ਮੇਹਰਚੰਦ ਪੋਲੀਟੈਕਨਿਕ ਵਿਖੇ ਹੋਇਆ ਚਿੰਗ- ਫੁਂਗਲੀ ਮੈਜਿਕ ਸ਼ੋਅ

आज की ताजा खबर शिक्षा
Spread the love

टाकिंग पंजाब

जालंधर। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਪੁਰਾਣੇ ਵਿਦਿਆਰਥੀ ਮਤੁਲ ਵਰਮਾ, ਜੋ ਕਿ ਆਪਣੇ ਸਮੇਂ ਦੇ ਪ੍ਰਸਿੱਧ ਜਾਦੂਗਰ ਚਿੰਗ-ਫੁਂਗਲੀ ਦੇ ਸਪੁੱਤਰ ਹਨ ਵਲੋਂ ਕਾਲਜ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਚਿੰਗ- ਫੁਂਗਲੀ ਮੈਜਿਕ ਸ਼ੋਅ ਕਰਵਾਇਆ ਗਿਆ, ਜੋ ਕਿ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਬੜੇ ਹੀ ਚਾਅ ਅਤੇ ਉਤਸਾਹ ਨਾਲ ਅਤੇ ਸਾਹ ਰੋਕ ਕੇ ਵੇਖਿਆ ਗਿਆ। ਇਸ ਮੈਜਿਕ ਸ਼ੋਅ ਦਾ ਆਰੰਭ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ਰਿੱਬਨ ਕੱਟ ਕੇ ਕੀਤਾ ਗਿਆ। ਜਾਦੂਗਰ ਮਤੁਲ ਵਰਮਾ ਵਲੋਂ ਬੜੇ ਜੀ ਰੋਮਾਂਚਕਾਰੀ, ਹੈਰਾਨੀਜਨਕ ਅਤੇ ਕੌਤਿਕ ਭਰੇ ਐਕਟ ਵਿਖਾਏ ਗਏ। ਜਿਨ੍ਹਾਂ ਵਿੱਚ ਲੜਕੀ ਨੂੰ ਹਵਾ ਵਿੱਚ ਉਡਾਉਣਾ, ਖਾਲੀ ਲੋਟੇ ਵਿੱਚੋਂ ਬਾਰ-ਬਾਰ ਪਾਣੀ ਕੱਢਣਾ, ਬਕਸੇ ਵਿੱਚ ਲੜਕੀ ਦੇ ਅੱਧੇ ਹਿੱਸੇ ਨੂੰ ਟਵਿਸਟ ਕਰਨਾ, ਮੂੰਹ ਵਿੱਚਂ ਬਲੇਡਾਂ ਦੀ ਲੜੀ ਕੱਢਣਾ ਆਦਿ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਮਤੁਲ ਵਰਮਾ ਨੇ ਕਾਲਜ ਤੋਂ 1981- 84 ਵਿੱਚ ਤਿੰਨ ਸਾਲ ਦਾ ਡਿਪਲੋਮਾ ਕੀਤਾ ਤੇ ਫਿਰ ਜਲੰਧਰ ਸ਼ਹਿਰ ਦੇ ਨਾਮੀ ਆਰਕੀਟੈਕਟ ਬਣੇ        ਉਹਨਾ ਦੇ ਬੈਚ ਦੇ ਕਾਫੀ ਵਿਦਿਆਰਥੀ ਪਹੁੰਚੇ ਸਨ, ਜਿਨ੍ਹਾਂ ਵਿੱਚ ਵਿਨੋਦ ਕਪੂਰ , ਪ੍ਰਦੀਪ ਢੀਂਘਰਾ, ਅਨਿਲ ਸਹਿਗਲ ਤੇ ਅਮਰਨਾਥ ਸ਼ਾਮਿਲ ਸਨ। ਇਹਨਾਂ ਨੇ ਇੱਕਠੇ ਹੋ ਕੇ 11000 ਰੁਪਏ ਸਾਲਾਨਾ ਮੇਹਰਚੰਦ ਪੋਲੀਟੈਕਨਿਕ ਦੇ ਇੱਕ ਵਿਦਿਆਰਥੀ ਲਈ ਸਕਾਲਰਸ਼ਿਪ ਹਾਰਮਨੀ – 84 ਦੇਣ ਦਾ ਐਲਾਨ ਕੀਤਾ ਤੇ ਪਹਿਲਾ ਚੈਕ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਸਂੌਪਿਆ। ਪੂਰੇ ਸ਼ੋਅ ਦੌਰਾਨ ਤਾੜੀਆ ਵੱਜਦੀਆ ਰਹੀਆਂ ਤੇ ਸਟਾਫ ੳਤੇ ਵਿਦਿਆਰਥੀਆ ਨੇ ਜਾਦੂਗਰ ਮਤੁਲ ਵਰਮਾ ਦੀ ਟੀਮ ਦੀ ਹੌਸਂਲਾ ਅਫਜਾਈ ਕੀਤੀ। ਇਸ ਮੌਕੇ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਮੈਡਮ ਮੰਜੂ, ਤਿਰਲੋਕ ਸਿੰਘ, ਪ੍ਰਿੰਸ ਮਦਾਨ, ਵਿਕਰਮਜੀਤ ਸਿੰਘ, ਮੈਡਮ ਪ੍ਰੀਤ ਕੰਵਲ, ਗੌਰਵ ਸ਼ਰਮਾ ਅਤੇ ਸੁਸ਼ੀਲ ਕੁਮਾਰ ਸ਼ਾਮਿਲ ਸਨ।

Leave a Reply

Your email address will not be published. Required fields are marked *