ਅਸਿਸਟੇੰਟ ਗਵਰਨਰ ਰਾਜੇਸ ਬਾਹਰੀ ਨੇ ਸਿੱਖ ਤਾਲਮੇਲ ਕਮੇਟੀ ਅਤੇ ਸਿੱਖ ਤਾਲਮੇਲ ਕਮੇਟੀ ਨੇ ਕੀਤਾ ਲੋਕ ਭਲਾਈ ਉਪਰਾਲੀਆ ਲਈ ਰੋਟਰੀ ਕਲੱਬ ਹੈਲਪਿੰਗ ਹੈਂਡਜ ਦਾ ਧੰਨਵਾਦ
टाकिंग पंजाब
ਜਲੰਧਰ। ਗੁਰਦਿਆਂ (ਕਿਡਨੀ) ਬਾਰੇ ਜਾਗਰੂਕਤਾ ਦਿਨ ਹਰ ਸਾਲ 9 ਮਾਰਚ ਨੂੰ ਹੁੰਦਾ ਹੈ, ਇਸੇ ਦਿਨ ਨੂੰ ਸਮਰਪਿਤ ਸਿੱਖ ਤਾਲਮੇਲ ਕਮੇਟੀ ਵੱਲੋਂ ਰੋਟਰੀ ਕਲੱਬ ਹੈਲਪਿੰਗ ਹੈਂਡਜ ਦੇ ਸਹਿਯੋਗ ਨਾਲ ਨੈਸ਼ਨਲ ਆਈ ਕੇਅਰ ਹਸਪਤਾਲ ਕਪੂਰਥਲਾ ਰੋਡ ਜਲੰਧਰ ਵਿੱਚ ਸੇਹਤ ਮੰਦ ਗੁਰਦਿਆ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਆਰਟੀਐਨ ਡਾਕਟਰ ਹਰਮੀਤ ਕੋਰ ਰਿਆੜ (ਨੇਫਰੋਲੋ ਜਿਸਟ) ਤਮਨਾ ਕਿਡਨੀ ਕੇਅਰ ਵਾਲੇ ਵਲੋ ਕਿਡਨੀ ਨੂੰ ਸੇਹਤਮੰਦ ਰਖਣ ਲਈ ਸੁਧਾਰਾਤਮਕ ਅਤੇ ਰੋਕਥਾਤਮਕ ਦੇਖਭਾਲ ਕਿਵੇ ਕਰਨੀ ਹੈ, ਵਿਸਥਾਰ ਪੂਰਵਕ ਦੱਸਿਆ ਗਿਆ।
ਇਸ ਸਮਾਗਮ ਵਿੱਚ ਅਸਿਸਟੇੰਟ ਗਵਰਨਰ ਰਾਜੇਸ ਬਾਹਰੀ ਨੇ ਜਿਥੇ ਸਿੱਖ ਤਾਲਮੇਲ ਕਮੇਟੀ ਵਲੋਂ ਕੀਤੇ ਉਪਰਾਲੇ ਲਈ ਧੰਨਵਾਦ ਕੀਤਾ, ਉਥੇ ਸਮਾਗਮ ਵਿੱਚ ਆਏ ਸਰੋਤਿਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨਾਲ ਰੋਟਰੀ ਕਲੱਬ ਦੇ ਪ੍ਰਧਾਨ ਆਰਟੀਐਨ ਰੂਚੀ ਸਿੰਘ ਗੋੜ, ਖਜਾਨਚੀ ਆਰਟੀਐਨ ਨਿਖਲ ਅਨੇਜਾ, ਉਪ ਪ੍ਰਧਾਨ ਆਰਟੀਐਨ ਗਗਨ ਲੂਥਰਾ, ਆਰਟੀਐਨ ਰੋਹਿਤ ਬਾਹਰੀ, ਡਾਕਟਰ ਪਿਉਸ ਸੂਦ, ਮਿਸਟੀ ਗੋਇਲ ਅਤੇ ਸਮਰ ਅਹੂਜਾ ਹਾਜਿਰ ਸਨ। ਇਸ ਮੋਕੇ ਤੇ ਸਾਬਕਾ ਸਿਵਲ ਸਰਜਨ ਡਾ ਅੰਮ੍ਰਿਤ ਕੋਰ ਵਿਸ਼ੇਸ ਤੋਂਰ ਤੇ ਪੂਜੇ ਹੋਏ ਸਨ।
ਇਹ ਸਾਰੇ ਪ੍ਰੋਗਰਾਮ ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਸਿੱਧੂ ਦੇ ਉਪਰਾਲੇ ਸਦਕਾ ਨੇਪਰੇ ਚੜ੍ਹੇਆ। ਇਸ ਮੋਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਹਰਪਾਲ ਸਿੰਘ ਚੱਢਾ ਵੱਲੋਂ ਡਾਕਟਰ ਹਰਮੀਤ ਕੌਰ ਰਿਆੜ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਉ ਦੇਕੇ ਸਨਮਾਨਿਤ ਕੀਤਾ ਗਿਆ। ਓਥੇ ਰੋਟਰੀ ਕਲੱਬ ਹੈਲਪਿੰਗ ਹੈੰਡਜ ਦੀ ਸਮੂਚੀ ਟੀਮ ਦਾ ਲੋਕ ਭਲਾਈ ਅਜਿਹੇ ਉਪਰਾਲੀਆ ਲਈ ਧੰਨਵਾਦ ਕੀਤਾ ਅਤੇ ਅੱਗੋਂ ਵੀ ਕਮੇਟੀ ਵੱਲੋਂ ਸੰਸਥਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਜੀਤ ਸਿੰਘ ਸਤਨਾਮੀਆ, ਪਰਜਿੰਦਰ ਸਿੰਘ, ਵਿੱਕੀ ਸਿੰਘ ਖਾਲਸਾ, ਗੁਰਵਿੰਦਰ ਸਿੰਘ ਨਾਗੀ, ਹਰਪਾਲ ਸਿੰਘ ਪਾਲੀ ਚੱਢਾ, ਰਾਜਪਾਲ ਸਿੰਘ, ਗੁਰਦੀਪ ਸਿੰਘ ਲੱਕੀ, ਲਖਬੀਰ ਸਿੰਘ ਲੱਕੀ, ਲਾਡਾ ਜੀ, ਤਜਿੰਦਰ ਸਿੰਘ ਸੰਤ ਨਗਰ ਪਲਵਿੰਦਰ ਸਿੰਘ ਬਾਬਾ, ਪ੍ਰਭਜੋਤ ਸਿੰਘ ਖਾਲਸਾ ਆਦਿ ਹਾਜਿਰ ਸਨ। ਆਖੀਰ ਵਿੱਚ ਗੁਰਵਿੰਦਰ ਸਿੰਘ ਸਿਧੂ ਨੇ ਆਏ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ।