ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿੱਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੰਦੇ ਹੋਏ ਉੱਚ ਸਿੱਖਿਆ ਲਈ ਪ੍ਰੇਰਿਆ
ਟਾਕਿਂਗ ਪੰਜਾਬ
ਜਲੰਧਰ। ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਸਮੂਹ ਜਿਲ੍ਹਾ ਸਿੱਖਿਆਸੀਨਿਅਰ ਸੈਕੰਡਰੀ ਪੰਜਾਬ ਨੂੰ ਰਾਜ ਵਿੱਚ ਉੱਚ ਸੰਸਥਾ ਲਈ ਅਧਿਐਨ ਯਾਤਰਾ ਕਰਨ ਦੇ ਹੁੱਕਮ ਜਾਰੀ ਕੀਤੇ ਗਏ ਹਨ। ਇਸ ਅਧੀਨ ਸੈਪਰ ਸ਼ਹੀਦ ਦਲਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮਾਣਯੋਗ ਪ੍ਰਿਸੀਪਲ ਵਲੋਂ ਆਪਣੇ ਵਿਦਿਆਰਥੀਆਂ ਨੂੰ ਕਾਲਜ ਦਾ ਦੌਰਾ ਕਰਵਾਉਣ ਸਬੰਧੀ ਪ੍ਰਤੀ ਬੇਨਤੀ ਭੇਜੀ ਗਈ ਸੀ। ਸੀ.ਡੀ.ਟੀ.ਪੀ ਵਿੰਗ ਵਲੋਂ ਅੱਜ ਸਿਵਿਲ ਵਿਭਾਗ ਦੀ ਦੇਖ-ਰੇਖ ਵਿੱਚ ਲੱਗਭੱਗ 25 ਵਿੱਦਿਆਰਥੀਆਂ ਨੂੰ ਉੱਚ ਸਿੱਖਿਆ ਨਾਲ ਜੋੜਨ ਲਈ ਕਾਲਜ ਦਾ ਦੌਰਾ ਕਰਵਾਇਆ ਗਿਆ। ਸਿਵਿਲ ਬਿਭਾਗ ਦੇ ਰਾਜੇਸ਼ ਅਤੇ ਜਸਪਾਲ ਨੇ ਪੀ.ਪੀ.ਟੀ ਰਾਹੀਂ ਕਾਲਜ ਵਿੱਚ ਚੱਲ ਰਹੇ ਕੋਰਸਾਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਮੈਡਮ ਨੇਹਾ ਅਤੇ ਰਾਜੇਸ਼ ਨੇ ਵਿੱਦਿਆਰਥੀਆਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਸਮਾਰਟ ਕਲਾਸ ਰੂਮ, ਡਿੱਜੀਟਲ ਲਾਈਬਰੇਰੀ , ਆਡੀਟੋਰੀਅਮ, ਸੈਮੀਨਾਰ ਹਾਲ, ਆਧੁਨਿਕ ਲੈਬੋਟਰੀਆਂ ਅਤੇ ਵਰਕਸ਼ਾਪਾਂ ਦਾ ਦੌਰਾ ਕਰਵਾਇਆ। ਉਨਤ ਭਾਰਤ ਅਭਿਆਨ ਅਧੀਨ ਪੇਂਡੂ ਖੇਤਰ ਦੇ ਵਿੱਦਿਆਰਥੀਆਂ ਨੂੰ ਜਾਗਰੁਕ ਕਰਨ ਲਈ ਸੀ.ਡੀ.ਟੀ.ਪੀ ਸਕੀਮ ਅਧੀਨ ਬਣੇ ਪ੍ਰਾਜੈਕਟਾਂ ਬਾਰੇ ਜਾਣੂ ਕਰਵਾਇਆ ਗਿਆ। ਕਾਲਜ ਕੈਪਸ ਵਿੱਚ ਬਣੇ ਵੱਖ- ਵੱਖ ਤਰ੍ਹਾਂ ਦੇ ਸਿੱਖਿਆ ਨਾਲ ਜੁੜੇ ਬੁੱਤਾਂ ਨੂੰ ਦੇਖ ਕੇ ਬੱਚੇ ਬਹੁਤ ਪ੍ਰਭਾਵਿਤ ਹੋਏ ।ਦੀਵਾਰਾਂ ਤੇ ਵੱਖ-ਵੱਖ ਲੱਗੇ ਫਲੈਕਸ ਬੈਨਰਾਂ ਤੋਂ ਵਿੱਦਿਆਰਥੀਆਂ ਨੇ ਭਰਪੂਰ ਜਾਣਕਾਰੀ ਹਾਸਿਲ ਕੀਤੀ। ਜਿੱਥੇ ਸਕੂਲ ਦੀ ਤਰਫੋ ਮੈਡਮ ਮਿਨੀ ਸ਼ਰਮਾ, ਮੈਡਮ ਨੀਨਾ ਅਤੇ ਸਚਿਨ ਗੋਇਲ ਮੌਜੂਦ ਸਨ ਉੱਥੇ ਕਾਲਜ ਦੀ ਤਰਫੋ ਡਾ. ਰਾਜੀਵ ਭਾਟੀਆ ਅਤੇ ਕਸ਼ਮੀਰ ਕੁਮਾਰ (ਇੰਟ੍ਰਨਲ ਕੋਅ੍ਰਾਡੀਨੇਟਰ) ਮੌਜੂਦ ਸਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਾਰੇ ਵਿੱਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੰਦੇ ਹੋਏ ਉੱਚ ਸਿੱਖਿਆ ਲਈ ਪ੍ਰੇਰਿਆ। ਇਹ ਦੌਰਾ ਸਕੂਲੀ ਵਿੱਦਿਆਰਥੀਆਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗਾ।