Skip to content
टाकिंग पंजाब
जालंधर। ਪਿੱਛਲੇ ਕੁੱਝ ਸਮੇਂ ਤੋਂ ਇੱਕ ਵਿਅਕਤੀ ਵਿਸ਼ੇਸ਼ ਦੀ ਲੀਡਰੀ ਬਣਾਈ ਰੱਖਣ ਲਈ ਜਿਸ ਤਰ੍ਹਾਂ ਤਖਤ ਸਾਹਿਬਾਨ ਜਿਨਾਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤੇ ਜਥੇਦਾਰ ਸਾਹਿਬ ਨੂੰ ਆਪਣੀਆਂ ਰਾਜਸੀ ਇੱਛਾਵਾਂ ਦੀ ਪੂਰਤੀ ਲਈ ਬਦਲਿਆ ਗਿਆ ਅਤੇ ਜਿਸ ਤਰਾਂ ਤਖਤ ਸਾਹਿਬਾਨਾਂ ਦੀਆਂ ਮਾਣ ਮਰਿਆਦਾਵਾਂ ਜੋ ਕਿ ਅਨੇਕਾਂ ਮਹਾਨ ਗੁਰਸਿੱਖਾਂ ਨੇ ਕੁਰਬਾਨੀਆਂ ਦੇ ਕੇ ਸਥਾਪਿਤ ਕੀਤੀਆਂ ਸਨ, ਨੂੰ ਰੋਲਿਆ ਗਿਆ, ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ ਹੈ, ਜਿਸ ਦੇ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਵਿੱਕੀ ਸਿੰਘ ਖਾਲਸਾ ਅਤੇ ਗੁਰਦੀਪ ਸਿੰਘ ਕਾਲੀਆਂ ਕਲੋਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਸਿੱਖ ਤਾਲਮੇਲ ਕਮੇਟੀ ਵੱਲੋਂ ਜੋ ਸੰਘਰਸ਼ ਤਖਤ ਸਾਹਿਬਾਨਾਂ ਦੀ ਮਾਨ ਮਰਿਆਦਾ ਦੀ ਬਹਾਲੀ ਲਈ ਸ਼ੁਰੂ ਕੀਤਾ ਗਿਆ ਹੈ, ਉਹ ਨਿਰੰਤਰ ਜਾਰੀ ਰਹੇਗਾ, ਜਦ ਤੱਕ ਤਖ਼ਤ ਸਾਹਿਬਾਨਾਂ ਦੇ ਆਣ-ਬਾਣ-ਸ਼ਾਨ ਬਹਾਲ ਨਹੀ ਹੋ ਜਾਂਦੀ। ਬੇਸ਼ਕ ਸਾਡੇ ਸ਼ਾਂਤਮਈ ਗੁਰ ਮਰਿਆਦਾ ਵਿੱਚ ਰਹਿ ਕੇ ਕੀਤੇ ਜਾ ਰਹੇ ਸੰਘਰਸ਼ ਨੂੰ ਬਦਨਾਮ ਕਰਨ ਲਈ ਸਾਡੇ ਖਿਲਾਫ ਨੀਵੇਂ ਦਰਜੇ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਹੈ।
ਅਸੀਂ ਇਸ ਦੀ ਪ੍ਰਵਾਹ ਕੀਤੇ ਬਿਨਾਂ ਗੁਰੂ ਦੀ ਭੈ ਭਾਵਨੀ ਵਿੱਚ ਰਹਿ ਕੇ ਅਗਲੇ ਸੰਘਰਸ਼ ਪ੍ਰੋਗਰਾਮ ਜੋ ਪੂਰਨ ਰੂਪ ਵਿੱਚ ਸ਼ਾਂਤਮਈ ਅਤੇ ਗੁਰੂ ਉਪਦੇਸ਼ ਦੇ ਅਨੁਕੂਲ ਹੋਵੇਗਾ ਸਭ ਮੈਂਬਰਾਂ ਦੀ ਸਲਾਹ ਨਾਲ ਜਲਦੀ ਸੰਗਤਾਂ ਦੀ ਕਚਹਿਰੀ ਵਿੱਚ ਰੱਖਾਂਗੇ। ਅਸੀਂ ਕਿਸੇ ਵੀ ਵਿਅਕਤੀ ਖਿਲਾਫ ਕੋਈ ਵੀ ਮਾੜੀ ਭਾਸ਼ਾ ਦਾ ਇਸਤੇਮਾਲ ਨਹੀਂ ਕਰਾਂਗੇ ਭਾਵੇਂ ਸਾਡੇ ਖਿਲਾਫ ਕੋਈ ਕੁਝ ਵੀ ਕਹੇ। ਇਸ ਮੌਕੇ ਤੇ ਸਨੀ ਸਿੰਘ ਓਬਰਾਏ, ਤਜਿੰਦਰ ਸਿੰਘ ਸੰਤ ਨਗਰ, ਜਸਵਿੰਦਰ ਸਿੰਘ ਸੋਨੂੰ ਬਸਤੀ ਮਿੱਠੂ, ਹਰਸਿਮਰਨ ਸਿੰਘ, ਪਰਮਵੀਰ ਸਿੰਘ ਪਿੰਕਾ, ਕਮਲਜੋਤ ਸਿੰਘ ਹੈਪੀ ਆਦਿ ਸ਼ਾਮਿਲ ਸਨ।

Website Design and Developed by OJSS IT Consultancy, +91 7889260252,www.ojssindia.in