ਗੁਰੂ ਅਮਰਦਾਸ ਜੀ ਪ੍ਰਕਾਸ਼ ਪੁਰਬ ਸੰਬੰਧ ਦੇ ਵਿੱਚ ਨਿਕਲੀ ਸ਼ਬਦ ਚੌਂਕੀ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਹੋਈਆਂ ਸ਼ਾਮਿਲ

धर्म
Spread the love

टाकिंग पंजाब

ਜਲੰਧਰ। ਤੀਜੇ ਗੁਰੂ ਨਾਨਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ 7 ਤਰੀਕ ਤੋਂ ਗੁਰਦੁਆਰਾ ਗੁਰਦੇਵ ਨਗਰ ,ਨਵੀ ਦਾਣਾ ਮੰਡੀ ਵਿਖੇ ਚੱਲ ਰਹੇ ਗੁਰਮਤ ਸਮਾਗਮਾਂ ਦੀ ਲੜੀ ਨਿਰੰਤਰ ਚੱਲ ਰਹੀ ਹੈ। ਇਸ ਸਬੰਧ ਵਿੱਚ ਅੱਜ ਗੁਰੂ ਘਰ ਤੋਂ ਇੱਕ ਵਿਸ਼ਾਲ ਸ਼ਬਦ ਚੌਂਕੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਬੱਚਿਆਂ ਨੇ ਵੀ ਹਿੱਸਾ ਲਿਆ। ਸਾਰੇ ਰਸਤੇ ਗੁਰਬਾਣੀ ਸ਼ਬਦਾਂ ਦਾ ਉਚਾਰਨ ਗੁਰੂ ਅਮਰਦਾਸ ਜੀ ਦੀ ਉਸਤਤ ਦੇ ਸ਼ਬਦਾਂ ਨਾਲ ਸੰਗਤਾਂ ਨੇ ਗੁਰੂ ਜਸ ਗਾਇਨ ਕੀਤਾ।       ਸ਼ਬਦ ਚੌਂਕੀ ਗੁਰੂ ਘਰ ਤੋਂ ਆਰੰਭ ਹੋ ਕੇ ਮੁਹੱਲਾ ਗੁਰਦੇਵ, ਨਗਰ ,ਗੁਰਦੁਆਰਾ ਪ੍ਰਭਾਤ ਨਗਰ ਗਾਜ਼ੀ ਗੁਲਾ ,ਜੈਨ ਕਲੋਨੀ, ਕਰਾਰਖਾਂ ਮੁਹੱਲਾ, ਗੋਪਾਲ ਨਗਰ, ਗੁਰਦੁਆਰਾ ਸੰਤ ਧਾਮ ਤੋਂ ਖਾਲਸਾ ਡਾਇਰੀ ਤੋ ਜਸਪਾਲ ਸਿੰਘ ਦੀ ਚੱਕੀ ਤੋਂ ਹੁੰਦੀ ਹੋਈ ਗੁਰੂ ਘਰ ਵਿਖੇ ਸਮਾਪਤ ਹੋਈ। ਸਾਰੇ ਰਸਤੇ ਵਿੱਚ ਇਲਾਕਾ ਵਾਸੀਆਂ ਨੇ ਸੰਗਤਾਂ ਉੱਤੇ ਥਾਂ-ਥਾਂ ਫੁੱਲਾਂ ਦੀ ਵਰਖਾ ਕੀਤੀ ਅਤੇ ਲੰਗਰ ਲਗਾਏ। ਗੁਰਦੁਆਰਾ ਸੰਤ ਧਾਮ ਤੇ ਸੁਆਮੀ ਸ਼ਾਂਤਾ ਨੰਦ ਨੇ ਸੰਗਤਾਂ ਦਾ ਸਵਾਗਤ ਕੀਤਾ ਅਤੇ ਖੀਰ ਦੇ ਲੰਗਰ ਲਾਏ। ਇਸ ਮੌਕੇ ਤੇ ਅਮਰਜੀਤ ਸਿੰਘ ਅਮਰੀ ਤੇ ਸਿੱਖ ਤਾਲਮੇਲ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੱਡਾ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ।         ਇਹ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਪ੍ਰਧਾਨ ਰਜਿੰਦਰ ਸਿੰਘ ਮਿਗਲਾਨੀ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ ਬੱਚਿਆਂ ਦਾ ਵੱਡੀ ਗਿਣਤੀ ਵਿੱਚ ਸ਼ਬਦ ਚੌਂਕੀ ਵਿੱਚ ਸ਼ਾਮਿਲ ਹੋਣਾ ਅਤੇ ਗੁਰੂ ਜਸ ਸੁਣਨਾ ਇੱਕ ਸ਼ੁਭ ਸਗਨ ਹੈ। ਸਾਡਾ ਮੁੱਖ ਮਕਸਦ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨਾ ਹੈ। ਸ਼ਬਦ ਚੌਂਕੀ ਵਿੱਚ ਹੋਰਨਾਂ ਤੋਂ ਇਲਾਵਾ ਬੀਬੀ ਰਜਿੰਦਰ ਕੌਰ ਸਡਾਣਾ ,ਨਰਿੰਦਰ ਕੌਰ ਭਾਟੀਆ, ਸੁਖਿੰਦਰ ਕੌਰ ,ਮਨਜੀਤ ਕੌਰ ਕੋਲੂ ਵਾਲੇ, ਬੀਬੀ ਨਵਲਜੀਤ ਕੌਰ ਮਗਲਾਨੀ, ਰਜਿੰਦਰ ਕੌਰ ,ਹਰਲੀਨ ਕੌਰ ,ਰਣਜੀਤ ਕੌਰ ਡੈਰੀ ਵਾਲੇ, ਜਸਵਿੰਦਰ ਕੌਰ ਗੋਪਾਲ ਨਗਰ, ਕੁਲਦੀਪ ਕੌਰ, ਸ਼ਾਂਤੀ ਭਾਟੀਆ, ਕੁਲਦੀਪ ਕੌਰ, ਸਰਬਜੀਤ ਕੌਰ, ਮਨਵਿੰਦਰ ਕੌਰ, ਅਮਰਜੀਤ ਗੁਰਦੇਵ ਨਗਰ, ਹਰਜਿੰਦਰ ਸਿੰਘ, ਚਰਨਜੀਤ ਸਿੰਘ ਸੇਠੀ, ਤਰਸੇਮ ਸਿੰਘ, ਗੁਰਮੀਤ ਸਿੰਘ, ਰੋਪਾਲ,ਸਿੰਘ, ਅਮਰੀਕ ਸਿੰਘ ਬਠਲਾ, ਹਰਮਨਜੋਤ ਸਿੰਘ ਬਠਲਾ, ਬਲਵੀਰ ਸਿੰਘ ਮੱਕੜ, ਰਾਜਵੀਰ ਸਿੰਘ, ਹਰਪ੍ਰੀਤ ਸਿੰਘ ਸੋਨੂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *