ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਮਿਲਿਆ ਆਈਐਸਟੀਈ ਨੈਸ਼ਨਲ ਐਵਾਰਡ

आज की ताजा खबर शिक्षा
Spread the love

टाकिंग पंजाब

जालंधर। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਪ੍ਰਸਿੱਧ ਆਈ.ਐਸ.ਟੀ.ਈ ਰੰਗਨਾਥਨ ਇੰਜੀਨੀਅਰਿੰਗ ਕਾਲਜ ਨੈਸ਼ਨਲ ਐਵਾਰਡ ਫਾਰ ਬੈਸਟ ਪੋਲੀਟੈਕਨਿਕ ਪ੍ਰਿੰਸੀਪਲ ਨਾਲ ਸਨਮਾਨਿਤ ਕੀਤਾ ਗਿਆ। ਇਹ ਪੰਜਾਬ ਅਤੇ ਤਕਨੀਕੀ ਸਿੱਖਿਆ ਵਿਭਾਗ ਲਈ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਇੱਕ ਬਹੁਤਕਨੀਕੀ ਕਾਲਜ ਦੇ ਪ੍ਰਿੰਸੀਪਲ ਨੂੰ ਆਲ ਇੰਡੀਆ ਪੱਧਰ ਤੇ ਇਸ ਐਵਾਰਡ ਲਈ ਚੁਣਿਆ ਗਿਆ। ਇਹ ਐਵਾਰਡ ਸਮੁੱਚੇ ਭਾਰਤ ਵਿੱਚ ਕਿਸੇ ਇੱਕ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਨੂੰ ਹਰ ਸਾਲ ਦਿੱਤਾ ਜਾਂਦਾ ਹੈ।        ਇਹ ਐਵਾਰਡ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ 29 ਨਵੰਬਰ 2025 ਨੂੰ ਮਨਾਕੁਲਾ ਵਿਨਾਯਗਰ ਇੰਜੀਨਿਅਰਿੰਗ ਕਾਲਜ ਪੁਡੂਚਰੀ ਵਿਖੇ ਡਾ. ਸਤਪਾਲ ਸਿੰਘ ਸਾਬਕਾ ਮੰਤਰੀ ਅਤੇ ਸਾਬਕਾ ਮੁੰਬਈ ਕਮਿਸ਼ਨਰ, ਆਈਐਸਟੀਈ ਨਵੀਂ ਦਿੱਲੀ ਦੇ ਪ੍ਰਧਾਨ ਪ੍ਰਤਾਪ ਸਿੰਘ ਦੇਸਾਈ, ਮਨਾਕੁਲ ਇੰਜੀਨਿਅਰਿੰਗ ਕਾਲਜ ਦੇ ਚੇਅਰਮੈਨ ਅਤੇ ਤਕਸ਼ਿਲਾ ਯੁਨੀਵਰਸਿਟੀ ਦੇ ਫਾਉਂਡਰ ਐਮ. ਧਨਾਸ਼ੇਖਰਨ, ਪੌਂਡੀਚਰੀ ਯੁਨੀਵਰਸਿਟੀ ਦੇ ਵਾਇਸ ਚਾਸਲਰ ਪ੍ਰੋ. ਪ੍ਰਕਾਸ਼ ਬਾਬੂ ਤੇ ਹੋਰ ਸ਼ਾਮਿਲ ਹਸਤੀਆਂ ਹੱਥੋ ਲਿਆ। ਇਸ ਸਲਾਨਾ ਸਮਾਗਮ ਵਿੱਚ ਆਈ.ਐਸ.ਟੀ.ਈ ਨਾਰਥ ਚੈਪਟਰ ਵਲੋਂ ਮੱਲਾ ਮਾਰਦਿਆ ਨੈਸ਼ਨਲ ਪੱਧਰ ਤੇ ਨੌ ਐਵਾਰਡ ਹਾਸਿਲ ਕੀਤੇ ਗਏ, ਜੋ ਆਪਣੇ ਆਪ ਵਿੱਚ ਰਿਕਾਰਡ ਹੈ।       ਇਸ ਮੀਟਿੰਗ ਵਿੱਚ ਡਾ. ਬੂਟਾ ਸਿੰਘ ਸਾਬਕਾ ਵਾਇੰਸ ਚਾਂਸਲਰ ਮਹਾਰਾਜਾ ਰਣਜੀਤ ਸਿੰਘ ਟੈਨੀਕਲ ਯੁਨੀਵਰਸਿਟੀ ਬਠਿੰਡਾ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਇਸ ਐਵਾਰਡ ਲਈ ਉਪ ਪ੍ਰਧਾਨ ਡੀਏਵੀ ਮੈਨੇਜਮੈਂਟ ਜਸਟਿਸ ਐਨ.ਕੇ.ਸੂਦ, ਸੈਕਟਰੀ ਅਰਵਿੰਦ ਘਈ, ਸੈਕਟਰੀ ਅਜੇ ਗੋਸਵਾਮੀ ਅਤੇ ਮੁਨੀਸ਼ ਕੁਮਾਰ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਨੇ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਲੋਕਲ ਮੈਨੇਜਮੈਂਟ ਜਸਟਿਸ ਐਨ.ਕੇ ਸੂਦ, ਅਰਵਿੰਦ ਘਈ ਤੇ ਅਜੇ ਗੋਸਵਾਮੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਛੱਤਰ ਛਾਇਆ, ਅਸ਼ੀਰਵਾਦ ਅਤੇ ਮਾਰਗ ਦਰਸ਼ਨ ਨਾਲ ਇਹ ਐਵਾਰਡ ਪ੍ਰਾਪਤ ਹੋਇਆ।         ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ ਕਾਲਜ ਦੇ ਮਕੈਨੀਕਲ ਦੇ ਇੰਚਾਰਜ ਮੈਡਮ ਰਿਚਾ ਅਰੋੜਾ ਨੂੰ ਵੀ ਇਸੇ ਸਮਾਗਮ ਵਿੱਚ ਪੰਜਾਬ ਸਟੇਟ ਦੀ ਬੈਸਟ ਟੀਚਰ ਦਾ ਐਵਾਰਡ ਪ੍ਰਾਪਤ ਹੋਇਆ ਹੈ, ਜਿਸ ਲਈ ਉਹ ਵੀ ਵਧਾਈ ਦੇ ਹੱਕਦਾਰ ਹੈ। ਉਹਨਾਂ ਕਿਹਾ ਕਿ ਮੈਡਮ ਰਿਚਾ ਕਿਸੇ ਕਾਰਣ ਵਜੋ ਸਮਾਗਮ ਵਿੱਚ ਸ਼ਾਮਿਲ ਨਹੀ ਹੋ ਸਕੇ ਪਰ ਆਉਣ ਵਾਲੇ ਕਾਲਜ ਦੇ ਸਲਾਨਾ ਸਮਾਗਮ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *