टाकिंग पंजाब
जालंधर। ਪਿੰ. ਡਾ. ਜਗਰੂਪ ਸਿੰਘ ਜੀ ਦੀ ਰਹਿਨੂਮਾਈ ਹੇਠ “ਇੰਸਟੀਟਿਊਟ ਇਨੋਵੇਟਿਵ ਕਾਂਉਸਿਲ” ਵੱਲੌ ਆਟੋਨੌਮਸ ਰੋਬੋਟਿਕਸ ਦੇ ਵਿਸ਼ੇ ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਵਿੱਚ ਇੰਟਰੰਚ ਇਲੈਕਟ੍ਰੋਨਿਕ ਪ੍ਰਾਈਵੇਟ ਲਿਮਿਟਿਡ ਦੇ ਮਯੰਕ ਤਿਆਗੀ ਅਤੇ ਨੀਰਜ ਮਹੇ ਵਲੌਂ ਉਚੇਚੇ ਤੌਰ ਤੇ ਪੁੱਜ ਵਿਦਿਆਰਥੀਆਂ ਨਾਲ ਆਪਣਾ ਤਜ਼ਰਬਾ ਸਾਂਝਾ ਕੀਤਾ ਗਿਆ। ਇਲੈਕਟ੍ਰੀਕਲ, ਮਕੈਨਿਕਲ, ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀ: ਵਿਭਾਗ ਦੇ ਲੱਗਭਗ 110 ਵਿਦਿਆਰਥੀਆਂ ਨੇ ਸ਼ਿੱਕਤ ਕੀਤੀ। ਇਸ ਵਿੱਚ ਕਸ਼ਮੀਰ ਕੁਮਾਰ, ਮੁੱਖੀ ਵਿਭਾਗ ਇਲੈਕਟ੍ਰੀਕਲ, ਮੈਡਮ ਰਿਚਾ, ਮੁੱਖੀ ਵਿਭਾਗ ਮਕੈਨਿਕਲ ਅਤੇ ਸ਼ੀ੍ਰ ਪ੍ਰਿੰਸ ਮਦਾਨ, ਮੁੱਖੀ ਵਿਭਾਗ ਈ.ਸੀ.ਈ ਉਚੇਚੇ ਤੌਰ ਤੇ ਪਹੁੰਚੇ। ਵਰਕਸ਼ਾਪ ਦੀ ਸ਼ੁਰੂਆਤ ਇੰਜ. ਮਯੰਕ ਤਿਆਗੀ ਵੱਲੋਂ ਕੀਤੀ ਗਈ। ਉਨ੍ਹਾਂ ਵੱਲੌਂ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਆਟੋਨੌਮਸ ਰੋਬੋਟਿਕਸ ਤੇ ਕਰਾਈ ਵਰਕਸ਼ਾਪ ਨੇ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਿਤ ਅਤੇ ਪ੍ਰੇਰਿਤ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਵਿੱਚ ਵਰਤੋਂ ਵਿਚ ਆਉਣ ਵਾਲੀਆਂ ਅਤੇ ਕਿਸੇ ਵੀ ਸਮਾਨ ਨੂੰ ਕਿਤੋਂ ਵੀ ਨਿਯੰਤਰਿਤ ਕਰਨ ਵਾਲੀਆਂ ਇਲੈਕਟ੍ਰੀਕਲ, ਮਕੈਨਿਕਲ ਅਤੇ ਇਲੈਕਟ੍ਰੋਨਿਕ ਤਕਨੀਕਾਂ ਆਦਿ ਦੇ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਆਪਣੀ ਲੈਬ ਬਾਰੇ ਵੀ ਦਸਿੱਆ ਜਿਸ ਵਿੱਚ ਵਿਦਿਆਰਥੀ ਉਚੇਚੇ ਤੌਰ ਤੇ ਹੱਥੀਂ ਕੰਮ ਕਰਕੇ ਆਪਣੀ ਸੋਚ ਨੂੰ ਸੱਚ ਕਰ ਸਕਦੇ ਹਨ। ਇੰਜ਼. ਨੀਰਜ ਮਹੇ ਨੇ ਆਟੋਨੌਮਸ ਰੋਬੋਟਿਕਸ ਨਾਲ ਵੱਧ ਰਹੀਆਂ ਸਹੂਲਤਾਂ ਤੇ ਚਾਨਣਾ ਪਾਇਆ। ਇਸ ਵਰਕਸ਼ਾਪ ਦਾ ਮੁੱਖ ਮਕਸਦ ਸੀ ਕਿ ਵਿਦਿਆਰਥੀ ਲੇਟੈਸਟ ਟੈਕਨੋਲੋਜੀ ਅਤੇ ਨਵੀਤਮ ਮਾਡਲਸ ਨੂੰ ਵਰਤੋਂ ਵਿਚ ਲਿਆ ਕੇ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਬਣਾਉਣ ਜੋ ਕਿ ਘੱਟ ਖਰਚੇ ਵਿਚ ਜਿਆਦਾ ਯੋਗਤਾ ਅਤੇ ਵਾਤਾਵਰਨ ਅਨੁਕੂਲ ਹੋਣ ਦੇ ਨਾਲ ਨਾਲ ਸਮਾਜ ਲਈ ਵੀ ਲਾਹੇਵੰਦ ਸਾਬਤ ਹੋਣ।ਇਸ ਮੋਕੇ ਕਾਲਜ ਵੱਲੌ ਪ੍ਰਭੂ ਦਿਆਲ, ਗੌਰਵ ਸ਼ਰਮਾ, ਰੋਹਿਤ ਸ਼ਰਮਾ, ਸੁਸ਼ਾਂਤ ਸ਼ਰਮਾ, ਅਮਿਤ ਸ਼ਰਮਾ, ਮੈਡਮ ਪ੍ਰੀਤ ਕੰਵਲ, ਮਨੀਸ਼ ਸਚਦੇਵਾ, ਮੈਡਮ ਮਨਿੰਦਰ ਕੌਰ, ਵਿਕਰਮਜੀਤ ਸਿੰਘ, ਮੈਡਮ ਗੀਤਾ, ਮੈਡਮ ਸਿਮਰਤਪਾਲ ਕੌਰ ਅਤੇ ਗਗਨਦੀਪ ਸਿੰਘ ਵੀ ਹਾਜ਼ਰ ਰਹੇ। ਇਸ ਵਰਕਸ਼ਾਪ ਨੇ ਜਿੱਥੇ ਨਵੀਆਂ ਤਕਨੀਕਾਂ ਨਾਲ ਜਾਣੂ ਕਰਾਇਆ ਉੱਥੇ ਸਾਰਿਆਂ ਦੇ ਦਿਲਾਂ ਤੇ ਅਮਿੱਟ ਛਾਪ ਛੱਡੀ। ਅੰਤ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੌਂ ਆਏ ਹੌਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।