ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਇੰਟਰ- ਪੋਲੀਟੈਕਨਿਕ ਟੈਕ-ਫੈਸਟ ਵਿੱਚ ਜਿੱਤੇ 8 ਐਵਾਰਡ ਅਤੇ ਨਕਦ ਇਨਾਮ

शिक्षा
Spread the love

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਉਪਲਬਧੀ ਲਈ ਦਿੱਤੀ ਵਧਾਈ

टाकिंग पंजाब

जालंधर। ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਅੰਮ੍ਰਿਤਸਰ ਵਿਖੇ ਹੋਏ ਪੀਟੀਆਈਐਸ ਰਾਜ ਪੱਧਰ ਟੈਕ-ਫੈਸਟ-2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਠ ਅਵਾਰਡ ਜਿੱਤੇ। ਵਿਦਿਆਰਥੀਆਂ ਦੇ ਨਾਲ ਵਿਕ੍ਰਮਜੀਤ ਸਿੰਘ (ਲੈਕਚਰਾਰ, ਇਲੈਕਟ੍ਰੀਕਲ), ਰੋਹਿਤ ਕੁਮਾਰ (ਲੈਕਚਰਾਰ, ਮਕੈਨੀਕਲ), ਮੈਡਮ ਪ੍ਰੀਤ ਕੰਵਲ (ਲੈਕਚਰਾਰ, ਈਸੀਈ) ਅਤੇ ਨਵਮ (ਲੈਕਚਰਾਰ, ਸੀਐਸਈ) ਸਨ। ਇਸ ਇਵੈਂਟ ਵਿੱਚ 2 ਵਰਗ ਸਨ: ਪ੍ਰੋਜੈਕਟ ਡਿਸਪਲੇ ਅਤੇ ਪੀਪੀਟੀ ਵਰਗ- ਪੀਪੀਟੀ ਵਿੱਚ ਈਸੀਈ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 5000/- ਰੁਪਏ, ਕੰਪਿਊਟਰ (ਹਾਰਡਵੇਅਰ) ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 5000/- ਰੁਪਏ, ਫਾਰਮੇਸੀ ਵਿਭਾਗ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ 3000/- ਰੁਪਏ ਅਤੇ ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕਰਕੇ 2000/- ਰੁਪਏ ਦਾ ਇਨਾਮ ਪ੍ਰਾਪਤ ਕੀਤਾ।        ਇਸੇ ਤਰ੍ਹਾਂ ਪ੍ਰੋਜੈਕਟ ਡਿਸਪਲੇ ਵਿੱਚ ਈ.ਸੀ.ਈ ਵਿਭਾਗ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 5000/- ਰੁਪਏ, ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕਰਕੇ 2000/- ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਇਸ ਤਰ੍ਹਾਂ ਅਪਲਾਇਡ ਸਾਂਇਸ ਵਿਭਾਗ ਨੇ ਪ੍ਰੋਜੈਕਟ ਡਿਸਪਲੇ ਵਿੱਚ ਪਹਿਲਾ ਸਥਾਨ ਅਤੇ ਪੀ.ਪੀ.ਟੀ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਪਰ ਇਹ ਮੁਕਾਬਲਾ ਨਕਦ ਇਨਾਮ ਦੀ ਕੈਟਾਗਰੀ ਵਿੱਚ ਸ਼ਾਮਿਲ ਨਹੀਂ ਸੀ।        ਇਥੇ ਇਹ ਵੀ ਦਸਣਯੋਗ ਹੈ ਕਿ ਪੂਰੇ ਰਾਜ ਦੇ ਵੱਖ- ਵੱਖ 40 ਬਹੁਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਨੇ ਇੰਨਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿਚੋਂ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ 8 ਐਵਾਰਡ ਹਾਸਲ ਕਰਕੇ ਤੇ ਕੁਲ ਮਿਲਾ ਕੇ 22000/- ਕੈਸ਼ ਇਨਾਮ ਜਿੱਤ ਕੇ ਕਾਲਜ ਦੇ ਨਾਮ ਨੂੰ ਨਵੀਆਂ ਸਿਖਰਾਂ ਤੇ ਪਹੁੰਚਾਇਆ ਹੈ। ਇਸ ਵਾਰ ਕਿਸੇ ਵੀ ਕਾਲਜ ਨੂੰ ੳਵਰਆਲ ਟਰਾਫੀ ਨਹੀਂ ਦਿੱਤੀ ਗਈ ਪਰ ਮੇਹਰਚੰਦ ਪੋਲੀਟੈਕਨਿਕ ਨੇ ਇਹ ਟਰਾਫੀ 9 ਵਾਰ ਜਿੱਤੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਡਾ. ਰਾਜੀਵ ਭਾਟੀਆ, ਮੁੱਖੀ ਸਟੂਡੈਂਟ ਚੈਪਟਰ, ਸਮੁੱਚੇ ਵਿਭਾਗ ਮੁਖੀ, ਟੀਚਰ ਇੰਚਾਰਜ ਸਾਹਿਬਾਣ ਅਤੇ ਸਾਰੇ ਵਿਦਿਆਰਥੀਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਸੇ ਹੀ ਤਰ੍ਹਾਂ ਕਾਮਯਾਬੀ ਹਾਸਿਲ ਕਰਨ ਲਈ ਉਤਸਾਹਿਤ ਕੀਤਾ।

Leave a Reply

Your email address will not be published. Required fields are marked *