India No.1 News Portal
टाकिंग पंजाब
ਇਸ ਮੌਕੇ ਤੇ ਭਾਈ ਮਨੀ ਸਿੰਘ ਕੀਰਤਨ ਸੇਵਾ ਸੁਸਾਇਟੀ ਦੇ ਮੁਖੀ ਜਸਪਾਲ ਸਿੰਘ ਰਾਜ ਨਗਰ ਨੇ ਕਿਹਾ ਅਜਿਹੀ ਗੁਰਮੁਖ ਰੂਹ ਦੀ ਸੰਗਤ ਕਰਕੇ ਅਸੀਂ ਆਪਣੇ ਆਪ ਤੇ ਮਾਨ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਹਰਪ੍ਰੀਤ ਸਿੰਘ ਰੋਬੇਨ ਨੇ ਕਿਹਾ ਲਗਾਤਾਰ 25 ਸਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਸੇਵਾ ਕਰਨ ਵਾਲੇ ਅਤੇ ਗੁਰੂ ਘਰ ਵਿੱਚ ਸਵਈਏ ਉਚਾਰਨ ਕਰਨ ਵਾਲੇ ਗੁਰਸਿੱਖ ਵੀਰ ਨੂੰ ਸਨਮਾਨਿਤ ਕਰਕੇ ਅਸੀਂ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਾਂ।
ਅਸੀਂ ਗੁਰੂ ਸਾਹਿਬ ਅਤੇ ਅਰਦਾਸ ਕਰਦੇ ਹਾਂ ਕੀ ਵੀਰ ਜੀ ਇਸੇ ਤਰ੍ਹਾਂ ਲਗਾਤਾਰ ਸੇਵਾ ਕਰਦੇ ਰਹਿਣ। ਇਸ ਮੌਕੇ ਤੇ ਰੋਜ਼ ਪਾਰਕ ,ਖਾਲਸਾ ਯੂਥ ਸਭਾ ਅਤੇ ਗੁਰਦੁਆਰਾ ਸਿੰਘ ਸਭਾ ਰੋਜ਼ ਪਾਰਕ ਦੇ ਮੈਂਬਰਾਂ ਨੇ ਗਗਨਦੀਪ ਸਿੰਘ, ਗੋਬਿੰਦਪ੍ਰੀਤ ਸਿੰਘ , ਸਿਮਰਜੋਤ ਸਿੰਘ, ਗੁਰਦੇਵ ਸਿੰਘ, ਬਲਦੇਵ ਸਿੰਘ ਸੈਣੀ ,ਕਮਲਜੋਤ ਸਿੰਘ ਠਾਕੁਰ, ਉਦੇਵੀਰ ਸਿੰਘ ਅਤੇ ਸਰਬਜੋਤ ਸਿੰਘ ਨੇ ਭਾਈ ਜਸਮੀਤ ਸਿੰਘ ਜੀ ਨੂੰ ਜੀ ਆਇਆ ਆਖਦੇ ਹੋਏ ਆਖਿਆ। ਕਿ ਵੱਖ-ਵੱਖ ਜਥੇਬੰਦੀਆਂ ਨਾਲ ਅਸੀਂ ਵੀ ਆਪਣੇ ਆਪ ਨੂੰ ਸੁਭਾਗਾ ਸਮਝਦੇ ਹਾਂ। ਜੋ ਅਜਿਹੇ ਵੀਰ ਦਾ ਅੰਗ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।

Website Design and Developed by OJSS IT Consultancy, +91 7889260252,www.ojssindia.in