ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਚ ਵਿਦਿਆਰਥੀਆਂ ਨੇ ਬਣਾਇਆ ਏਅਰ ਕਵਾਲਟੀ ਇੰਡੈਕਸ ਮੋਨਿਟਰਿੰਗ

आज की ताजा खबर शिक्षा
Spread the love

ਡਿਸਪਲੇ ਪ੍ਰੋਜੈਕਟ ਦਾ ਉਦਘਾਟਨ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕੀਤਾ ਅਤੇ ਉਨ੍ਹਾਂ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਦੀ ਕੀਤੀ ਸਰਾਹਨਾ

टाकिंग पंजाब

ਜਲੰਧਰ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਇੰਚਾਰਜ, ਈਸੀਈ ਵਿਭਾਗ ਪ੍ਰਿੰਸ ਮਦਾਨ ਦੀ ਰਹਿਨੁਮਾਈ ਹੇਠ ਮੇਹਰ ਚੰਦ ਲਿਟੈਕਨਿਕ ਕਾਲਜ, ਜਲੰਧਰ ਦੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਵੱਲੋਂ ਰੀਅਲ ਟਾਈਮ ਏਅਰ ਕਵਾਲਟੀ ਮੋਨਿਟਰਿੰਗ ਡਿਸਪਲੇ” ਇੱਕ ਨਵੀਨਤਮ ਪ੍ਰੋਜੈਕਟ ਤਿਆਰ ਕੀਤਾ ਗਿਆ, ਜੋ ਕਿ ਕਾਲਜ ਦੇ ਕੋਰੀਡੋਰ ਕੈਂਪਸ ਵਿੱਚ ਸਥਾਪਿਤ ਕੀਤਾ ਗਿਆ। ਇਹ ਪ੍ਰੋਜੈਕਟ ਹਿਮਾਂਸ਼ੂ ਪਰਮਾਰ, ਪ੍ਰਕਾਸ਼ਦੀਪ ਸਿੰਘ ਅਤੇ ਪ੍ਰੋਮਿਲਾ ਵੱਲੋਂ ਤਿਆਰ ਕੀਤਾ ਗਿਆ।    ਉਨ੍ਹਾਂ ਦੀ ਮਾਰਗਦਰਸ਼ੀ ਈਸੀਈ ਵਿਭਾਗ ਦੇ ਲੈਕਚਰਾਰ ਇੰਜ ਮਨੀਸ਼ ਸਚਦੇਵਾ ਅਤੇ ਇੰਜ, ਮਾਨਵ ਭੱਲਾ ਨੇ ਕੀਤੀ। ਇਹ ਨਵੀਨਤਮ ਤਕਨੀਕੀ ਉਪਰਾਲਾ ਜਲੰਧਰ, ਪੰਜਾਬ ਖੇਤਰ ਦੀ ਰੀਅਲ ਟਾਈਮ ਹਵਾ ਦੀ ਗੁਣਵੱਤਾ ਅਤੇ ਮੌਸਮ ਦੀ ਜਾਣਕਾਰੀ ਦਿਖਾਉਣ ਉੱਤੇ ਕੇਂਦਰਤ ਹੈ। ਵਿਦਿਆਰਥੀਆਂ ਨੇ ਇੱਕ ਕਸਟਮਾਈਜ਼ਡ ਸਾਫਟਵੇਅਰ ਪਲੇਟਫਾਰਮ ਤਿਆਰ ਕੀਤਾ ਜੋ ਕਿ ਪੀਐਮ 2.5, ਪੀਐਮ 10, ਓਜ਼ੋਨ (02), ਅਤੇ ਹੋਰ ਮਹੱਤਵਪੂਰਨ ਵਾਤਾਵਰਣਿਕ ਪੈਰਾਮੀਟਰਾਂ ਦੀ ਜਾਣਕਾਰੀ ਦਿੰਦਾ ਹੈ। ਇਹ ਡਾਟਾ ਆਮ ਲੋਕਾਂ ਨੂੰ ਵਾਤਾਵਰਣ ਦੀ ਮੌਜੂਦਾ ਸਥਿਤੀ ਬਾਰੇ ਸੂਚਿਤ ਕਰਦਾ ਹੈ ਅਤੇ ਲੋੜ ਪੈਣ ਤੇ ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੰਦਾ ਹੈ।  ਰੀਅਲ ਟਾਈਮ ਏਅਰ ਅਤੇ ਮੌਸਮ ਜਾਣਕਾਰੀ ਤੋਂ ਇਲਾਵਾ, ਇਹ ਏ.ਕਿਊ.ਆਈ ਡਿਸਪਲੇ ਸਿਸਟਮ ਸਕਰੀਨ ਦੇ ਹੇਠਾਂ ਨਿਊਜ਼ ਟਿਕਰ ਰਾਹੀਂ ਕਾਲਜ ਦੀਆਂ ਤਾਜ਼ਾ ਉਪਲਬਧੀਆਂ, ਘੋਸ਼ਣਾਵਾਂ ਅਤੇ ਹੋਰ ਮਹੱਤਵਪੂਰਨ ਅੱਪਡੇਟਸ ਵੀ ਦਿਖਾਂਦਾ ਹੈ। ਇਹ ਪ੍ਰੋਜੈਕਟ ਇੱਕ ਪਾਸੇ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਂਦਾ ਹੈ ਤੇ ਦੂਜੇ ਪਾਸੇ ਕਾਲਜ ਲਈ ਇੱਕ ਡਿਜੀਟਲ ਜਾਣਕਾਰੀ ਬੋਰਡ ਵਜੋਂ ਵੀ ਕੰਮ ਕਰਦਾ ਹੈ। ਇਸ ਪ੍ਰੋਜੈਕਟ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਨਿੱਜੀ ਦਿਲਚਸਪੀ ਲਈ ਅਤੇ ਡਿਸਪਲੇ ਸਕ੍ਰੀਨ ਦਾ ਦਾਨ ਵੀ ਕੀਤਾ। ਇਸ ਪ੍ਰੋਜੈਕਟ ਦਾ ਉਦਘਾਟਨ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵੱਲੋਂ ਕੀਤਾ ਗਿਆ।    ਉਨ੍ਹਾਂ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਇਸ ਉਪਲਬਧੀ ਦੀ ਭਾਰੀ ਸਰਾਹਨਾ ਕੀਤੀ ਅਤੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਨੂੰ ਇਸ ਸ਼ਾਨਦਾਰ ਉਪਰਾਲੇ ਲਈ ਵਧਾਈ ਦਿੱਤੀ। ਉਦਘਾਟਨ ਸਮੇਂ ਡਾ. ਸੰਜੋ ਬੰਸਲ (ਐਚ.ਓ.ਡੀ., ਡੀ. ਫਾਰਮੇਸੀ ਵਿਭਾਗ), ਡਾ. ਰਾਜੀਵ ਭਾਟੀਆ (ਐਚ.ਓ.ਡੀ., ਸਿਵਲ ਇੰਜੀਨੀਅਰਿੰਗ ਵਿਭਾਗ), ਮਿਸ ਮੰਜੂ ਮੰਚੰਦਾ (ਇੰਚਾਰਜ, ਅਪਲਾਈਡ ਸਾਇੰਸ ਵਿਭਾਗ), ਮਿਸ ਰਿਚਾ ਅਰੋੜਾ (ਇੰਚਾਰਜ, ਮਕੈਨਿਕਲ ਇੰਜੀਨੀਅਰਿੰਗ ਵਿਭਾਗ), ਪ੍ਰਿੰਸ ਮਦਾਨ (ਇੰਚਾਰਜ, ਈ.ਸੀ.ਈ ਅਤੇ ਸੀ.ਐੱਸ.ਈ. ਵਿਭਾਗ), ਸੁਧਾਂਸ਼ੂ ਨਗਪਾਲ (ਇੰਚਾਰਜ, ਆਟੋਮੋਬਾਈਲ ਇੰਜੀਨੀਅਰਿੰਗ ਵਿਭਾਗ), ਤਰਲੋਕ ਸਿੰਘ (ਸੁਪਰਡੈਂਡੈਂਟ, ਵਰਕਸ਼ਾਪ), ਮਨੀਸ਼ ਸਚਦੇਵਾ (ਲੈਕਚਰਾਰ, ਈ.ਸੀ.ਈ ਵਿਭਾਗ) ਅਤੇ ਮਾਨਵ ਭੱਲਾ (ਲੈਕਚਰਾਰ. ਈ.ਸੀ.ਈ ਵਿਭਾਗ) ਹਾਜ਼ਿਰ ਸਨ।

Leave a Reply

Your email address will not be published. Required fields are marked *