ਸਿੱਖ ਤਾਲਮੇਲ ਕਮੇਟੀ ਵੱਲੋਂ ਘੱਲੂਘਾਰਾ ਦਿਵਸ ਤੇ ਕੱਢਿਆ ਵਿਸ਼ਾਲ ਰੋਸ ਮਾਰਚ

धर्म
Spread the love

ਖਾਲਸਈ ਨਿਸ਼ਾਨ ਸਾਹਿਬ ਲੈ ਕੇ ਸੰਗਤਾਂ ਵੱਲੋਂ ਕੀਤੀ ਗਈ ਸ਼ਮੂਲੀਅਤ

टाकिंग पंजाब

ਜਲੰਧਰ। 1984 ਸਿੱਖ ਇਤਿਹਾਸ ਦਾ ਉਹ ਕਾਲਾ ਦਿਨ, ਜਿਸ ਨੂੰ ਘੱਲੂਘਾਰਾ ਦਿਵਸ ਵਜੋਂ ਜਾਣਿਆ ਜਾਂਦਾ ਹੈ। ਜਿਸ ਦੇ ਫੱਟ ਅੱਜ ਤੱਕ ਹਰ ਸਿੱਖ ਦੇ ਸੀਨੇ ਵਿੱਚ ਤਪਦੇ ਸੂਰਜ ਵਾਂਗ ਭੱਖ ਰਹੇ ਹਨ, ਤੇ ਰਹਿੰਦੀ ਦੁਨੀਆਂ ਤੱਕ ਭਖਦੇ ਰਹਿਣਗੇ। ਉਸ ਸਮੇਂ ਦੀਆਂ ਸਰਕਾਰਾਂ ਵੱਲੋਂ ਜਿਸ ਤਰ੍ਹਾਂ ਟੈਂਕਾਂ, ਤੋਪਾਂ ਨਾਲ ਹਜ਼ਾਰਾਂ ਬੇਕਸੂਰ ਨੌਜਵਾਨ, ਬੱਚੇ, ਬੱਚੀਆਂ ਭੁਝੰਗੀਆਂ ਅਤੇ 20ਵੀਂ ਸਦੀ ਦੇ ਮਹਾਨ ਯੋਧੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ,ਬਾਬਾ ਠਾਰਾ ਸਿੰਘ, ਬਾਬਾ ਸੁਬੇਗ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਮਹਾਨ ਮਰਜੀਵੜਿਆ ਦੀ ਯਾਦ ਨੂੰ ਮੁੱਖ ਰੱਖਦਿਆਂ ਜਲੰਧਰ ਦੀ ਸਿਰਮੌਰ ਸੰਸਥਾਸਿੱਖ ਤਾਲਮੇਲ ਕਮੇਟੀ” ਵੱਲੋਂ ਇੱਕ ਵਿਸ਼ਾਲ ਰੋਸ ਮਾਰਚ ਸ਼ਾਮ 4:30 ਵਜੇ ਗੁਰਦੁਆਰਾ ਰਾਮਗੜੀਆ ਨੇੜੇ ਪਟੇਲ ਚੌਂਕ ਤੋਂ ਸ਼ਾਂਤਮਈ ਤਰੀਕੇ ਨਾਲ ਕੱਢਿਆ ਗਿਆ।         ਸਭ ਤੋਂ ਅੱਗੇ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਨਾਲ ਸੱਜੀ ਗੱਡੀ ਵਿਸ਼ੇਸ ਖਿੱਚ ਦਾ ਕੇਂਦਰ ਸੀ। ਇਸ ਰੋਸ ਮਾਰਚ ਵਿੱਚ ਵੱਡੀ ਗਿਣਤੀਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮਾਰਚ ਵਿੱਚ ਸੰਗਤਾਂ ਵਲੋਂ ਰੋਸ ਵਜੋਂ ਕਾਲੀਆਂ ਪੱਗਾਂ, ਕੇਸਰੀ ਪੱਗਾਂ ਅਤੇ ਬੀਬੀਆਂ ਨੇ ਕਾਲੇ ਅਤੇ ਕੇਸਰੀ ਦੁਪੱਟੇ ਲਏ ਹੋਏ ਸਨ ਤੇ ਨਾਲ ਹੀ ਸੰਗਤਾਂ ਵੱਲੋਂ ਬਾਹਾਂ ਤੇ ਕਾਲੀਆਂ ਪੱਟੀਆਂ ਅਤੇ ਹੱਥਾਂ ਵਿੱਚ ਖਾਲਸਾਈ ਨਿਸ਼ਾਨ ਸਾਹਿਬ ਫੜੇ ਹੋਏ ਸਨ। ਇਹ ਰੋਸ ਮਾਰਚ ਪਟੇਲ ਚੌਕ , ਬਸਤੀ ਅੱਡਾ ਚੌਕ, ਭਗਵਾਨ ਵਾਲਮੀਕੀ ਚੌਂਕ, ਅੰਬੇਦਕਰ ਚੌਂਕ ਤੋਂ ਹੁੰਦਾ ਹੋਇਆ ਗੁਰੂ ਨਾਨਕ ਮਿਸ਼ਨ ਵਿਖੇ ਸਮਾਪਤ ਹੋਇਆ। ਰਸਤੇ ਵਿੱਚ ਸੰਗਤਾਂ ਲਈ ਵੱਖ-ਵੱਖ ਜਗ੍ਹਾ ਤੇ ਠੰਡੇ ਮਿੱਠੇ ਜਲ ਦੀ ਛਬੀਲਾਂ ਤੇ ਲੰਗਰ ਲਗਾਏ ਹੋਏ ਸਨ।         ਇਸ ਦੇ ਨਾਲ ਹੀ ਪੈਦਲ ਜਾ ਰਹੀਆਂ ਸੰਗਤਾਂ ਵੱਲੋਂ ਸ਼ਹੀਦ ਸਿੰਘਾਂ ਦੀ ਜੈ ਜੈ ਕਾਰ ਦੇ ਆਕਾਸ਼ ਗਜਾਊ ਜੈਕਾਰੇ ਅਤੇ ਗੁਰਬਾਣੀ ਦੇ ਪਾਠ ਵੀ ਕੀਤੇ ਜਾ ਰਹੇ ਸਨ। ਇਸ ਰੋਸ ਮਾਰਚ ਦੀ ਨਿਗਰਾਨੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ , ਤਜਿੰਦਰ ਸਿੰਘ ਸੰਤ ਨਗਰ, ਪਰਮਪ੍ਰੀਤ ਸਿੰਘ ਵਿੱਟੀ, ਵਿੱਕੀ ਸਿੰਘ ਖਾਲਸਾ, ਸੁਆਮੀ ਸ਼ਾਂਤਾ ਨੰਦ ਜੀ ਖਾਲਸਾ, ਜਸਬੀਰ ਸਿੰਘ ਬੱਗਾ, ਗੁਰਦੀਪ ਸਿੰਘ ਕਾਲੀਆ ਕਲੋਨੀ ਕਰ ਰਹੇ ਸਨ। ਇਸ ਮੌਕੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਇਸ ਰੋਸ ਮਾਰਚ ਕੱਢਣ ਦਾ ਮੁੱਖ ਮਕਸਦ ਆਪਣੇ ਕੌਮ ਦੇ ਮਹਾਨ ਸੂਰਵੀਰਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਨਾ, ਅਤੇ ਆਉਣ ਵਾਲੀ ਪੀੜੀ ਨੂੰ ਉਸ ਪ੍ਰਤੀ ਜਾਗਰੂਕ ਕਰਨਾ ਹੈ। ਤਾਂ ਜੋ ਆਣ ਵਾਲੀ ਪੀੜੀ ਇਸ ਕਾਲੇ ਦਿਨ ਨੂੰ ਭੁੱਲੇ ਨਾ।         ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੀਤ ਸਿੰਘ ਪੋਪਲੀ, ਲੱਕੀ ਧਿਮਾਨ, ਹਰਜੋਤ ਸਿੰਘ ਲੱਕੀ, ਭੁਪਿੰਦਰ ਸਿੰਘ, ਰਣਜੀਤ ਸਿੰਘ, ਬਾਬਾ ਪ੍ਰੈਸ ਸਿੰਘ ਯੋਧੇ ਵੀਰ ਖਾਲਸਾ, ਗੁਰਵਿੰਦਰ ਸਿੰਘ ਨਾਗੀ, ਸੰਨੀ ਸਿੰਘ ਉਬਰਾਏ,ਗੁਰਵਿੰਦਰ ਸਿੰਘ ਸਿੱਧੂ ,ਬਲਵੰਤ ਸਿੰਘ, ਬਾਬਾ ਬਲਵਿੰਦਰ ਸਿੰਘ ਪ੍ਰਧਾਨ, ਪਰਮਜੀਤ ਸਿੰਘ, ਬੰਟੀ ਰਠੋਰ, ਸੁਖਦੇਵ ਸਿੰਘ ਪਰਮਾਰ, ਪਰਮਜੀਤ ਸਿੰਘ ਪੰਮਾ, ਪਰਮਜੀਤ ਸਿੰਘ, ਅਵਤਾਰ ਸਿੰਘ ਗਿੱਲ, ਮਨਜੀਤ ਸਿੰਘ, ਅਮਨਦੀਪ ਸਿੰਘ ਮੰਗਾ, ਮੋਂਟੀ ਚੱਡਾ, ਮਨਪ੍ਰੀਤ ਸਿੰਘ ਮਨੀ, ਸੁਖਪਾਲ ਸਿੰਘ ਕਾਲਾ, ਪ੍ਰਧਾਨ ਜਸਬੀਰ ਸਿੰਘ, ਪ੍ਰਧਾਨ ਨਰਿੰਦਰ ਸਿੰਘ, ਨਿਹੰਗ ਲਖਬੀਰ ਸਿੰਘ ,ਗੁਰਚਰਨ ਸਿੰਘ ਟੋਨੀ, ਮਨਜੀਤ ਸਿੰਘ, ਮੰਗਲ ਸਨੀ, ਹਰਪ੍ਰੀਤ ਸਿੰਘ ਹੈਪੀ, ਸੁਖਵਿੰਦਰ ਸਿੰਘ, ਸਤਪਾਲ ਸਿੰਘ ਖਾਲਸਾ, ਕਰਨੈਲ ਸਿੰਘ, ਜੁਗਰਾਜ ਸਿੰਘ, ਰਾਜੂ, ਰਿਕੀ ਭਾਟੀਆ, ਬੰਟੀ ਸਿੰਘ ਬਲਦੇਵ ਸਿੰਘ, ਮਨਦੀਪ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ, ਪ੍ਰਿੰਸ ਢਿੱਲੋ, ਮਨੀ ਸਿੰਘ ਬਾਬਾ, ਸਰਬਜੀਤ ਸਿੰਘ ,ਕਮਲਜੀਤ ਸਿੰਘ, ਐਡਵੋਕੇਟ ਬਲਵਿੰਦਰ ਸਿੰਘ, ਸਵਿੰਦਰ ਸਿੰਘ ,ਕਮਲਜੀਤ ਸਿੰਘ ਟੋਨੀ, ਦਵਿੰਦਰ ਸਿੰਘ ਰਹੇਜਾ, ਜੋਗਿੰਦਰ ਸਿੰਘ ਜੋਗੀ, ਸੁਰਜੀਤ ਸਿੰਘ ਚੀਮਾ, ਭੁਪਿੰਦਰ ਸਿੰਘ ਬੜਿੰਗ, ਸਤਪਾਲ ਸਿੰਘ ਸਿੱਧਕੀ, ਹਰਜੋਤ ਸਿੰਘ ਲੱਕੀ ਆਦੀ ਹਾਜ਼ਰ ਸਨ।

Leave a Reply

Your email address will not be published. Required fields are marked *