Skip to content
टाकिंग पंजाब
ਜਲੰਧਰ। ਟੂ ਵੀਲਰਸ ਡੀਲਰ ਐਸੋਸੀਏਸ਼ਨ ਵੱਲੋਂ ਸਮੁੱਚੇ ਮੈਂਬਰਾਂ ਨੇ ਆਪਸ ਵਿੱਚ ਰਲ ਮਿਲ ਲੋਹੜੀ ਦਾ ਤਿਓਹਾਰ ਮਨਾਇਆ ਗਿਆ ਅਤੇ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਗਈਆਂ, ਅਤੇ ਆਪਸੀ ਭਾਈਚਾਰਾ ਇੱਕਮੁੱਠਤਾ ਇਸੇ ਤਰ੍ਹਾਂ ਬਣਾਈ ਰੱਖਣ ਦਾ ਪ੍ਰਣ ਵੀ ਕੀਤਾ ਗਿਆ। ਇਸ ਮੌਕੇ ਤੇ ਲੱਕੜਾਂ ਬਾਲ ਕੇ ਅਤੇ ਮੂੰਗਫਲੀ ਰੇਵੜੀਆਂ ਵੰਡੀਆਂ ਗਈਆਂ। ਸਾਰੇ ਮੈਂਬਰਾਂ ਲਈ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ।
ਜਿਸ ਵਿੱਚ ਸਮੋਸੇ ,ਗੁਲਾਬ ਜਾਮਨ, ਅਤੇ ਕੌਫੀ ਦੇ ਵੀ ਸਟਾਲ ਲਗਾਏ ਗਏ। ਇਸ ਮੌਕੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ ਤੋਂ ਇਲਾਵਾ ਹਰਨੇਕ ਸਿੰਘ ਨੇਕੀ ,ਮਨਪ੍ਰੀਤ ਸਿੰਘ ਬਿੰਦਰਾ, ਬੋਬੀ ਬਹਿਲ, ਵਿੱਕੀ ਸਿੱਕਾ, ਪਰਦੀਪ ਕੁਮਾਰ, ਡਿੰਪੀ ਹੰਸਰਾਜ, ਸੁਰੇਸ਼ ਕੁਮਾਰ ਸ਼ਾਲੂ ,ਮਨਵਿੰਦਰ ਸਿੰਘ ਭਾਟੀਆ, ਸੁਭਾਸ਼ ਚੌਹਾਨ , ਆਤਮ ਪ੍ਰਕਾਸ਼, ਅਰਵਿੰਦ ਕੁਮਾਰ, ਡੈਮੀ ਬਤਰਾ, ਬਬਰੀਕ ਥਾਪਰ, ਉਤਮ ਸਿੰਘ, ਅਵਨੀਤ ਸਿੰਘ ,ਅੰਮ੍ਰਿਤਪਾਲ ਸਿੰਘ ਬਬੇਜਾ, ਆਤਮ ਪ੍ਰਕਾਸ਼ ਸਿੰਘ ਕਾਲੜਾ, ਰੋਹਿਤ ਕਾਲੜਾ, ਰਾਘਵ ਸਬਰਵਾਲ, ਲੱਕੀ ਨਾਹਰ , ਮਨਦੀਪ ਸਿੰਘ ਟਿੰਕੂ, ਵਿਸ਼ੂ ਭਾਟੀਆ ਆਦੀ ਹਾਜਰ ਸਨ।

Website Design and Developed by OJSS IT Consultancy, +91 7889260252,www.ojssindia.in