਾਂ ਸਬੰਧੀ ਜਾਣਕਾਰੀ ਦਿੱਤੀ ਤਾਂ ਕਿ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।    ਆਮ ਲੋਕਾ ਨੂੰ ਆਵਾਜਾਈ ਸਬੰਧੀ ਜਾਗਰੂਕ ਕਰਨ ਲਈ ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸਿਲਾਈ-ਕਢਾਈ ਅਤੇ ਕਪਿਊਟਰ ਐਪਲੀਕੇਸ਼ਨ ਦੇ ਲੱਗਭਗ 35 ਵਿੱਦਿਆਰਥੀਆਂ ਨੇ ਹਿੱਸਾ ਲਿਆ। ਪ੍ਰਸਾਰ ਕੇਦਰ ਦੇ ਹਰਪ੍ਰੀਤ ਅਤੇ ਮੈਡਮ ਪੂਜਾ ਮੌਜੂਦ ਸਨ। ਪਿੰਡ ਦੇ ਸਰਪੰਚ ਕੁਲਵਿੰਦਰ ਬਾਘਾ ਦੀ ਟੀਮ ਦੇ ਯਤਨਾਂ ਸਦਕਾ ਇਹ ਸੈਮੀਨਾਰ ਨੇਪਰੇ ਚੜਿਆ।

Leave a Reply

Your email address will not be published. Required fields are marked *