ਇਸ ਮੌਕੇ ਤੇ ਆਗੂਆਂ ਨੇ ਅਰਦਾਸ ਕੀਤੀ ਅਤੇ ਕੜਾਹ ਦੇ ਲੰਗਰ ਅਤੁੱਟ ਵਰਤਾਏ ਗਏ
टाकिंग पंजाब
ਜਲੰਧਰ। 20ਵੀਂ ਸਦੀ ਦੇ ਮਹਾਨ ਸ਼ਹੀਦ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਸਿੱਖ ਤਾਲਮੇਲ ਕਮੇਟੀ ਦੇ ਉਪਰਾਲੇ ਸਦਕਾ ਪੁਲੀ ਅਲੀ ਮੁਹੱਲਾ ਵਿਖੇ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਸਭ ਤੋਂ ਪਹਿਲਾਂ ਪੰਜ ਚੌਪਈ ਸਾਹਿਬ ਜੀ ਦੇ ਜਾਪ ਕੀਤੇ ਗਏ। ਇਸ ਮੌਕੇ ਤੇ ਲੜ ਲੱਗੀਏ ਇਸ ਉਪਰੰਤ ਅਰਦਾਸ ਕੀਤੀ ਗਈ ਅਤੇ ਕੜਾਹ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਤੇ ਸੰਗਤਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਯਾਦ ਵਿੱਚ ਆਕਾਸ਼ ਗਜਾਊ ਜੈਕਾਰੇ ਲਗਾਏ।
ਉਪਰੰਤ ਵੱਖ-ਵੱਖ ਬੁਲਾਰਿਆ ਜਿਨਾਂ ਵਿਚੋਂ ਜਥੇਦਾਰ ਜਗਜੀਤ ਸਿੰਘ ਗਾਬਾ ਪ੍ਰਧਾਨ ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ, ਜਸਵੀਰ ਸਿੰਘ ਬੱਗਾ ਪ੍ਰਧਾਨ ਸ਼ਹੀਦ ਭਗਤ ਸਿੰਘ ਯੂਥ ਕਲੱਬ, ਹਰਜੋਤ ਸਿੰਘ ਲੱਕੀ ਸਕੱਤਰ ਗੁਰਦੁਆਰਾ ਅਜੀਤ ਨਗਰ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ਤੇ ਗੁਰਵਿੰਦਰ ਸਿੰਘ ਸਿੱਧੂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਬਹੁਪੱਖੀ ਸ਼ਖਸ਼ੀਅਤ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਜਿੱਥੇ ਸੰਤ ਜੀ ਬਾਣੀ ਤੇ ਬਾਣੇ ਦੇ ਧਾਰਨੀ ਸਨ।
ਉਥੇ ਹੀ ਸ਼ਸਤਰਾਂ ਨੂੰ ਵੀ ਬਹੁਤ ਪਿਆਰ ਕਰਦੇ ਸਨ। ਸੰਤ ਜੀ ਹਰ ਧਰਮ ਦਾ ਸਤਿਕਾਰ ਕਰਦੇ ਸਨ। ਉਹਨਾਂ ਨੇ ਦਰਬਾਰ ਸਾਹਿਬ ਦੀ ਅਜਮਤ ਕਾਇਮ ਰੱਖਣ ਖਾਤਰ ਆਪਾਂ ਕੁਰਬਾਨ ਕਰਕੇ ਪੁਰਾਤਨ ਸਿੰਘਾਂ ਦੀ ਲਾਸਾਨੀ ਕੁਰਬਾਨੀਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਸ ਮੌਕੇ ਤੇ ਆਗੂਆਂ ਨੇ ਸੰਗਤਾਂ ਨੂੰ ਅਪੀਲ ਕੀਤੀ ਕੀ ਉਹ ਸੰਤਾਂ ਦੇ ਪਾਏ ਪੂਰਨਿਆਂ ਤੇ ਚਲਦੇ ਹੋਏ ਬਾਣੀ ਅਤੇ ਬਾਣੇ ਨਾਲ ਪਿਆਰ ਕਰੀਏ ਅੰਮ੍ਰਿਤਧਾਰੀ ਹੋਈਏ, ਸ਼ਸਤਰਧਾਰੀ ਹੋਈਏ ਤੇ ਗੁਰਬਾਣੀ ਦੇ ਲੜ ਲੱਗੀਏ। ਇਸ ਮੌਕੇ ਤੇ ਲੜ ਲੱਗੀਏ ਇਸ ਉਪਰੰਤ ਅਰਦਾਸ ਕੀਤੀ ਗਈ ਅਤੇ ਕੜਾਹ ਦੇ ਲੰਗਰ ਅਤੁੱਟ ਵਰਤਾਏ ਗਏ।
ਇਸ ਮੌਕੇ ਤੇ ਤਜਿੰਦਰ ਸਿੰਘ ਸੰਤ ਨਗਰ, ਸੰਨੀ ਸਿੰਘ ਉਬਰਾਏ, ਅਮਰਜੀਤ ਸਿੰਘ, ਹਰਵਿੰਦਰ ਸਿੰਘ, ਸਤਪਾਲ ਸਿੰਘ, ਮੋਹਨ ਸਿੰਘ, ਕੁਲਦੀਪ ਸਿੰਘ, ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ ,ਲਖਵੀਰ ਸਿੰਘ ਲੱਕੀ ,ਗੁਰਦੀਪ ਸਿੰਘ ਲੱਕੀ, ਨਵਨੀਤ ਸਿੰਘ, ਹਰਪ੍ਰੀਤ ਸਿੰਘ ਰੋਬਿਨ, ਵਿਧੀ ਸਿੰਘ ,ਤਰਸੇਮ ਸਿੰਘ ਪਰਜਿੰਦਰ ਸਿੰਘ, ਮਨਿੰਦਰ ਸਿੰਘ ਭਾਟੀਆ ,ਅਮਨਦੀਪ ਸਿੰਘ ਬੱਗਾ, ਗੁਰਬਖਸ਼ ਸਿੰਘ, ਗੁਰਿੰਦਰ ਸਿੰਘ ਨਾਗੀ ,ਕਮਲਦੀਪ ਸਿੰਘ, ਗੁਰਜੀਤ ਸਿੰਘ, ਹਰਮਿੰਦਰ ਸਿੰਘ ,ਜਸਵੀਰ ਸਿੰਘ, ਮੇਜਰ ਸਿੰਘ ਅਮਰੀਕ ਨਗਰ, ਹਰਵਿੰਦਰ ਸਿੰਘ ਚਾਂਦੀ,ਤਜਿੰਦਰ ਪ੍ਰਭਜੋਤ ਸਿੰਘ ਖਾਲਸਾ ,ਆਦੀ ਹਾਜ਼ਰ ਸਨ।