
ਤਬਲਾ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਆਏ ਜਸ਼ਨਦੀਪ ਸਿੰਘ ਸਠਿਆਲਾ ਨੂੰ ਸਿੱਖ ਤਾਲਮੇਲ ਕਮੇਟੀ ਨੇ ਕੀਤਾ ਸਨਮਾਨਿਤ

news-portal domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in C:\inetpub\vhosts\cavarunsharma.in\talkingpunjab.in\wp-includes\functions.php on line 6131India No.1 News Portal

ਜਸ਼ਨਦੀਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੰਜਾਬ ਪੱਧਰ ਤੇ ਯੂਥ ਫੈਸਟੀਵਲ ਤਬਲਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਜਲੰਧਰ ਦਾ ਮਾਣ ਵਧਾਇਆ। ਬੱਚੇ ਦੀ ਸਫਲਤਾ ਬਾਰੇ ਜਦੋਂ ਸਿੱਖ ਤਾਲਮੇਲ ਕਮੇਟੀ ਨੂੰ ਪਤਾ ਲੱਗਾ ਤਾਂ ਉਸਨੇ ਜਸ਼ਨਦੀਪ ਸਿੰਘ ਨੂੰ ਕਮੇਟੀ ਦੇ ਦਫਤਰ ਬੁਲਾ ਕੇ ਸਨਮਾਨਿਤ ਕੀਤਾ ਤੇ ਹੌਸਲਾ ਅਫ਼ਜ਼ਾਈ ਵੀ ਕੀਤੀ। ਇਸ ਮੌਕੇ ਤੇ ਬੱਚੇ ਵੱਲੋਂ ਨੌਕਰੀ ਕਰਨ ਦੀ ਇੱਛਾ ਪ੍ਰਗਟ ਕੀਤੀ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਗੁਰੂ ਨਾਨਕ ਪਬਲਿਕ ਸਕੂਲ ਪ੍ਰੀਤ ਨਗਰ ਵਿੱਚ ਨੌਕਰੀ ਲਈ ਪਰਮਜੀਤ ਸਿੰਘ ਹੀਰਾ ਭਾਟੀਆ ਅਤੇ ਅਰਵਿੰਦਰ ਸਿੰਘ ਰੇਰੂ ਨਾਲ ਸੰਪਰਕ ਕਰਕੇ ਨੌਕਰੀ ਲਈ ਬੇਨਤੀ ਕੀਤੀ।
ਉਨ੍ਹਾਂ ਨੇ ਤੁਰੰਤ ਬੱਚੇ ਨੂੰ ਸਕੂਲੀ ਬੱਚਿਆਂ ਦੀ ਤਬਲਾ ਸਿਖਾਉਣ ਲਈ ਸਕੂਲ ਵਿੱਚ ਨੌਕਰੀ ਦੇ ਦਿੱਤੀ। ਸਿੱਖ ਤਾਲਮੇਲ ਕਮੇਟੀ ਵੱਲੋਂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਹਰਵਿੰਦਰ ਸਿੰਘ ਚਟਕਾਰਾ ਨੇ ਜਿੱਥੇ ਸਕੂਲ ਪ੍ਰਬੰਧਕਾ ਧੰਨਵਾਦ ਕੀਤਾ। ਓਹਨਾ ਕਿਹਾ, ਜਲੰਧਰ ਤੋਂ ਹਰ ਗੁਰਸਿੱਖ ਨੂੰ ਜੋ ਯੋਗਤਾ ਰੱਖਦਾ ਹੋਵੇ ਉਹਨੂੰ ਨੌਕਰੀ ਕਾਰੋਬਾਰ ਦਿਵਾਉਣ ਲਈ ਸਾਡੀ ਜਥੇਬੰਦੀ ਹਰ ਤਰ੍ਹਾਂ ਨਾਲ ਤਾਤਪਰ ਰਹੇਗੀ।
ਉਨ੍ਹਾਂ ਨੇ ਕਿਹਾ ਕਿ ਕੋਈ ਵੀ ਗੁਰਸਿੱਖ ਸਾਡੀ ਜਥੇਬੰਦੀ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰਕੇ ਕਾਰੋਬਾਰ ਸਬੰਧੀ ਵਿਸਥਾਰ ਨਾਲ ਦੱਸ ਸਕਦਾ ਹੈ। ਇਸ ਮੌਕੇ ਤੇ ਮੌਜੂਦ ਜਸ਼ਨਦੀਪ ਸਿੰਘ ਦੇ ਪਿਤਾ ਸਰਦਾਰ ਹਰਪੇਤ ਸਿੰਘ ਸਠਿਆਲਾ ਨੇ ਜਿੱਥੇ ਜਥੇਬੰਦੀ ਦਾ ਧੰਨਵਾਦ ਕੀਤਾ, ਉੱਥੇ ਕਮੇਟੀ ਵੱਲੋਂ ਸਿੱਖੀ ਦੀ ਚੜ੍ਹਦੀ ਕਲਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਂਘਾ ਕੀਤੀ। ਇਸ ਮੌਕੇ ਤੇ ਮਨਪ੍ਰੀਤ ਸਿੰਘ ਬਿੰਦਰਾ, ਹਰਪ੍ਰੀਤ ਸੋਨੂ ਵੀ ਹਾਜ਼ਰ ਸਨ।

Website Design and Developed by OJSS IT Consultancy, +91 7889260252,www.ojssindia.in