ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਜੇਤੂਆ ਨੂੰ ਵਧਾਈ ਦਿੰਦੇ ਹੋਏ ਕਿਤਾਬਾਂ ਨੂੰ ਸਾਡੇ ਸੱਚੇ ਮਿੱਤਰ ਦੱਸਿਆ
ਟਾਕਿਂਗ ਪੰਜਾਬ
ਜਲੰਧਰ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਸਰਪ੍ਰਸਤੀ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਵਲੋਂ ਅੱਜ ਕਾਲਜ ਦੀ ਲਾਇਬ੍ਰੇਰੀ ਵਿੱਖੇ “ਅੰਤਰਾਸ਼ਟਰੀ ਕਿਤਾਬ ਦੇਣ ਦਿਵਸ” ਮਨਾਇਆ ਗਿਆ। ਇਸ ਮੋਕੇ ਤੇ ਕਿਤਾਬਾਂ ਦੀ ਮਹੱਤਤਾ ਸਬੰਧੀ ਪੋਸਟਰ ਬਨਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਲੱਗ- ਭੱਗ 25 ਵਿੱਦਿਆਰਥੀਆ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਨਵਨੀਤ ਕੌਰ ਪਹਿਲੇ , ਗੋਰਵ ਕੁਮਾਰ ਦੂਸਰੇ ਅਤੇ ਨੀਤੀਕਾ ਤੀਸਰੇ ਸਥਾਨ ਤੇ ਰਹੀ। ਕਿਤਾਬਾਂ ਦੀ ਸ਼ਾਨ ਵਿੱਚ ਆਨੰਦਪ੍ਰੀਤ , ਜਗਮੀਤ ਸਿੰਘ , ਮਾਦਵ , ਕੁਸ਼ਾਗਰ ਨੇ ਬਹੁਤ ਹੀ ਰੋਚਕ ਕਵੀਤਾਵਾਂ ਪੜੀਆਂ। ਜੇ.ਐਸ ਘੇੜਾ, ਮੈਡਮ ਮੰਜੂ ਮਨਚੰਦਾ ਅਤੇ ਮੈਡਮ ਰਿਚਾ ਅਰੋੜਾ ਨੇ ਜੱਜਾ ਦੀ ਭੂਮੀਕਾ ਨਿਭਾਈ। ਮਾਣਯੋਗ ਪ੍ਰਿਸੀਪਲ ਸਾਹਿਬ ਨੇ ਜੇਤੂਆ ਨੂੰ ਵਧਾਈ ਦਿੰਦੇ ਹੋਏ ਕਿਤਾਬਾਂ ਨੂੰ ਸਾਡੇ ਸੱਚੇ ਮਿੱਤਰ ਦੱਸਿਆ ਅਤੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਕਿਤਾਬਾਂ ਦਾਨ ਕਰਨੀਆਂ ਚਾਹੀਦੀਆਂ ਹਨ ਤਾਂਕਿ ਲੋੜ ਵੰਦ ਉਨ੍ਹਾਂ ਨੂੰ ਪੜ ਕੇ ਵੱਧ ਤੋਂ ਵੱਧ ਫਾਇਦਾ ਉੱਠਾ ਸਕਣ। ਪੋ. ਕਸ਼ਮੀਰ ਕੁਮਾਰ (ਇੰਟ੍ਰਨਲ ਕੋਅ੍ਰਾਡੀਨੇਟਰ) ਸੀਡੀਟੀਪੀ ਵਿਭਾਗ ਦੀ ਤਰਫ਼ ੳਮਪ ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ। ਇਸ ਮੁਬਾਰਕ ਮੌਕੇ ਤੇ ਸੰਜੇ ਬਾਂਸਲ, ਗੋਰਵ ਸ਼ਰਮਾ, ਰਾਕੇਸ਼ ਸ਼ਰਮਾ, ਨੀਤੂ ਸ਼ਰਮਾ, ਅੰਜੂ ਅਤੇ ਹੋਰ ਸਟਾਫ਼ ੳਮਪ, ਮੈਂਬਰ ਮੋਜੂਦ ਸਨ। ਰਾਜੀਵ ਸ਼ਰਮਾ (ਲਾਈਬ੍ਰੇਰਿੲਨ) ਅਤੇ ਮਿਸ ਨੇਹਾ ਦੇ ਯਤਨਾਂ ਸਦਕਾ ਇਹ ਦਿਵਸ ਨੇਪਰੇ ਚੜਿਆ।